ਪੜਚੋਲ ਕਰੋ
Advertisement
ਕਰਨੀ ਸੇਨਾ ਦੀ ਜਾਵੇਦ ਅਖ਼ਤਰ ਨੂੰ ਧਮਕੀ, ਜਾਵੇਦ ਨੇ ਬੁਰਕਾ ਬੈਨ ‘ਤੇ ਕੀਤੀ ਸੀ ਟਿਪੱਣੀ
ਰਾਜਸਥਾਨ ਦੀ ਰਾਜਪੁਤ ਕਰਨੀ ਸੇਨਾ ਦੀ ਇੱਕ ਵਿੰਗ ਨੇ ਗੀਤਕਾਰ ਜਾਵੇਦ ਅਖ਼ਤਰ ਨੂੰ ਘੂੰਡ ਕੱਢਣ ‘ਤੇ ਬੈਨ ਲਗਾਉਣ ਦੀ ਗੱਲ ‘ਤੇ ਧਮਕੀ ਦਿੱਤੀ ਹੈ। ਬੁਰਕੇ ਨੂੰ ਲੈ ਕੇ ਚਲ ਰਹੇ ਵਿਵਾਦ ‘ਚ ਜਾਵੇਦ ਅਖ਼ਤਰ ਨੇ ਭੋਪਾਲ ‘ਚ ਬਿਆਨ ਦਿੱਤਾ ਸੀ।
ਮੁੰਬਈ: ਰਾਜਸਥਾਨ ਦੀ ਰਾਜਪੁਤ ਕਰਨੀ ਸੇਨਾ ਦੀ ਇੱਕ ਵਿੰਗ ਨੇ ਗੀਤਕਾਰ ਜਾਵੇਦ ਅਖ਼ਤਰ ਨੂੰ ਘੂੰਡ ਕੱਢਣ ‘ਤੇ ਬੈਨ ਲਗਾਉਣ ਦੀ ਗੱਲ ‘ਤੇ ਧਮਕੀ ਦਿੱਤੀ ਹੈ। ਬੁਰਕੇ ਨੂੰ ਲੈ ਕੇ ਚਲ ਰਹੇ ਵਿਵਾਦ ‘ਚ ਜਾਵੇਦ ਅਖ਼ਤਰ ਨੇ ਭੋਪਾਲ ‘ਚ ਕਿਹਾ ਸੀ, “ਜੇਕਰ ਤੁਸੀ ਇੱਥੇ ਬੁਰਕੇ ‘ਤੇ ਬੈਨ ਦਾ ਕਾਨੂੰਨ ਲਗਾਉਣਾ ਚਾਹੁੰਦੇ ਹੋ ਅਤੇ ਜੇਕਰ ਇਹ ਕਿਸੇ ਦੀ ਨਜ਼ਰ ‘ਚ ਹੈ ਤਾਂ ਮੈਨੂੰ ਕਈ ਇਤਰਾਜ਼ ਨਹੀ ਹੈ। ਪਰ ਰਾਜਸਥਾਨ ‘ਚ ਆਖਰੀ ਪੜਾਅ ਦੀ ਚੋਣਾਂ ਤੋਂ ਪਹਿਲਾਂ ਇਸ ਸਰਕਾਰ ਨੂੰ ਘੂੰਡ ਕਢਣ ਦੀ ਪ੍ਰਥਾ ਨੂੰ ਵੀ ਬੈਨ ਕਰਨ ਦਾ ਅੇਲਾਨ ਕਰਨਾ ਚਾਹਿਦਾ ਹੈ”।
ਇੱਕ ਅਖ਼ਬਾਰ ਦੀ ਖ਼ਬਰ ਮੁਤਾਬਕ, “ਕਰਨੀ ਸੇਨਾ ਨੇ ਮਹਾਰਾਸ਼ਟਰ ਵਿੰਗ ਦੇ ਪ੍ਰਧਾਨ ਜੀਵਨ ਸਿੰਘ ਸੋਲੰਕੀ ਨੇ ਇੱਕ ਚਿੱਠੀ ਲਿੱਖ ਕੇ ਕਿਹਾ, “ਬੁਰਕਾ ਅੱਤਵਾਦ ਨਾਲ ਜੁੜੀਆ ਹੈ। ਅਸੀ ਜਾਵੇਦ ਅਖ਼ਤਰ ਨਾਲ ਤਿੰਨ ਦਿਨਾਂ ਦੇ ਅੰਦਰ ਮਾਫੀ ਮੰਗਣ ਜਾਂ ਨਤੀਜੇ ਭੁਗਤਨ ਨੂੰ ਕਿਹਾ ਹੈ”। ਸੋਲੰਕੌ ਨੇ ਇਸ ਚਿੱਠੀ ਦੇ ਨਾਲ ਇੱਕ ਵੀਡੀਓ ਰਿਕਾਰਡਿੰਗ ਦੇ ਨਾਲ ਭੇਜਿਆ, ਜਿਸ ‘ਚ ਉਨਾਂ੍ਹ ਨੇ ਜਾਵੇਦ ਅਖ਼ਤਰ ਨੂੰ ਚੇਤਾਵਨੀ ਦਿੱਤੀ ਹੈ “ਜੇਕਰ ਤੁਸੀ ਮਾਫੀ ਨਹੀ ਮੰਗਦੇ ਤਾਂ ਅਸੀ ਤਹਾਡੇ ਘਰ ‘ਚ ਵੜਾਂਗੇ ਅਤੇ ਤੁਹਾਨੂੰ ਹਰਾਵਾਂਗੇ।
ਜਾਵੇਦ ਅਖ਼ਤਰ ਨੇ ਇਸ ਵਿਵਾਦ ‘ਚ ਸ਼ੁਕਰਵਾਰ ਨੂੰ ਟਵੀਟ ਕੀਤਾ, “ਕੁਝ ਲੋਕ ਮੇਰੇ ਬਿਆਨ ਨੰ ਗਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੈਨ ਕਿਹਾ ਹੈ ਸ਼ਾਇਦ ਸ਼੍ਰੀਲੰਕਾ ‘ਚ ਇਹ ਬੈਨ ਸੁਰੱਖਿਆ ਕਾਰਨਾਂ ਕਾਰਕੇ ਕੀਤਾ ਗਿਆ ਹੈ। ਪਰ ਅਸਲ ‘ਚ ਮਹਿਲਾ ਸਸ਼ਕਤੀਕਰਨ ਲਈ ਜ਼ਰੂਰੀ ਹੈ। ਚਹਿਰੇ ਨੂੰ ਢੱਕਣਾ ਬੰਦ ਕਰ ਦੇਣਾ ਚਾਹਿਦਾ ਹੈ ਚਾਹੇ ਉਹ ਨਕਾਬ ਹੋਵੇ ਜਾਂ ਘੂੰਡ”।Some people are trying to distort my statement . I have said that may be in Sri Lanka it is done for security reasons but actually it is required for women empowerment . covering the face should be stopped whether naqab or ghoonghat .
— Javed Akhtar (@Javedakhtarjadu) 3 May 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement