ਪੜਚੋਲ ਕਰੋ
Advertisement
ਜਸਟਿਨ ਟਰੂਡੋ ਵੱਲੋਂ ਕਿਸਾਨਾਂ ਦੀ ਹਮਾਇਤ 'ਤੇ ਭੜਕਿਆ ਭਾਰਤ, ਵਿਦੇਸ਼ ਮੰਤਰਾਲੇ ਨੇ ਕਹੀ ਵੱਡੀ ਗੱਲ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਮਗਰੋਂ ਭਾਰਤ ਸਰਕਾਰ ਨੇ ਇਤਰਾਜ਼ ਜਤਾਇਆ ਹੈ। ਭਾਰਤ ਦੇ ਵਿਦੇਸ਼ ਮੰਰਤਾਲੇ ਨੇ ਇਸ ਉਪਰ ਆਪਣੀ ਸਖਤ ਪ੍ਰਤੀਕ੍ਰਿਆ ਦਿੱਤੀ ਗਈ ਹੈ।
ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਮਗਰੋਂ ਭਾਰਤ ਸਰਕਾਰ ਨੇ ਇਤਰਾਜ਼ ਜਤਾਇਆ ਹੈ। ਭਾਰਤ ਦੇ ਵਿਦੇਸ਼ ਮੰਰਤਾਲੇ ਨੇ ਇਸ ਉਪਰ ਆਪਣੀ ਸਖਤ ਪ੍ਰਤੀਕ੍ਰਿਆ ਦਿੱਤੀ ਗਈ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, "ਅਸੀਂ ਭਾਰਤ ਦੇ ਕਿਸਾਨਾਂ ਨਾਲ ਸਬੰਧਤ ਕੈਨੇਡੀਅਨ ਨੇਤਾਵਾਂ ਦੀਆਂ ਕੁਝ ਗਲਤ ਜਾਣਕਾਰੀ ਵਾਲੀਆਂ ਟਿੱਪਣੀਆਂ ਵੇਖੀਆਂ ਹਨ। ਇਹ ਅਣਅਧਿਕਾਰਤ ਹਨ ਖ਼ਾਸਕਰ ਜਦੋਂ ਅੰਦਰੂਨੀ ਮਾਮਲਿਆਂ ਨਾਲ ਸਬੰਧਤ ਹੋਣ ਖਾਸਕਰ ਇੱਕ ਲੋਕਤੰਤਰੀ ਦੇਸ਼ ਲਈ। ਇਹ ਚੰਗਾ ਹੈ ਕਿ ਰਾਜਨੀਤਕ ਉਦੇਸ਼ਾਂ ਲਈ ਕੂਟਨੀਤਕ ਗੱਲਬਾਤ ਨੂੰ ਗਲ਼ਤ ਢੰਗ ਨਾਲ ਪੇਸ਼ ਨਾ ਕੀਤਾ ਜਾਵੇ।"
ਦੱਸ ਦਈਏ ਕਿ ਕਿਸਾਨ ਅੰਦੋਲਨ ਦੀ ਚਰਚਾ ਹੁਣ ਭਾਰਤ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ 'ਤੇ ਵੀ ਹੋਣ ਲੱਗ ਗਈ ਹੈ। ਖਾਸਕਰ ਕੈਨੇਡਾ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਵੱਸਦੇ ਹਨ। ਕਈ ਕੈਨੇਡੀਅਨ ਲੀਡਰਾਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ ਤੇ ਕਿਸਾਨਾਂ ਨਾਲ ਹੋ ਰਹੇ ਸਲੂਕ ਦੀ ਨਿੰਦਾ ਵੀ ਕੀਤੀ ਹੈ। ਉਧਰ ਰਾਜ ਸਭਾ ਐਮ ਪੀ ਅਤੇ ਸ਼ਿਵ ਸੈਨਾ ਲੀਡਰ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ, "" ਪਿਆਰੇ ਜਸਟਿਨ ਟਰੂਡੋ ਤੁਹਾਡੀ ਚਿੰਤਾ ਸਾਨੂੰ ਚੰਗੀ ਲੱਗੀ ਹੈ ਪਰ ਭਾਰਤ ਦਾ ਅੰਦਰੂਨੀ ਮੁੱਦਾ ਕਿਸੇ ਹੋਰ ਦੇਸ਼ ਦੀ ਰਾਜਨੀਤੀ ਲਈ ਚਾਰਾ ਨਹੀਂ ਹੈ।"We've seen some ill-informed comments by Canadian leaders relating to farmers in India. These are unwarranted especially when pertaining to internal affairs of a democratic country. It's also best that diplomatic conversations aren't misrepresented for political purposes:MEA Spox pic.twitter.com/HXtFTrsxCX
— ANI (@ANI) December 1, 2020
Dear @JustinTrudeau ,touched by your concern but India’s internal issue is not fodder for another nation’s politics.Pls respect the courtesies that we always extend to other nations. Request PM @narendramodi ji to resolve this impasse before other countries find it okay to opine.
— Priyanka Chaturvedi (@priyankac19) December 1, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement