ਪੜਚੋਲ ਕਰੋ
Advertisement
ਡਾ. ਮਨਮੋਹਨ ਸਿੰਘ ਨਾਲ ਕਪਿਲ ਸ਼ਰਮਾ ਦੀ ਮੁਲਾਕਾਤ, ਸੋਸ਼ਲ ਮੀਡੀਆ 'ਤੇ ਆਇਆ ਭੂਚਾਲ
ਮੁੰਬਈ: ਸੋਮਵਾਰ ਨੂੰ ਕਾਮੇਡੀਅਨ ਕਪਿਲ ਸ਼ਰਮਾ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਿਵਾਸ ਸਥਾਨ ‘ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕਪਿਲ ਨੇ ਡਾ. ਮਨਮੋਹਨ ਸਿੰਘ ਨਾਲ ਅੰਮ੍ਰਿਤਸਰ ਤੇ ਆਪਣੇ ਕਾਲਜ ਬਾਰੇ ਗੱਲ ਕੀਤੀ। ਇਸ ਮੀਟਿੰਗ ਦੀਆਂ ਦੋ ਤਸਵੀਰਾਂ ਨੂੰ ਕਪਿਲ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ। ਇੱਕ ‘ਚ ਕਪਿਲ ਮਨਮੋਹਨ ਸਿੰਘ ਨਾਲ ਗੱਲ ਕਰਨ ‘ਚ ਰੁੱਝੇ ਹਨ ਤੇ ਦੂਜੀ ਤਸਵੀਰ ‘ਚ ਉਹ ਮਨਮੋਹਨ ਸਿੰਘ ਤੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਵਿਚਾਲੇ ਖੜ੍ਹੇ ਨਜ਼ਰ ਆ ਰਹੇ ਹਨ।
ਅੰਮ੍ਰਿਤਸਰ ਤੇ ਖਾਣ-ਪੀਣ ਬਾਰੇ ਕਪਿਲ ਨੇ ਇਸ ਫੋਟੋ ਦੇ ਕੈਪਸ਼ਨ ‘ਚ ਲਿਖਿਆ ਹੈ ਤੇ ਨਾਲ ਹੀ ਇਸ ਮੁਲਾਕਾਤ ਲਈ ਮਨਮੋਹਨ ਸਿੰਘ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਜਦੋਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਇਆ ਯੂਜ਼ਰਸ ਨੇ ਕਪਿਲ ਦਾ ਖੂਬ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਯੂਜ਼ਰਸ ਦਾ ਕਹਿਣਾ ਹੈ ਕਿ ਮਨਮੋਹਨ ਸਿੰਘ ‘ਤੇ ਖੂਬ ਜੋਕ ਬਣਾਏ ਸੀ, ਉਨ੍ਹਾਂ ਤੋਂ ਮਾਫ਼ੀ ਮੰਗੀ?Thank you respected @_ManmohanSingh ji for the warmth, hospitality and a heart to heart conversation about our Amritsari roots,especially about our college and food. Was an honour meeting such a humble and simple statesman like you, and receiving blessings from ma'am. Regards 🙏 pic.twitter.com/byiAbiDxCM
— KAPIL (@KapilSharmaK9) February 5, 2019
ਇਸ ਤੋਂ ਪਹਿਲਾਂ ਕਪਿਲ ਨੇ ਹਾਲ ਹੀ ‘ਚ ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ, ਉਹ ਉਦੋਂ ਕਾਫੀ ਟ੍ਰੋਲ ਹੋਏ ਸੀ। ਇਸ ਦੌਰਾਨ ਦੀ ਤਸਵੀਰ ਵੀ ਕਪਿਲ ਨੇ ਟਵਿਟਰ ‘ਤੇ ਸ਼ੇਅਰ ਕਰ ਮੋਦੀ ਦੀ ਖੂਬ ਤਾਰੀਫ ਕੀਤੀ ਸੀ। ਇਸ ਤੋਂ ਪਹਿਲਾਂ ਉਸ ਨੇ 2016 ‘ਚ ਕੀਤੇ ਇੱਕ ਟਵੀਟ ਲਈ ਮੋਦੀ ਤੋਂ ਮਾਫ਼ੀ ਮੰਗੀ ਸੀ। ਉਦੋਂ ਕਪਿਲ ਨੂੰ ਸੋਸ਼ਲ ਮੀਡੀਆ ‘ਤੇ ਖੂਬ ਟ੍ਰੋਲ ਕੀਤਾ ਗਿਆ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਲੁਧਿਆਣਾ
ਪੰਜਾਬ
Advertisement