ਇੰਦੌਰ: ਬੀਜੇਪੀ ਦੇ ਕੌਮੀ ਜਨਰਲ ਸਕਤੱਰ ਕੈਲਾਸ਼ ਵਿਜੈਵਰਗੀਆ ਦੀ ਪੁਰਾਣੀ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਤਸਵੀਰ ਸਾਲਾਂ ਪੁਰਾਣੀ ਹੈ ਤੇ ਇਸ ‘ਚ ਬੀਜੇਪੀ ਨੇਤਾ ਇੱਕ ਅਧਿਕਾਰੀ ‘ਤੇ ਜੁੱਤੀ ਤਾਣੇ ਖੜ੍ਹੇ ਨਜ਼ਰ ਆ ਰਹੇ ਹਨ। ਵਾਇਰਲ ਤਸਵੀਰ ‘ਤੇ ਲੋਕਾਂ ਦੀ ਵੱਖ-ਵੱਖ ਪ੍ਰਤੀਕ੍ਰਿਆ ਆ ਰਹੀ ਹੈ। 'ਏਬੀਪੀ ਨਿਊਜ਼' ਨੇ ਇਸ ਤਸਵੀਰ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਤਸਵੀਰ ਅਸਲੀ ਹੈ ਤੇ ਸਾਲ 1994 ਦੀ ਹੈ।




1994 ਦੀ ਤਸਵੀਰ ‘ਚ ਕੈਲਾਸ਼ ਵਿਜੈਵਰਗੀਆ ਇੰਦੌਰ ਦੇ ਉਸ ਸਮੇਂ ਦੇ ਏਐਸਪੀ ਪ੍ਰਮੋਦ ਫਡਨੀਕਰ ‘ਤੇ ਜੁੱਤੀ ਚੁੱਕੀ ਖੜ੍ਹੇ ਹਨ। ਕੈਲਾਸ਼ ਉਸ ਸਮੇਂ ਇੰਦੌਰ ਦੇ ਮੇਅਰ ਸੀ। ਉਹ ਕਿਸੇ ਮੁੱਦੇ ‘ਤੇ ਇੰਦੌਰ ਸ਼ਹਿਰ ‘ਚ ਪ੍ਰਦਰਸ਼ਨ ਦੀ ਨੁਮਾਇੰਦਗੀ ਕਰ ਰਹੇ ਸੀ।

ਬੁੱਧਵਾਰ ਨੂੰ ਕੈਲਾਸ਼ ਦੇ ਬੇਟੇ ਆਕਾਸ਼ ਨੂੰ ਇੱਕ ਨਗਰ ਨਿਗਮ ਅਧਿਕਾਰੀ ਦੀ ਬੱਲੇ ਨਾਲ ਕੁੱਟਮਾਰ ਕਰਨ ਕਰਕੇ ਗ੍ਰਿਫ਼ਤਾਰੀ ਹੋਈ ਹੈ। ਇਸ ‘ਚ ਆਕਾਸ਼ 14 ਦਿਨ ਦੀ ਨਿਆਇਕ ਹਿਰਾਸਤ ‘ਚ ਹੈ। ਆਕਾਸ਼ 2-18 ‘ਚ ਪਹਿਲੀ ਵਾਰ ਵਿਧਾਨ ਸਭਾ ਚੋਣ ਜਿੱਤ ਕੇ ਵਿਧਾਇਕ ਬਣਿਆ ਹੈ।