ਪੜਚੋਲ ਕਰੋ
ਜਨਮ ਦਿਨ 'ਤੇ ਨਾਮਜ਼ਦਗੀ ਦਾਖਲ ਕਰੇਗੀ ਜਯਾ ਪਰਦਾ

ਰਾਮਪੁਰ: ਲੋਕ ਸਭਾ ਚੋਣਾਂ ਦੀ ਤਾਰੀਖ ਦਾ ਐਲਾਨ ਹੋ ਚੁੱਕਿਆ ਹੈ। ਪਾਰਟੀਆਂ ਨੇ ਰਾਜਨੀਤੀ ਦੇ ਦਿੱਗਜਾਂ ਨਾਲ ਸਿਤਾਰਿਆਂ ਨੂੰ ਵੀ ਚੋਣ ਮੈਦਾਨ ‘ਚ ਉਤਾਰਿਆ ਹੈ। ਰਾਮਪੁਰ ਲੋਕ ਸਭਾ ਸੀਟ ‘ਤੇ ਭਾਜਪਾ ਨੇ ਅਦਾਕਾਰਾ ਜਯਾ ਪਰਦਾ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਇੱਥੇ ਅੱਜ ਜਯਾ ਆਪਣਾ ਨਾਮਜ਼ਦਗੀ ਦਰਜ ਕਰਾਵੇਗੀ।
ਉਂਝ ਅੱਜ ਜਯਾ ਪਰਦਾ ਦਾ ਜਨਮ ਦਿਨ ਵੀ ਹੈ। ਉਮੀਦਵਾਰ ਲਈ ਪਰਚਾ ਭਰਨ ਤੋਂ ਪਹਿਲਾਂ ਜਯਾ ਨੇ ਆਪਣੀ ਜਿੱਤ ਲਈ ਦੁਆ ਮੰਗੀ ਜਿਸ ਲਈ ਉਹ ਮੰਦਰ ਤੇ ਦਰਗਾਹ ‘ਤੇ ਗਈ। ਨਾਮਜ਼ਦਗੀ ਸਮੇਂ ਉਸ ਨਾਲ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ, ਸਾਂਸਦ ਰਾਜਵੀਰ ਸਿੰਘ ਸਮੇਤ ਕਈ ਵੱਡੇ ਨੇਤਾ ਮੌਜੂਦ ਹੋਣਗੇ। ਇਸ ਦੇ ਨਾਲ ਹੀ ਜਯਾ ਪਰਚਾ ਦਾਖਲ ਕਰਨ ਤੋਂ ਪਹਿਲਾਂ ਰੋਡ ਸ਼ੋਅ ਵੀ ਕਰੇਗੀ। ਇਸ ਦੌਰਾਨ ਉਹ ਵੋਟਰਾਂ ਨੂੰ ਸੰਬੋਧਨ ਕਰੇਗੀ।
ਜਯਾ ਰਾਮਪੁਰ ਤੋਂ ਦੋ ਵਾਰ ਸਾਂਸਦ ਰਹਿ ਚੁੱਕੀ ਹੈ। ਉਸ ਨੇ 2004 ਤੇ 2009 ਲੋਕ ਸਭ ਚੋਣਾਂ ਦੌਰਾਨ ਸਪਾ ਦੀ ਟਿਕਟ ‘ਤੇ ਇੱਥੋਂ ਜਿੱਤ ਦਰਜ ਕਰਵਾਈ ਸੀ। ਉਂਜ ਜਯਾ ਅੱਜ ਆਪਣਾ 57ਵਾਂ ਜਨਮ ਦਿਨ ਮਨਾ ਰਹੀ ਹੈ। ਜਯਾ ਫ਼ਿਲਮਾਂ ਦੇ ਨਾਲ ਕਈ ਟੀਵੀ ਸ਼ੋਅ ਵੀ ਕਰ ਚੁੱਕੀ ਹੈ। ਉਸ ਨੇ ਆਪਣੇ ਫ਼ਿਲਮੀ ਕਰੀਅਰ ਦੌਰਾਨ ਹਿੰਦੀ, ਮਲਿਆਲਮ, ਤੇਲਗੂ ਤੇ ਕੰਨ੍ਹੜ ਭਾਸ਼ਾਵਾਂ ‘ਚ ਫ਼ਿਲਮਾਂ ਕੀਤੀਆਂ ਹਨ।
ਉਂਝ ਅੱਜ ਜਯਾ ਪਰਦਾ ਦਾ ਜਨਮ ਦਿਨ ਵੀ ਹੈ। ਉਮੀਦਵਾਰ ਲਈ ਪਰਚਾ ਭਰਨ ਤੋਂ ਪਹਿਲਾਂ ਜਯਾ ਨੇ ਆਪਣੀ ਜਿੱਤ ਲਈ ਦੁਆ ਮੰਗੀ ਜਿਸ ਲਈ ਉਹ ਮੰਦਰ ਤੇ ਦਰਗਾਹ ‘ਤੇ ਗਈ। ਨਾਮਜ਼ਦਗੀ ਸਮੇਂ ਉਸ ਨਾਲ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ, ਸਾਂਸਦ ਰਾਜਵੀਰ ਸਿੰਘ ਸਮੇਤ ਕਈ ਵੱਡੇ ਨੇਤਾ ਮੌਜੂਦ ਹੋਣਗੇ। ਇਸ ਦੇ ਨਾਲ ਹੀ ਜਯਾ ਪਰਚਾ ਦਾਖਲ ਕਰਨ ਤੋਂ ਪਹਿਲਾਂ ਰੋਡ ਸ਼ੋਅ ਵੀ ਕਰੇਗੀ। ਇਸ ਦੌਰਾਨ ਉਹ ਵੋਟਰਾਂ ਨੂੰ ਸੰਬੋਧਨ ਕਰੇਗੀ।
ਜਯਾ ਰਾਮਪੁਰ ਤੋਂ ਦੋ ਵਾਰ ਸਾਂਸਦ ਰਹਿ ਚੁੱਕੀ ਹੈ। ਉਸ ਨੇ 2004 ਤੇ 2009 ਲੋਕ ਸਭ ਚੋਣਾਂ ਦੌਰਾਨ ਸਪਾ ਦੀ ਟਿਕਟ ‘ਤੇ ਇੱਥੋਂ ਜਿੱਤ ਦਰਜ ਕਰਵਾਈ ਸੀ। ਉਂਜ ਜਯਾ ਅੱਜ ਆਪਣਾ 57ਵਾਂ ਜਨਮ ਦਿਨ ਮਨਾ ਰਹੀ ਹੈ। ਜਯਾ ਫ਼ਿਲਮਾਂ ਦੇ ਨਾਲ ਕਈ ਟੀਵੀ ਸ਼ੋਅ ਵੀ ਕਰ ਚੁੱਕੀ ਹੈ। ਉਸ ਨੇ ਆਪਣੇ ਫ਼ਿਲਮੀ ਕਰੀਅਰ ਦੌਰਾਨ ਹਿੰਦੀ, ਮਲਿਆਲਮ, ਤੇਲਗੂ ਤੇ ਕੰਨ੍ਹੜ ਭਾਸ਼ਾਵਾਂ ‘ਚ ਫ਼ਿਲਮਾਂ ਕੀਤੀਆਂ ਹਨ। Before You Go
ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਟ੍ਰੈਂਡਿੰਗ ਟੌਪਿਕ