ਪੜਚੋਲ ਕਰੋ
Advertisement
(Source: ECI/ABP News/ABP Majha)
ਧਾਰਾ 370 ਹੱਟਾਏ ਜਾਣ ਤੋਂ ਬਾਅਦ ਘਾਟੀ 'ਚ ਪਹਿਲੀ ਵਾਰ ਸ਼ੁਰੂ ਹੋਈ ਇੰਟਰਨੈਟ ਸੇਵਾ
ਜੰਮੂ-ਕਸ਼ਮੀਰ ਚੋਂ ਧਾਰਾ 370 ਦੇ ਹੱਟਾਏ ਜਾਣ ਤੋਂ ਬਾਅਦ ਲਾਗੀ ਕੀਤੀਆਂ ਗਈਆਂ ਕੁਝ ਪਾਬੰਦੀਆਂ ਹੱਟਾ ਦਿੱਤੀਆਂ ਗਈਆਂ ਹਨ। ਜੰਮੂ ‘ਚ ਅੱਜ ਤੋਂ ਇੰਟਰਨੈੱਟ ਸੇਵਾ ਸ਼ੁਰੂ ਹੋ ਗਈ ਹੈ। ਉਧਰ ਕਸ਼ਮੀਰ ‘ਚ ਅੱਜ ਤੋਂ ਫੋਨ ਸੇਵਾ ਬਹਾਲ ਕਰ ਦਿੱਤੀ ਗਈ ਹੈ।
ਸ੍ਰੀਨਗਰ: ਜੰਮੂ-ਕਸ਼ਮੀਰ ਚੋਂ ਧਾਰਾ 370 ਦੇ ਹੱਟਾਏ ਜਾਣ ਤੋਂ ਬਾਅਦ ਲਾਗੀ ਕੀਤੀਆਂ ਗਈਆਂ ਕੁਝ ਪਾਬੰਦੀਆਂ ਹੱਟਾ ਦਿੱਤੀਆਂ ਗਈਆਂ ਹਨ। ਜੰਮੂ ‘ਚ ਅੱਜ ਤੋਂ ਇੰਟਰਨੈਟ ਸੇਵਾ ਸ਼ੁਰੂ ਹੋ ਗਈ ਹੈ। ਉਧਰ ਕਸ਼ਮੀਰ ‘ਚ ਅੱਜ ਤੋਂ ਫੋਨ ਸੇਵਾ ਬਹਾਲ ਕਰ ਦਿੱਤੀ ਗਈ ਹੈ। ਸੋਮਵਾਰ ਤੋਂ ਸਕੂਲ ਅਤੇ ਕਾਲਜ ਵੀ ਖੋਲ੍ਹ ਦਿੱਤੇ ਜਾਣਗੇ। ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਬੀਵੀਆਰ ਸੁਬ੍ਰਮਣੀਅਮ ਨੇ ਕਿਹਾ ਹੈ ਕਿ ਕਸ਼ਮੀਰ ‘ਚ ਜ਼ਿਆਦਾਤਰ ਫੋਨ ਲਾਈਨਾਂ ਹਫਤੇ ਦੇ ਆਖਰ ਤਕ ਬਹਾਲ ਕਰ ਦਿੱਤੀਆਂ ਜਾਣਗੀਆਂ ਅਤੇ ਸਕੂਲ ਅਗਲੇ ਹਫਤੇ ਸੋਮਵਾਰ ਨੂੰ ਖੁਲ੍ਹ ਜਾਣਗੇ।
ਸੁਬ੍ਰਮਣੀਅਮ ਨੇ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਘਾਟੀ ‘ਚ ਸੂਬਾ ਸਰਕਾਰ ਦੇ ਦਫਤਰਾਂ ‘ਚ ਆਮ ਢੰਗ ਨਾਲ ਕੰਮਕਾਰ ਹੋਇਆ। ਉਨ੍ਹਾਂ ਨੇ ਟੇਲੀਫੋਨ ਬਹਾਲੀ ‘ਤੇ ਪੁੱਛੇ ਜਾਣ ਤੇ ਕਿਹਾ ਕਿ ਸ਼ੁੱਕਰਵਾਰ ਰਾਤ ਅਤੇ ਸ਼ਨੀਵਾਰ ਤੋਂ ਪਾਬੰਦੀਆਂ ਹੱਟਾ ਦਿੱਤੀਆਂ ਜਾਣਗੀਆਂ।
ਜੰਮੂ-ਕਸ਼ਮੀਰ ‘ਚ 22 ਚੋਂ 12 ਜ਼ਿਲ੍ਹਿਆਂ ‘ਚ ਕੰਮਕਾਜ ਆਮ ਢੰਗ ਨਾਲ ਹੋ ਰਹੇ ਹਨ ਅਤੇ ਮਹਿਜ਼ ਪੰਜ ਜ਼ਿਲ੍ਹਿਆਂ ‘ਚ ਰਾਤ ਦੀ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਸੰਗਟਨਾਂ, ਕੱਟਰਪੰਥੀ ਗਰੁਪਾਂ ਅਤੇ ਪਾਕਿਸਤਾਨ ਲਗਾਤਾਰ ਸੂਬੇ ਦੀ ਸਥਿਤੀ ਨੂੰ ਬਿਗਾੜਣ ਦੀ ਕੋਸ਼ਿਸ਼ਾਂ ‘ਚ ਲੱਗਿਆ ਹੋਇਆ ਹੈ। ਇਸ ਦੌਰਾਨ ਸੁਬ੍ਰਮਣੀਅਮ ਨੇ ਕਿਹਾ ਕਿ ਇੱਕ ਇੱਕ ਕਰਕੇ ਸਾਰੀਆਂ ਪਾਬੰਦੀਆਂ ਹੱਟਾ ਦਿੱਤੀਆਂ ਜਾਣਗੀਆਂ ਤਾਂ ਜੋ ਜਨਤਕ ਆਵਾਜਾਈ ਵੀ ਬਹਾਲ ਹੋ ਸਕੇ।2G mobile internet services restored in JAMMU, REASI, SAMBA, KATHUA, & UDHAMPUR. #JammuAndKashmir pic.twitter.com/FqJUAZL3rf
— ANI (@ANI) August 17, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement