CJI UU Lalit Successor : ਦੇਸ਼ ਦੇ 50ਵੇਂ ਚੀਫ਼ ਜਸਟਿਸ ਜਸਟਿਸ ਧਨੰਜੇ ਯਸ਼ਵੰਤ ਚੰਦਰਚੂੜ (Yashwant Chandrachud) ਹੋਣਗੇ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਉਦੈ ਉਮੇਸ਼ ਲਲਿਤ ਨੇ ਆਪਣੇ ਉੱਤਰਾਧਿਕਾਰੀ ਵਜੋਂ ਜਸਟਿਸ ਚੰਦਰਚੂੜ ਦਾ ਨਾਂ ਕੇਂਦਰ ਸਰਕਾਰ ਨੂੰ ਭੇਜਿਆ ਹੈ। ਚੰਦਰਚੂੜ 9 ਨਵੰਬਰ ਨੂੰ ਚੀਫ਼ ਜਸਟਿਸ ਬਣਨਗੇ। ਉਨ੍ਹਾਂ ਦਾ ਕਾਰਜਕਾਲ 10 ਨਵੰਬਰ 2024 ਤੱਕ ਹੋਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਵਾਈਵੀ ਚੰਦਰਚੂੜ ਵੀ ਦੇਸ਼ ਦੇ 16ਵੇਂ ਚੀਫ਼ ਜਸਟਿਸ ਰਹਿ ਚੁੱਕੇ ਹਨ।
ਜਸਟਿਸ ਚੰਦਰਚੂੜ ਦੇ ਪਿਤਾ ਯਸ਼ਵੰਤ ਵਿਸ਼ਨੂੰ ਚੰਦਰਚੂੜ ਦੇਸ਼ ਦੇ 16ਵੇਂ ਚੀਫ਼ ਜਸਟਿਸ ਸਨ। ਉਨ੍ਹਾਂ ਦਾ ਕਾਰਜਕਾਲ 22 ਫਰਵਰੀ 1978 ਤੋਂ 11 ਜੁਲਾਈ 1985 ਤੱਕ ਲਗਭਗ 7 ਸਾਲ ਰਿਹਾ, ਜੋ ਹੁਣ ਤੱਕ ਦਾ ਸਭ ਤੋਂ ਲੰਬਾ ਕਾਰਜਕਾਲ ਹੈ। ਹੁਣ ਉਨ੍ਹਾਂ ਦੇ ਪਿਤਾ ਦੀ ਸੇਵਾਮੁਕਤੀ ਦੇ 37 ਸਾਲ ਬਾਅਦ ਜਸਟਿਸ ਡੀਵਾਈ ਚੰਦਰਚੂੜ ਨੂੰ ਵੀ ਇਹੀ ਜ਼ਿੰਮੇਵਾਰੀ ਮਿਲਣ ਜਾ ਰਹੀ ਹੈ।
ਉੱਤਰਾਧਿਕਾਰੀ ਦੇ ਨਾਮ ਦਾ ਐਲਾਨ
ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ 7 ਅਕਤੂਬਰ ਨੂੰ ਸੀਜੇਆਈ ਲਲਿਤ ਨੂੰ ਪੱਤਰ ਲਿਖ ਕੇ ਆਪਣੇ ਉੱਤਰਾਧਿਕਾਰੀ ਦਾ ਨਾਮ ਦੇਣ ਦੀ ਅਪੀਲ ਕੀਤੀ ਸੀ। ਅੱਜ ਉਨ੍ਹਾਂ ਨੇ ਆਪਣੇ ਉੱਤਰਾਧਿਕਾਰੀ ਦੇ ਨਾਂ ਦਾ ਐਲਾਨ ਕੀਤਾ ਹੈ। CJI UU ਲਲਿਤ ਨੇ ਸਾਰੇ ਜੱਜਾਂ ਨਾਲ ਬੈਠਕ ਕਰਕੇ ਕੇਂਦਰ ਸਰਕਾਰ ਨੂੰ ਨਾਮ ਭੇਜਿਆ ਹੈ।
ਇਹ ਵੀ ਪੜ੍ਹੋ : Mohali Grenade attack : ਮੋਹਾਲੀ 'ਚ ਪੰਜਾਬ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹੋਏ ਆਰਪੀਜੀ ਹਮਲੇ 'ਚ ਪੁਲਿਸ ਨੇ 7 ਖਿਲਾਫ਼ ਦਾਇਰ ਕੀਤੀ ਚਾਰਜਸ਼ੀਟ
ਬਾਰ ਤੋਂ ਪ੍ਰਮੋਸ਼ਨ ਹੋ ਕੇ ਸਿੱਧੇ SC ਵਿੱਚ ਜਾਣ ਵਾਲੇ ਦੂਜੇ CJI
ਜਸਟਿਸ ਲਲਿਤ ਦੂਜੇ ਸੀਜੇਆਈ ਹਨ ,ਜੋ ਬਾਰ ਤੋਂ ਪ੍ਰਮੋਸ਼ਨ ਹੋ ਕੇ ਸਿੱਧੇ ਤੌਰ 'ਤੇ ਸੁਪਰੀਮ ਕੋਰਟ ਵਿਚ ਪੁੱਜੇ ਹਨ। ਸਭ ਤੋਂ ਪਹਿਲਾਂ ਜਸਟਿਸ ਐਸਐਮ ਸੀਕਰੀ ਸਨ, ਜੋ ਜਨਵਰੀ 1971 ਵਿੱਚ 13ਵੇਂ ਸੀਜੇਆਈ ਬਣੇ ਸਨ। ਜਸਟਿਸ ਲਲਿਤ ਦੇ ਪਿਤਾ ਜਸਟਿਸ ਯੂਆਰ ਲਲਿਤ ਇੱਕ ਸੀਨੀਅਰ ਵਕੀਲ ਅਤੇ ਬੰਬੇ ਹਾਈ ਕੋਰਟ ਦੇ ਇੱਕ ਵਧੀਕ ਜੱਜ ਵੀ ਸਨ। ਉਨ੍ਹਾਂ ਨੂੰ ਸੀਜੇਆਈ ਐਨਵੀ ਰਮਨ ਦੀ ਮਿਆਦ ਪੂਰੀ ਹੋਣ ਤੋਂ ਬਾਅਦ 26 ਅਗਸਤ 2022 ਨੂੰ ਦੇਸ਼ ਦੇ 49ਵੇਂ ਚੀਫ਼ ਜਸਟਿਸ ਵਜੋਂ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦਾ ਕਾਰਜਕਾਲ 74 ਦਿਨਾਂ (8 ਨਵੰਬਰ, 2022 ਤੱਕ) ਦਾ ਹੋਵੇਗਾ।
ਕੌਣ ਹੈ ਯਸ਼ਵੰਤ ਚੰਦਰਚੂੜ
11 ਨਵੰਬਰ 1959 ਨੂੰ ਜਨਮੇ ਜਸਟਿਸ ਧਨੰਜੇ ਯਸ਼ਵੰਤ ਚੰਦਰਚੂੜ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਹਨ। ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਐਲਐਲਬੀ ਕੀਤੀ ਹੈ। ਉਨ੍ਹਾਂ ਨੇ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ, ਹਾਰਵਰਡ ਲਾਅ ਸਕੂਲ ਅਤੇ ਕਈ ਵਿਦੇਸ਼ੀ ਲਾਅ ਸਕੂਲਾਂ ਵਿੱਚ ਲੈਕਚਰ ਦਿੱਤਾ ਹੈ। ਉਸਨੂੰ 1998 ਵਿੱਚ ਬੰਬੇ ਹਾਈ ਕੋਰਟ ਦੁਆਰਾ ਸੀਨੀਅਰ ਵਕੀਲ ਵਜੋਂ ਨਾਮਜ਼ਦ ਕੀਤਾ ਗਿਆ ਸੀ। ਇਸ ਸਮੇਂ ਉਹ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਹਨ।