Karnataka Election Results 2023 LIVE: ਕਰਨਾਟਕ 'ਚ ਕਾਂਗਰਸ ਦੀ ਬੱਲੇ-ਬੱਲੇ, ਬੀਜੇਪੀ ਨੇ ਕਬੂਲੀ ਹਾਰ, ਐਗਜ਼ਿਟ ਪੋਲ ਦੇ ਨਤੀਜੇ ਸਹੀ ਸਾਬਤ ਹੋਏ
Karnataka Election Results 2023 LIVE Updates: ਕਰਨਾਟਕ ਵਿਧਾਨ ਸਭਾ ਚੋਣਾਂ 2023 ਦੇ ਨਤੀਜੇ ਜਲਦੀ ਹੀ ਆਉਣੇ ਸ਼ੁਰੂ ਹੋ ਜਾਣਗੇ। ਸਭ ਤੋਂ ਤੇਜ਼ ਅਤੇ ਸਹੀ ਏਬੀਪੀ ਨਿਊਜ਼ ਦੇ ਇਸ ਲਾਈਵ ਅੱਪਡੇਟ ਲਈ ਬਣੇ ਰਹੋ।
Karnataka Election Result: ਕਰਨਾਟਕ ਵਿੱਚ ਸੀਐਮ ਦੇ ਅਹੁਦੇ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ। ਮੁੱਖ ਮੰਤਰੀ ਦਾ ਨਾਂ ਲੈਂਦਿਆਂ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਹਰ ਕਿਸੇ ਦੀ ਸਹਿਮਤੀ ਹਾਈਕਮਾਂਡ ਦੇ ਸਾਹਮਣੇ ਰੱਖੀ ਜਾਵੇਗੀ। ਹਾਈਕਮਾਂਡ ਹੀ ਅੰਤਿਮ ਫੈਸਲਾ ਲਵੇਗੀ।
Karnataka Election Result: ਬੈਂਗਲੁਰੂ 'ਚ ਕਰਨਾਟਕ ਕਾਂਗਰਸ ਦਫਤਰ 'ਚ ਸ਼ਾਮ 6 ਵਜੇ ਮਲਿਕਾਅਰਜੁਨ ਖੜਗੇ, ਡੀਕੇ ਸ਼ਿਵਕੁਮਾਰ ਅਤੇ ਸਿੱਧਰਮਈਆ ਦੀ ਪ੍ਰੈੱਸ ਕਾਨਫਰੰਸ ਹੋਵੇਗੀ।
Karnataka Election Result: ਕਾਂਗਰਸ ਨੇਤਾ ਸਿਧਾਰਮਈਆ ਨੇ ਕਿਹਾ ਕਿ ਪੀਐਮ ਮੋਦੀ ਨੂੰ ਲੱਗਦਾ ਹੈ ਕਿ ਵੋਟਰ ਉਨ੍ਹਾਂ ਦਾ ਚਿਹਰਾ ਦੇਖ ਕੇ ਭਾਜਪਾ ਨੂੰ ਵੋਟ ਦੇਣਗੇ, ਇਹ ਗਲਤ ਸਾਬਤ ਹੋਇਆ ਹੈ।
ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਕਿ ਅਸੀਂ ਜਨਤਾ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਾਂ। ਹਾਰ ਦੀ ਜ਼ਿੰਮੇਵਾਰੀ ਮੇਰੀ ਹੈ। ਅਸੀਂ ਵਿਸ਼ਲੇਸ਼ਣ ਕਰਾਂਗੇ ਕਿ ਅਸੀਂ ਕਿੱਥੇ ਗਲਤ ਹੋਏ।
Karnataka Election Result: ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਕਿ ਅਸੀਂ ਜਨਤਾ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਾਂ। ਹਾਰ ਦੀ ਜ਼ਿੰਮੇਵਾਰੀ ਮੇਰੀ ਹੈ। ਅਸੀਂ ਵਿਸ਼ਲੇਸ਼ਣ ਕਰਾਂਗੇ ਕਿ ਅਸੀਂ ਕਿੱਥੇ ਗਲਤ ਹੋਏ।
ਕਰਨਾਟਕ 'ਚ ਕਾਂਗਰਸ ਦੀ ਸਰਕਾਰ ਬਣ ਰਹੀ ਹੈ। ਹੁਣ ਤੱਕ ਦੀ ਗਿਣਤੀ 'ਚ ਪਾਰਟੀ 135 ਤੋਂ ਵੱਧ ਸੀਟਾਂ ਜਿੱਤ ਰਹੀ ਹੈ ਜਦੋਂਕਿ 224 ਮੈਂਬਰੀ ਵਿਧਾਨ ਸਭਾ ਵਿੱਚ ਸਰਕਾਰ ਬਣਾਉਣ ਲਈ 113 ਸੀਟਾਂ ਚਾਹੀਦੀਆਂ ਹਨ। ਬੀਜੇਪੀ 65 ਸੀਟਾਂ ਉੱਪਰ ਸਿਮਟਦੀ ਨਜ਼ਰ ਆ ਰਹੀ ਹੈ। ਇਸ ਜਿੱਤ ਨਾਲ ਕਾਂਗਰਸ ਦੇ ਖੇਮੇ ਵਿੱਚ ਖੁਸ਼ੀ ਦੀ ਲਹਿਰ ਹੈ। ਬੀਜੇਪੀ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ।
ਭਾਜਪਾ- 66
ਕਾਂਗਰਸ - 128
ਜੇਡੀਐਸ- 22
ਹੋਰ - 6
ਕਰਨਾਟਕ ਵਿੱਚ ਐਗਜ਼ਿਟ ਪੋਲ ਦੇ ਨਤੀਜੇ ਸਹੀ ਸਾਬਤ ਹੁੰਦੇ ਨਜ਼ਰ ਆ ਰਹੇ ਹਨ। ਅੱਠ ਵੱਖ-ਵੱਖ ਐਗਜ਼ਿਟ ਪੋਲ ਏਜੰਸੀਆਂ ਵਿੱਚੋਂ ਛੇ ਨੇ ਕਾਂਗਰਸ ਦੀ ਜਿੱਤ ਦਾ ਦਾਅਵਾ ਕੀਤਾ ਸੀ। ਉਨ੍ਹਾਂ ਮੁਤਾਬਕ ਕਾਂਗਰਸ ਆਪਣੇ ਦਮ 'ਤੇ ਜਾਂ ਜੇਡੀਐਸ ਨਾਲ ਮਿਲ ਕੇ ਸਰਕਾਰ ਬਣਾ ਰਹੀ ਸੀ। ਇਹ ਦਾਅਵੇ ਸੱਚ ਸਾਬਤ ਹੁੰਦੇ ਨਜ਼ਰ ਆ ਰਹੇ ਹਨ।
ਭਾਜਪਾ ਨੇਤਾ ਅਤੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਰਨਾਟਕ 'ਚ ਆਪਣੀ ਹਾਰ ਸਵੀਕਾਰ ਕਰ ਲਈ ਹੈ। ਬੋਮਈ ਨੇ ਕਿਹਾ, "ਅਸੀਂ ਅਗਲੀਆਂ ਚੋਣਾਂ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਪਾਰਟੀ ਦਾ ਪੁਨਰਗਠਨ ਕਰਾਂਗੇ। ਅਸੀਂ ਲੋਕ ਸਭਾ ਚੋਣਾਂ ਵਿੱਚ ਵਾਪਸੀ ਕਰਾਂਗੇ। ਅਸੀਂ ਅੰਤਿਮ ਨਤੀਜਿਆਂ ਦੀ ਉਡੀਕ ਕਰ ਰਹੇ ਹਾਂ ਅਤੇ ਅਸੀਂ ਅਗਲੀਆਂ ਚੋਣਾਂ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ। ."
ਕਰਨਾਟਕ ਦੀ ਜਿੱਤ ਦਾ ਸੰਦੇਸ਼ ਦੇਣ ਲਈ ਦੇਸ਼ ਭਰ ਦੇ ਪ੍ਰਦੇਸ਼ ਕਾਂਗਰਸ ਦਫਤਰਾਂ 'ਚ ਜਸ਼ਨਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਰੁਝਾਨਾਂ ਵਿੱਚ ਕਾਂਗਰਸ ਨੂੰ ਬਹੁਮਤ ਮਿਲਿਆ ਹੈ। ਪਾਰਟੀ ਦਫ਼ਤਰ ਦੇ ਬਾਹਰ ਕਾਂਗਰਸੀ ਵਰਕਰ ਤੇ ਸਮਰਥਕ ਜਸ਼ਨ ਮਨਾ ਰਹੇ ਹਨ।
ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਕਿਹਾ, 'ਹੁਣ ਤੱਕ ਕੀ ਖਬਰ ਹੈ, ਕਾਂਗਰਸ ਦਾ ਪ੍ਰਦਰਸ਼ਨ ਬਹੁਤ ਵਧੀਆ ਹੈ। ਕਰਨਾਟਕ 'ਚ ਯਕੀਨੀ ਤੌਰ 'ਤੇ ਕਾਂਗਰਸ ਦੀ ਸਰਕਾਰ ਬਣੇਗੀ। ਭਾਜਪਾ ਦੀ ਇਹ ਕੋਸ਼ਿਸ਼ ਰਹੇਗੀ ਕਿ ਦੂਜੀਆਂ ਪਾਰਟੀਆਂ ਨਾਲ ਮਿਲਕੇ ਵਿਧਾਇਕਾਂ ਦੀ ਖਰੀਦੋ-ਫਰੋਖਤ ਕਰ ਸਕਦੀ ਹੈ।
