ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਨੇ ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਸੰਘਰਸ਼ ਨੂੰ ‘ਵਿਚੋਲਿਆਂ ਦਾ ਅੰਦੋਲਨ’ ਦੱਸਿਆ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਇਹ ਕਿਸਾਨਾਂ ਦਾ ਅੰਦੋਲਨ ਨਹੀਂ, ਸਗੋਂ ਵਿਚੋਲਿਆਂ ਦਾ ਅੰਦੋਲਨ ਹੈ। ਇਸ ਮਗਰੋਂ ਬੀਜੇਪੀ ਵਿਰੋਧੀ ਦੇ ਨਿਸ਼ਾਨੇ 'ਤੇ ਆ ਗਈ ਹੈ। ਕਾਂਗਰਸ ਨੇ ਕਿਹਾ ਹੈ ਕਿ ਬੀਜੇਪੀ ਪ੍ਰਧਾਨ ਨੇ ਕਿਸਾਨਾਂ ਦਾ ਨਿਰਾਦਰ ਕੀਤਾ ਹੈ। ਕਿਸਾਨਾਂ ਨੇ ਵੀ ਬੀਜੇਪੀ ਦੇ ਸੋਚ ਨੂੰ ਘਟੀਆ ਕਰਾਰ ਦਿੱਤਾ ਹੈ।
ਦੱਸ ਦਈਏ ਕਿ ਨੱਡਾ ਨੇ ਵੀਰਵਾਰ ਨੂੰ ਨਵੀਂ ਦਿੱਲੀ ’ਚ ਪਾਰਟੀ ਮੁੱਖ ਦਫ਼ਤਰ ’ਚ ਦਿੱਲੀ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਕਿਸਾਨ ਆਪਣਾ ਆੜ੍ਹਤੀ ਤੱਕ ਨਹੀਂ ਬਦਲ ਸਕਦਾ। ਅਜਿਹੀ ਗ਼ੁਲਾਮੀ ਵਾਲੀ ਹਾਲਤ ਕਰ ਰੱਖੀ ਸੀ। ਪ੍ਰਧਾਨ ਮੰਤਰੀ ਨੇ ਅਜਿਹੀਆਂ ਸਾਰੀਆਂ ਪਾਬੰਦੀਆਂ ਤੋਂ ਕਿਸਾਨਾਂ ਨੂੰ ਆਜ਼ਾਦ ਕੀਤਾ ਹੈ। ਨੱਡਾ ਨੇ ਕਿਹਾ ਕਿ ਭਾਰਤ ਦੀ ਆਤਮਾ ਕਿਸਾਨਾਂ ਵਿੱਚ ਵੱਸਦੀ ਹੈ ਤੇ ਕਿਸਾਨ ਹੀ ਭਾਰਤ ਨੂੰ ਖੜ੍ਹਾ ਕਰਦਾ ਹੈ ਪਰ ਇਹ ਵੀ ਸੱਚਾਈ ਹੈ ਕਿ ਬਹੁਤ ਸਾਰੀਆਂ ਨੀਤੀਆਂ ਜੋ ਕਿਸਾਨ ਦੇ ਹੱਕ ਬਹੁਤ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸਨ, ਉਸ ਵਿੱਚ ਉਦਾਸੀਨਤਾ ਰਹੀ।
ਕਿਸਾਨਾਂ ਦੀ ਕਰਜ਼ਾ ਮੁਆਫ਼ੀ ਬਾਰੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, 69,000 ਕਿਸਾਨਾਂ ਨੂੰ ਮਿਲਿਆ ਲਾਭ
ਉਨ੍ਹਾਂ ਕਿਹਾ ਕਿ ਯੂਪੀਏ ਦੀ ਹਕੂਮਤ ਦੌਰਾਨ ਸਵਾਮੀਨਾਥਨ ਰਿਪੋਰਟ ਧੂੜ ਫੱਕ ਰਹੀ ਸੀ ਤੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ, ਤਾਂ ਉਨ੍ਹਾਂ ਇਹ ਰਿਪੋਰਟ ਲਾਗੂ ਕਰਨ ਦੀ ਜ਼ਿੰਮੇਵਾਰੀ ਲਈ ਤੇ ਪਹਿਲੀ ਵਾਰ ਕਿਸਾਨਾਂ ਨੂੰ ਖੇਤੀ ਲਾਗਤਾਂ ਦੀ ਡੇਢ ਗੁਣਾ MSP ਦੇਣ ਦਾ ਕੰਮ ਕੀਤਾ। ਭਾਜਪਾ ਪ੍ਰਧਾਨ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੂੰ ਗੁੰਮਰਾਹ ਨਾ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਇਸ ਗੱਲ ਦਾ ਖ਼ਿਆਲ ਰੱਖਣ ਕਿ ਜਿਹੜੇ ਲੋਕ ਉਨ੍ਹਾਂ ਨੂੰ ਭਰਮਾ ਰਹੇ ਹਨ, ਉਹ ਸਿਆਸਤ ਖੇਡ ਰਹੇ ਹਨ ਤੇ ਕਿਸਾਨਾਂ ਦੇ ਹਮਦਰਦ ਨਹੀਂ ਹਨ।
ਸਿੱਧੂ ‘ਕਾਂਗਰਸ ਦਾ ਰਾਫ਼ੇਲ’ ਕਰਾਰ, ਹਾਈਕਮਾਨ ਵੱਲੋਂ ਅਗਲੀਆਂ ਚੋਣਾਂ 'ਚ ਅਜ਼ਮਾਉਣ ਦੀ ਤਿਆਰੀ
ਉਨ੍ਹਾਂ ਕਿਹਾ, ‘ਜੇ ਉਹ ਕਿਸਾਨਾਂ ਦੇ ਹਮਦਰਦ ਹੁੰਦੇ, ਤਾਂ ਉਹ ਇਹ ਆਖਦੇ ਕਿ ਸਾਡੇ ਮੈਨੀਫ਼ੈਸਟੋ ਵਿੱਚ ਜੋ ਕੁਝ ਲਿਖਿਆ ਸੀ, ਮੋਦੀ ਜੀ ਉਹ ਤੁਸੀਂ ਕਰ ਵਿਖਾਇਆ, ਤੁਹਾਡਾ ਬਹੁਤ–ਵੱਧ ਧੰਨਵਾਦ।’ ਕੰਟਰੈਕਟ ਫ਼ਾਰਮਿੰਗ ਬਾਰੇ ਕਿਸਾਨਾਂ ’ਚ ਫੈਲਿਆ ਭਰਮ ਦੂਰ ਕਰਦਿਆਂ ਜੇਪੀ ਨੱਡਾ ਨੇ ਕਿਹਾ ਕਿ ਕੋਈ ਵੀ ਕੰਟਰੈਕਟ ਜ਼ਮੀਨ ਦਾ ਨਹੀਂ ਹੋਵੇਗਾ, ਸਿਰਫ਼ ਜ਼ਮੀਨ ਉੱਤੇ ਪੈਦਾ ਹੋਣ ਵਾਲੀਆਂ ਚੀਜ਼ਾਂ ਦਾ ਹੋਵੇਗਾ। ਜੇ ਕੋਈ ਗ਼ਲਤੀ ਨਾਲ, ਬਦਮਾਸ਼ੀ ਨਾਲ ਜਾਂ ਚਾਲਾਕੀ ਨਾਲ ਜ਼ਮੀਨ ਦਾ ਕੰਟਰੈਕਟ ਵੀ ਕਰ ਲੈਂਦਾ ਹੈ, ਤਾਂ ਉਹ ਆਪਣੇ-ਆਪ ਰੱਦ ਹੋ ਜਾਵੇਗਾ।
ਨੌਕਰ ਦੀ ਪਤਨੀ ਦੇ ਪਿਆਰ 'ਚ ਅੰਨ੍ਹੇ ਹੋ ਕੇ ਮਾਰਿਆ ਆਪਣਾ ਸਾਰਾ ਟੱਬਰ, ਮੁਕਤਸਰ ਦੇ ਸ਼ਖ਼ਸ ਨੂੰ ਫਾਂਸੀ ਦੀ ਸਜ਼ਾ
ਨੱਡਾ ਨੇ ਦੱਸਿਆ ਕਿ ਕੰਟਰੈਕਟ ਹੋਣ ਨਾਲ ਫ਼ਸਲ ਦੀ ਕੀਮਤ ਪਹਿਲਾਂ ਹੀ ਤੈਅ ਹੋ ਜਾਵੇਗੀ ਤੇ ਜੇ ਬਾਜ਼ਾਰੀ ਰੇਟ ਵਧੀਆ ਹੋਏ, ਤਾਂ ਉਸ ਦਾ ਬੋਨਸ ਰੇਟ ਵੀ ਤੈਅ ਹੋ ਜਾਵੇਗਾ। ਨੁਕਸਾਨ ਹੋਣ ਉੱਤੇ ਕੰਟਰੈਕਟ ਕਰਨ ਵਾਲੇ ਵਪਾਰੀ ਦੀ ਜ਼ਿੰਮੇਵਾਰੀ ਹੋਵੇਗੀ ਤੇ ਫ਼ਾਇਦਾ ਹੋਣ ’ਤੇ ਕਿਸਾਨ ਨੂੰ ਬੋਨਸ ਮਿਲੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