ਪੜਚੋਲ ਕਰੋ
Advertisement
ਛੱਤ ਪਾੜ ਕੇ ਲੁੱਟਿਆ ਸੋਨਾ,' ਗਹਿਣਿਆਂ ਦੀ ਦੁਕਾਨ 'ਚ ਕਰੋੜਾਂ ਦੀ ਚੋਰੀ
ਹੈਰਾਨ ਕਰਨ ਵਾਲੀ ਚੋਰੀ ਦੇਸ਼ ਦੀ ਰਾਜਧਾਨੀ ਦੇ ਕਾਲਕਾ ਜੀ ਇਲਾਕੇ ਵਿੱਚ ਸਥਿਤ ਗਹਿਣਿਆਂ ਦੇ ਸ਼ੋਅਰੂਮ ਵਿੱਚ ਹੋਈ। ਚੋਰਾਂ ਨੇ ਸ਼ੋਅਰੂਮ ਦੀ ਛੱਤ 'ਚ ਛੇਕ ਕਰਕੇ ਇਸ ਚੋਰੀ ਨੂੰ ਅੰਜਾਮ ਦਿੱਤਾ।
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦੇ ਕਾਲਕਾ ਜੀ ਇਲਾਕੇ ਵਿੱਚ ਸਥਿਤ ਗਹਿਣਿਆਂ ਦੇ ਸ਼ੋਅਰੂਮ ਵਿੱਚ ਹੋਈ। ਚੋਰਾਂ ਨੇ ਸ਼ੋਅਰੂਮ ਦੀ ਛੱਤ 'ਚ ਛੇਕ ਕਰਕੇ ਇਸ ਚੋਰੀ ਨੂੰ ਅੰਜਾਮ ਦਿੱਤਾ। ਚੋਰ ਤਿੰਨ ਮੰਜ਼ਲਾ ਸ਼ੋਅਰੂਮਾਂ ਤੋਂ ਕਾਫ਼ੀ ਗਹਿਣੇ ਲੈ ਉੱਡੇ। ਇਸ ਸਮੇਂ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਕਰੋੜਾਂ ਦੀ ਚੋਰੀ ਹੋ ਗਈ ਹੈ।
ਇਹ ਸ਼ੋਅਰੂਮ ਕਾਲਕਾ ਜੀ ਦੇ ਐਚ ਬਲਾਕ ਵਿੱਚ ਹੈ। ਸ਼ੋਅਰੂਮ ਬੰਦ ਹੋਣ 'ਤੇ ਵੀ ਇੱਥੇ ਹਥਿਆਰਬੰਦ ਗਾਰਡਸ ਹੁੰਦੇ ਹਨ। ਡੀਸੀਪੀ, ਦੱਖਣੀ-ਪੂਰਬੀ ਆਰਪੀ ਮੀਨਾ ਨੇ ਦੱਸਿਆ ਕਿ ਬੁੱਧਵਾਰ ਸਵੇਰੇ 11 ਵਜੇ ਸ਼ੋਅਰੂਮ ਦੇ ਮਾਲਕ ਦਾ ਫੋਨ ਕਾਲ ਸਿੱਧੇ ਐਸਐਚਓ ਨੂੰ ਗਿਆ। ਚੋਰੀ ਦੀ ਜਾਣਕਾਰੀ ਫੋਨ 'ਤੇ ਦਿੱਤੀ ਗਈ ਸੀ ਪਰ ਨੁਕਸਾਨ ਦਾ ਮੁਲਾਂਕਣ ਅਜੇ ਪੂਰਾ ਨਹੀਂ ਹੋ ਸਕਿਆ।
ਪੁਲਿਸ ਨੇ ਦੱਸਿਆ ਕਿ ਚੋਰ ਸ਼ੋਅਰੂਮ ਦੀ ਛੱਤ ਤੋਂ ਚੋਰੀ ਕਰਨ ਤੋਂ ਬਾਅਦ ਅੰਦਰ ਆਇਆ ਸੀ। ਇਸ ਦੇ ਨਾਲ ਹੀ ਸੀਸੀਟੀਵੀ ਵਿੱਚ ਇੱਕ ਸ਼ੱਕੀ ਚੋਰ ਦੀ ਤਸਵੀਰ ਵੀ ਨਜ਼ਰ ਆਈ ਹੈ ਪਰ ਪੁਲਿਸ ਇਹ ਨਹੀਂ ਦੱਸ ਸਕੀ ਕਿ ਇਸ ਚੋਰੀ ਵਿਚ ਕਿੰਨੇ ਲੋਕ ਸ਼ਾਮਲ ਸੀ। ਫਿਲਹਾਲ ਫਿੰਗਰ ਪ੍ਰਿੰਟਸ ਆਦਿ ਦੀ ਭਾਲ ਕਰ ਰਹੀ ਹੈ। ਫੋਰੈਂਸਿਕ ਟੀਮ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਹੈ।
ਇਹ ਵੀ ਪੜ੍ਹੋ: ਭਾਰਤੀ ਕ੍ਰਿਕਟ ਫੈਨਸ ਲਈ ਬੁਰੀ ਖ਼ਬਰ, ਇੰਗਲੈਂਡ ਖਿਲਾਫ ਘਰੇਲੂ ਟੈਸਟ ਸੀਰੀਜ਼ ਤੋਂ ਬਾਹਰ ਹੋਏ ਜਡੇਜਾ
ਪੁਲਿਸ ਸੀਸੀਟੀਵੀ ਫੁਟੇਜ ਪ੍ਰਤੀ ਸਕਾਰਾਤਮਕ ਹੈ ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲਾ ਦਾ ਖੁਲਾਸਾ ਜਲਦ ਹੀ ਹੋ ਜਾਵੇਗਾ। ਜਿਸ ਸ਼ੋਅਰੂਮ ਵਿਚ ਚੋਰੀ ਹੋਈ ਸੀ ਉਸ ਦਾ ਨਾਂ ਅੰਜਲੀ ਜਵੈਲਰਜ਼ ਹੈ। ਇਹ ਸ਼ੋਅਰੂਮ ਦੀ ਇੱਕ ਚੇਨ ਹੈ ਜਿਸ ਦਾ ਮੁੱਖ ਦਫਤਰ ਕੋਲਕਾਤਾ ਵਿੱਚ ਹੈ।
ਘਟਨਾ ਦੀ ਜਾਣਕਾਰੀ ਤੋਂ ਬਾਅਦ ਪੁਲਿਸ ਨੇ ਪੂਰੇ ਖੇਤਰ ਨੂੰ ਇੱਕ ਕਿਲੇ ਵਿੱਚ ਤਬਦੀਲ ਕਰ ਦਿੱਤਾ। ਸ਼ੋਅਰੂਮ ਦੇ ਸੀਸੀਟੀਵੀ ਤੋਂ ਇਲਾਵਾ ਹੋਰ ਥਾਵਾਂ 'ਤੇ ਲੱਗੇ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੁਝ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਲਈ ਇੱਕ ਸੂਚੀ ਵੀ ਤਿਆਰ ਕੀਤੀ ਜਾ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਪੰਜਾਬ
ਪੰਜਾਬ
Advertisement