Viral Video: ਪੱਛਮੀ ਬੰਗਾਲ ਤੋਂ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਨੇ ਇੱਕ ਸਰਕਾਰੀ ਅਧਿਕਾਰੀ ਨੂੰ ਸੜਕ ਦੇ ਵਿਚਕਾਰ ਰੋਕ ਲਿਆ ਅਤੇ ਕੁੱਤੇ ਵਾਂਗ ਭੌਂਕਣਾ ਸ਼ੁਰੂ ਕਰ ਦਿੱਤਾ। ਦਰਅਸਲ, ਪੂਰਾ ਮਾਮਲਾ ਰਾਸ਼ਨ ਕਾਰਡ 'ਚ ਗਲਤ ਨਾਮ ਆਉਣ ਨਾਲ ਸ਼ੁਰੂ ਹੋਇਆ ਸੀ। ਇੱਥੇ ਰਾਸ਼ਨ ਕਾਰਡ 'ਚ ਇੱਕ ਵਿਅਕਤੀ ਦਾ ਨਾਮ ਦੱਤਾ ਦੀ ਥਾਂ 'ਕੁੱਤਾ' ਛੱਪ ਗਿਆ ਸੀ। ਇਸ ਨੂੰ ਠੀਕ ਕਰਵਾਉਣ ਲਈ ਉਹ ਕਈ ਵਾਰ ਸਰਕਾਰੀ ਦਫ਼ਤਰ ਗਿਆ, ਪਰ ਫਿਰ ਵੀ ਉਸ ਦਾ ਨਾਮ ਠੀਕ ਨਹੀਂ ਕੀਤਾ ਗਿਆ।


ਸ੍ਰੀਕਾਂਤ ਦੱਤਾ ਨੇ ਵਿਰੋਧ ਕਰਨ ਦਾ ਨਵਾਂ ਰਾਹ ਲੱਭਿਆ। ਉਸ ਨੇ ਸੜਕ ਵਿਚਕਾਰ ਸਰਕਾਰੀ ਅਧਿਕਾਰੀ ਦੀ ਕਾਰ ਰੋਕ ਦਿੱਤੀ ਅਤੇ ਉਸ ਦੇ ਸਾਹਮਣੇ ਕੁੱਤੇ ਵਾਂਗ ਭੌਂਕਣਾ ਸ਼ੁਰੂ ਕਰ ਦਿੱਤਾ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ੍ਰੀਕਾਂਤ ਦੱਤਾ ਅਧਿਕਾਰੀ ਦੀ ਕਾਰ ਨੂੰ ਸੜਕ 'ਤੇ ਰੋਕ ਕੇ ਅਧਿਕਾਰੀ ਦੇ ਸਾਹਮਣੇ ਭੌਂਕ ਰਹੇ ਹਨ। ਹਾਲਾਂਕਿ ਅਧਿਕਾਰੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਭੌਂਕਦਾ ਰਿਹਾ। ਪਹਿਲਾਂ ਅਧਿਕਾਰੀ ਨੂੰ ਗੱਲ ਸਮਝ ਨਹੀਂ ਆਈ ਪਰ ਉਨ੍ਹਾਂ ਨੇ ਮਾਮਲਾ ਸਮਝ ਕੇ ਦੱਤਾ ਨੂੰ ਗਲਤੀ ਸੁਧਾਰਨ ਦਾ ਭਰੋਸਾ ਦਿੱਤਾ ਹੈ।



ਪਹਿਲਾਂ ਵੀ ਨਾਮ 'ਚ ਹੋਈ ਸੀ ਗਲਤੀ


ਬਾਂਕੁੜਾ-2 ਬਲਾਕ ਦੀ ਬਿਕਨਾ ਪੰਚਾਇਤ ਦੇ ਵਾਸੀ ਸ੍ਰੀਕਾਂਤ ਦੱਤਾ ਨੇ ਦੱਸਿਆ ਕਿ ਉਸ ਨੇ ਰਾਸ਼ਨ ਕਾਰਡ ਲਈ ਅਪਲਾਈ ਕੀਤਾ ਸੀ। ਜਦੋਂ ਕਾਰਡ ਆਇਆ ਤਾਂ ਉਸ 'ਤੇ ਸ੍ਰੀਕਾਂਤ ਦੱਤਾ ਦੀ ਬਜਾਏ ਸ੍ਰੀਕਾਂਤ ਮੰਡਲ ਲਿਖਿਆ ਹੋਇਆ ਸੀ। ਜਦੋਂ ਉਸ ਨੇ ਦਰਖਾਸਤ ਦਿੱਤੀ ਤਾਂ ਇਸ ਵਾਰ ਰਾਸ਼ਨ ਕਾਰਡ 'ਤੇ ਸ੍ਰੀਕਾਂਤ ਦੱਤਾ ਦੀ ਬਜਾਏ ਸ੍ਰੀਕਾਂਤ ਕੁਮਾਰ ਕੁੱਤਾ ਲਿਖਿਆ ਹੋਇਆ ਸੀ। ਗਲਤੀ ਨੂੰ ਵਾਰ-ਵਾਰ ਸੁਧਾਰ ਲਈ ਕਹਿਣ ਦੇ ਬਾਵਜੂਦ ਅੱਜ ਤੱਕ ਸੁਧਾਰ ਨਹੀਂ ਹੋਇਆ। ਇਸ ਕਾਰਨ ਉਸ ਨੇ ਇਹ ਰਾਹ ਅਪਣਾਇਆ।


ਵੀਡੀਓ ਵਾਇਰਲ


ਇੰਨਾ ਹੀ ਨਹੀਂ ਸ੍ਰੀਕਾਂਤ ਦੱਤਾ ਨੇ ਇਸ ਨੂੰ 'ਸਮਾਜਿਕ ਅਪਮਾਨ' ਦੱਸਿਆ। ਉਨ੍ਹਾਂ ਕਿਹਾ ਕਿ ਅਜਿਹੀ ਹਰਕਤ ਲਈ ਸਰਕਾਰੀ ਮੁਲਾਜ਼ਮ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਬਹੁਤ ਸਾਰੇ ਲੋਕਾਂ ਨੇ ਇਸ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਹਾਲਾਂਕਿ ਕਈ ਲੋਕ ਹੱਸਦੇ ਹੋਏ ਇਸ ਨੂੰ ਟਾਲ ਰਹੇ ਹਨ, ਜਦਕਿ ਕਈ ਯੂਜ਼ਰਸ ਨੇ ਇਸ ਨੂੰ ਮੁਲਾਜ਼ਮਾਂ ਦੀ ਵੱਡੀ ਗਲਤੀ ਦੱਸਿਆ ਹੈ।