ਜੰਮੂ: ਸ੍ਰੀਨਗਰ ’ਚ ਅੱਤਵਾਦੀਆਂ ਨੇ ਕੱਲ੍ਹ ਇੱਕ ਜਿਊਲਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੰਜਾਬ ਮੂਲ ਦਾ ਇਹ ਜਿਊਲਰ ਲਗਪਗ ਚਾਰ ਦਹਾਕਿਆਂ ਤੋਂ ਇੱਥੇ ਰਹਿ ਰਿਹਾ ਸੀ ਤੇ ਇੱਕ ਮਹੀਨਾ ਪਹਿਲਾਂ ਹੀ ਉਸ ਨੇ ਡੌਮੀਸਾਈਲ ਸਰਟੀਫ਼ਿਕੇਟ ਮਿਲਣ ਤੋਂ ਬਾਅਦ ਇੱਕ ਦੁਕਾਨ ਤੇ ਘਰ ਖ਼ਰੀਦੇ ਸਨ। ਮਿਲੀ ਜਾਣਕਾਰੀ ਮੁਤਾਬਕ ਬਾਈਕ ਉੱਤੇ ਸਵਾਰ ਅੱਤਵਾਦੀਆਂ ਨੇ ਵੀਰਵਾਰ ਨੂੰ ਸ੍ਰੀਨਗਰ ਦੇ ਭੀੜ-ਭੜੱਕੇ ਵਾਲੇ ਸਰਾਏਵਾਲਾ ਇਲਾਕੇ ਵਿੱਚ ਉਸ ਜਿਊਲਰ ਦਾ ਕਤਲ ਕਰ ਦਿੱਤਾ।


ਅੰਮ੍ਰਿਤਸਰ ਦੇ 70 ਸਾਲਾ ਸਤਪਾਲ ਨਿਸ਼ਚਲ ਦੇ ਕਤਲ ਦੀ ਜ਼ਿੰਮੇਵਾਰੀ ਪਾਕਿਸਤਾਨੀ ਹਮਾਇਤ ਪ੍ਰਾਪਤ ਜਥੇਬੰਦੀ ਟੀਆਰਐਫ਼ ਨੇ ਲਈ ਹੈ। ਇਸ ਅੱਤਵਾਦੀ ਸੰਗਠਨ ਨੇ ਫ਼ੇਸਬੁੱਕ ਉੱਤੇ ਜਾਰੀ ਇੱਕ ਬਿਆਨ ’ਚ ਕਿਹਾ ਹੈ ਕਿ ਨਵਾਂ ਡੌਮੀਸਾਈਲ ਕਾਨੂੰਨ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਤੇ ਮੂਲ ਕਸ਼਼ਮੀਰੀਆਂ ਤੋਂ ਇਲਾਵਾ ਜੰਮੂ ਅਤੇ ਕਸ਼ਮੀਰ ’ਚ ਜੋ ਵੀ ਹੋਰ ਲੋਕ ਜਾਇਦਾਦ ਖ਼ਰੀਦਣਗੇ, ਉਨ੍ਹਾਂ ਦਾ ਕਬਜ਼ਾ ਮੰਨਿਆ ਜਾਵੇਗਾ।

ਦੱਸ ਦੇਈਏ ਕਿ ਟੀਆਰਐਫ਼ ਖ਼ੁਦ ਨੂੰ ਜੰਮੂ-ਕਸ਼ਮੀਰ ਦਾ ਯੂਨਾਈਟਿਡ ਲਿਬ੍ਰੇਸ਼ਨ ਫ਼੍ਰੰਟ ਅਖਵਾਉਂਦਾ ਹੈ। ਇਸ ਘਟਨਾ ਤੋਂ ਬਾਅਦ ਪਾਬੰਦੀਸ਼ੁਦਾ ਅੱਤਵਾਦੀ ਜੱਥੇਬੰਦੀ ਜੈਸ਼--ਮੁਹੰਮਦ, ਲਸ਼ਕਰ--ਤੋਇਬਾ ਅਤੇ ਹਿਜ਼ਬੁਲ ਮੁਜਾਹਿਦੀਨ ਨੇ ਇਸ ਦੀ ਤਾਰੀਫ਼ ਕੀਤੀ ਹੈ।

ਨਿਸ਼ਚਲ ਪਹਿਲੇ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੂੰ ਨਵੇਂ ਕਾਨੂੰਨ ਅਧੀਨ ਡੌਮੀਸਾਈਲ ਸਰਟੀਫ਼ਿਕੇਟ ਮਿਲਣ ਤੋਂ ਬਾਅਦ ਅੱਤਵਾਦੀਆਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ। ਉਹ ਸ੍ਰੀਨਗਰ ਦੇ ‘ਨਿਸ਼ਚਲ ਜਿਊਲਰਜ਼’ ਦੇ ਮਾਲਕ ਸਨ। ਪੁਲਿਸ ਮੁਤਾਬਕ ਸਤਪਾਲ ਨਿਸ਼ਚਲ ਦੀ ਛਾਤੀ ਵਿੱਚ; ਤਿੰਨ ਗੋਲੀਆਂ ਲੱਗੀਆਂ ਸਨ। ਉਨ੍ਹਾਂ ਨੂੰ ਹਸਪਤਾਲ ਲਿਜਾਂਦਾ ਗਿਆ ਪਰ ਉੱਥੇ ਉਨ੍ਹਾਂ ਨੁੰ ਮ੍ਰਿਤਕ ਐਲਾਨ ਦਿੱਤਾ ਗਿਆ।

ਪਿਛਲੇ ਸਾਲ ਡੌਮੀਸਾਈਲ ਸਰਟੀਫ਼ਿਕੇਟ ਮਿਲਣ ਤੋਂ ਬਾਅਦ ਸ੍ਰੀਨਗਰ ਦਾ ਕੇਂਦਰ ਮੰਨੇ ਜਾਂਦੇ ਹਨੂਮਾਨ ਮੰਦਰ ਇਲਾਕੇ ਵਿੱਚ ਦੁਕਾਨ ਤੇ ਬਾਦਾਮੀ ਬਾਗ਼ ਵਿੱਚ ਫ਼ੌਜੀ ਹੈੱਡਕੁਆਰਟਰਜ਼ ਕੋਲ ਇੰਦਰਾ ਨਗਰ ਵਿੱਚ ਇੱਕ ਮਕਾਨ ਖ਼ਰੀਦਿਆ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904