ਇਸ ਸਾਲ ਰੇਲਵੇ ਬੋਰਡ ਨੇ ਇੱਕ ਲੱਖ ਤੋਂ ਜ਼ਿਆਦਾ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ। ਰੇਲਵੇ ਨੇ ਕਿਹਾ ਹੈ ਕਿ ਸਾਲ ਦੇ ਅੰਤ ਤਕ ਸਾਰੀਆਂ ਭਰਤੀ ਪ੍ਰਕਿਰਿਆਵਾਂ ਪੂਰੀਆਂ ਕਰ ਲਈਆਂ ਜਾਣਗੀਆਂ। ਸਬ ਇੰਸਪੈਕਟਰ ਦੀ ਭਰਤੀ ਦੇ ਵੇਰਵੇ ਕੁਝ ਇਸ ਤਰ੍ਹਾਂ ਹਨ:
- ਕੁੱਲ ਅਸਾਮੀਆਂ: 1120
- ਪੁਰਸ਼ ਉਮੀਦਵਾਰ: 819
- ਮਹਿਲਾ ਉਮੀਦਵਾਰ: 301
- ਵਿਦਿਅਕ ਯੋਗਤਾ: ਉਮੀਦਵਾਰ ਨੇ ਭਾਰਤ ਦੀ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ-ਘੱਟ ਗ੍ਰੈਜੂਏਸ਼ਨ ਪਾਸ ਕੀਤੀ ਹੋਵੇ।
- ਉਮਰ ਹੱਦ: ਉਮੀਦਵਾਰਾਂ ਦੀ ਘੱਟੋ-ਘੱਟ ਉਮਰ 20 ਸਾਲ ਤੇ ਵੱਧ ਤੋਂ ਵੱਧ 25 ਸਾਲ ਪ੍ਰਵਾਨ ਕੀਤੀ ਜਾਵੇਗੀ। ਰਾਖਵਾਂਕਰਨ ਕੇਂਦਰ ਸਰਕਾਰ ਦੇ ਨਿਯਮਾਂ ਮੁਤਾਬਕ ਲਾਗੂ ਹੋਵੇਗਾ ਤੇ ਛੋਟ ਵੀ ਉਸੇ ਮੁਤਾਬਕ ਹੋਵੇਗੀ।
ਚੋਣ ਪ੍ਰਕਿਰਿਆ:
- ਸਭ ਤੋਂ ਪਹਿਲਾਂ ਉਮੀਦਵਾਰਾਂ ਨੂੰ ਕੰਪਿਊਟਰ ਆਧਾਰਤ ਲਿਖਤੀ ਇਮਤਿਹਾਨ ਪਾਸ ਕਰਨਾ ਹੋਵੇਗਾ।
- ਇਸ ਤੋਂ ਬਾਅਦ ਉਮੀਦਵਾਰਾਂ ਨੂੰ ਸਰੀਰਕ ਸਮਰੱਥਾ ਟੈਸਟ ਦੇਣਾ ਪਵੇਗਾ।
- ਪਹਿਲੇ ਦੋ ਪੜਾਅ ਪਾਸ ਕਰਨ ਤੋਂ ਬਾਅਦ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਹੋਵੇਗੀ।
ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਸਾਲ ਰੇਲਵੇ ਵਿੱਚ ਗਰੁੱਪ C, D ਤੇ RPF ਦੇ ਇੱਕ ਲੱਖ ਅਸਾਮੀਆਂ ਨੂੰ ਭਰਿਆ ਜਾਣਾ ਹੈ। ਸੋ ਰੇਲਵੇ ਨੂੰ ਆਪਣਾ ਕਿੱਤਾ ਬਣਾਉਣ ਲਈ ਇਹ ਸਾਲ ਸੁਨਹਿਰਾ ਹੈ।