ਬੰਗਲੁਰੁ: ਚੋਣ ਕਮਿਸ਼ਨ ਦੇ ਅਫਸਰਾਂ ਨੇ ਅੱਜ ਕਰਨਾਟਕ ਦੇ ਦੌਰੇ 'ਤੇ ਪਹੁੰਚੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੇ ਜਹਾਜ਼ਾਂ ਦੀ ਹੁਬਲੀ ਏਅਰਪੋਰਟ 'ਤੇ ਤਲਾਸ਼ੀ ਲਈ। ਅਮਿਤ ਸ਼ਾਹ ਤੇ ਰਾਹੁਲ ਸੂਬ ਵਿੱਚ 12 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ-ਆਪਣੀ ਪਾਰਟੀ ਦਾ ਪ੍ਰਚਾਰ ਕਰਨ ਇੱਥੇ ਪਹੁੰਚੇ ਸੀ।


ਤਲਾਸ਼ੀ ਅਭਿਆਨ ਵਿੱਚ ਜ਼ਿਲ੍ਹਾ ਪੱਧਰ ਦੇ ਤਿੰਨ ਅਧਿਕਾਰੀ ਸ਼ਾਮਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਕਰਨਾਟਕ ਵਿੱਚ ਸਾਫ-ਸੁਥਰੀਆਂ ਚੋਣਾਂ ਸਬੰਧੀ ਇਹ ਅਭਿਆਨ ਚਲਾਇਆ ਗਿਆ। ਇੱਕ ਅਫਸਰ ਨੇ ਇਸ ਬਾਰੇ ਦੱਸਿਆ, "ਜਾਂਚ ਦੌਰਾਨ ਸਾਨੂੰ ਕੁਝ ਵੀ ਗਲਤ ਨਹੀਂ ਮਿਲਿਆ। ਸਾਡਾ ਮਕਸਦ ਕਿਸੇ ਨੂੰ ਪ੍ਰੇਸ਼ਾਨ ਕਰਨਾ ਨਹੀਂ ਅਸੀਂ ਸਿਰਫ ਸਾਫ-ਸੁਥਰੀਆਂ ਚੋਣਾਂ ਕਰਵਾਉਣਾ ਚਾਹੁੰਦੇ ਹਾਂ।"

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕਰਨਾਟਕ ਵਿਧਾਨ ਸਭਾ ਚੋਣਾਂ ਲਈ ਆਪਣੇ ਪੰਜਵੇਂ ਫੇਜ਼ ਦਾ ਪ੍ਰਚਾਰ ਕਰ ਰਹੇ ਹਨ। ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਆਪਣੀ ਫੇਰੀ ਵਿੱਚ ਬੀਜੇਪੀ ਦਾ ਵੱਖ-ਵੱਖ ਥਾਈਂ ਪ੍ਰਚਾਰ ਕਰਨਗੇ।