ਜਸਟਿਸ ਰੰਜਨ ਗੋਗੋਈ ਦਾ ਜਨਮ 18 ਨਵੰਬਰ, 1954 ਨੂੰ ਹੋਇਆ ਸੀ। ਉਨ੍ਹਾਂ ਡਿਬਰੂਗੜ੍ਹ ਦੇ ਡਾਨ ਬੌਸਕੋ ਸਕੂਲ ਤੋਂ ਆਪਣੀ ਪੜ੍ਹਾਈ ਸ਼ੁਰੂ ਕੀਤੀ ਤੇ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨਜ਼ ਕਾਲਜ ਤੋਂ ਇਤਿਹਾਸ ਦੀ ਪੜ੍ਹਾਈ ਕੀਤੀ। ਅਸਮ ਦੇ ਸਾਬਕਾ ਮੁੱਖ ਮੰਤਰੀ ਕੇਸ਼ਵ ਚੰਦਰ ਗੋਗੋਈ ਦੇ ਪੁੱਤਰ ਜਸਟਿਸ ਰੰਜਨ ਗੋਗੋਈ ਨੇ 1978 ਵਿੱਚ ਵਕਾਲਤ ਲਈ ਰਜਿਸਟ੍ਰੇਸ਼ਨ ਕਰਵਾਈ।
28 ਫਰਵਰੀ 2001 ਨੂੰ ਉਨ੍ਹਾਂ ਨੂੰ ਗੁਹਾਟੀ ਹਾਈ ਕੋਰਟ ਦਾ ਸਥਾਪਤ ਜਸਟਿਸ ਨਿਯੁਕਤ ਕੀਤਾ ਗਿਆ ਸੀ। ਫਿਰ 9 ਸਤੰਬਰ, 2010 ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਉਨ੍ਹਾਂ ਦੀ ਬਦਲੀ ਕਰ ਦਿੱਤੀ ਗਈ ਸੀ। ਇਸ ਤੋਂ ਤਕਰੀਬਨ ਛੇ ਮਹੀਨਿਆਂ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਬਣੇ। ਅਗਲੇ ਸਾਲ ਯਾਨੀ 23 ਅਪ੍ਰੈਲ 2012 ਨੂੰ ਰੰਜਨ ਗੋਗੋਈ ਨੂੰ ਸੁਪਰੀਮ ਕੋਰਟ ਦੇ ਜਸਟਿਸ ਵਜੋਂ ਨਿਯੁਕਤ ਹੋਏ।