ਕਾਂਗਰਸ- 119
ਭਾਜਪਾ- 72
ਜੇਡੀਐਸ- 25
ਕਰਨਾਟਕ ਦੀਆਂ ਸਾਰੀਆਂ ਸੀਟਾਂ 'ਤੇ ਰੁਝਾਨ ਆ ਰਹੇ ਨੇ। ਰੁਝਾਨਾਂ ਵਿੱਚ ਕਾਂਗਰਸ ਨੇ ਬਹੁਮਤ ਹਾਸਲ ਕਰ ਲਿਆ ਹੈ ਪਰ ਇਸ ਨੂੰ ਹਾਲੇ ਅੰਤਿਮ ਨਹੀਂ ਕਿਹਾ ਜਾ ਸਕਦਾ। ਕਿਉਂਕਿ ਕਰਨਾਟਕ 'ਚ 50 ਅਜਿਹੀਆਂ ਸੀਟਾਂ ਹਨ ਜਿੱਥੇ ਕਾਂਗਰਸ ਅਤੇ ਭਾਜਪਾ ਵਿਚਾਲੇ ਵੋਟਾਂ ਦਾ ਅੰਤਰ 1 ਹਜ਼ਾਰ ਤੋਂ ਵੀ ਘੱਟ ਹੈ। ਜੇਕਰ ਕਾਂਗਰਸ ਦੀ ਸੀਟ ਘੱਟ ਜਾਂਦੀ ਹੈ ਤਾਂ ਉਸ ਨੂੰ ਸਰਕਾਰ ਬਣਾਉਣ ਲਈ ਜੇਡੀਐਸ ਨਾਲ ਹੱਥ ਮਿਲਾਉਣਾ ਪੈ ਸਕਦਾ ਹੈ।
ਚੋਣ ਕਮਿਸ਼ਨ ਦੇ ਰੁਝਾਨਾਂ ਵਿੱਚ ਵੀ ਕਾਂਗਰਸ ਨੂੰ ਬਹੁਮਤ ਮਿਲਿਆ ਹੈ। ਭਾਜਪਾ ਦੇ ਨਾਲ-ਨਾਲ ਜੇਡੀਐਸ ਨੂੰ ਵੀ ਝਟਕਾ ਲੱਗਾ ਹੈ।
• ਕਾਂਗਰਸ - 115 ਸੀਟਾਂ, 43.1 ਫੀਸਦੀ ਵੋਟਾਂ
• ਭਾਜਪਾ - 73 ਸੀਟਾਂ, 36.2 ਫੀਸਦੀ ਵੋਟਾਂ
• ਜੇਡੀਐਸ - 30 ਸੀਟਾਂ, 12.8% ਵੋਟਾਂ
• ਹੋਰ - 5 ਸੀਟਾਂ
ਕਰਨਾਟਕ ਦੇ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਬਸਵਰਾਜ ਬੋਮਈ ਰਾਜ ਦੇ ਹਾਵੇਰੀ ਜ਼ਿਲ੍ਹੇ ਦੇ ਸ਼ਿਗਾਓਂ ਹਲਕੇ ਤੋਂ ਅੱਗੇ ਚੱਲ ਰਹੇ ਹਨ। ਬਸਵਰਾਜ ਬੋਮਈ 1200 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਕਾਂਗਰਸ ਦੇ ਪਠਾਨ ਯਾਸਿਰ ਅਹਿਮਦ ਖਾਨ ਦੂਜੇ ਸਥਾਨ 'ਤੇ ਹਨ, ਜਦਕਿ ਜਨਤਾ ਦਲ (ਸੈਕੂਲਰ) ਦੇ ਸ਼ਸ਼ੀਧਰ ਯੇਲੀਗਰ ਤੀਜੇ ਸਥਾਨ 'ਤੇ ਹਨ।
Karnataka Elections 2023: ਹੁਣ ਤੱਕ ਦੇ ਰੁਝਾਨਾਂ ਵਿੱਚ ਵੋਟ ਸ਼ੇਅਰ
ਕਾਂਗਰਸ - 45.36%
ਭਾਜਪਾ- 38.19%
ਜੇਡੀਐਸ - 8.66%
ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਰਹੇ ਹਨ। ਸ਼ੁਰੂਆਤੀ ਰੁਝਾਨਾਂ 'ਚ ਕਾਂਗਰਸ ਨੇ ਬੜ੍ਹਤ ਬਣਾ ਲਈ ਹੈ। ਸੂਬੇ ਦੀਆਂ ਕੁੱਲ 224 ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ ਪਰ ਕਾਂਗਰਸ ਬਹੁਮਤ ਦੇ ਅੰਕੜੇ ਤੋਂ ਵੀ ਵੱਧ ਸੀਟਾਂ ਨਾਲ ਲੀਡ ਲੈ ਰਹੀ ਹੈ। ਸਾਢੇ ਨੌਂ ਵਜੇ ਦੇ ਰੁਝਾਨਾਂ ਮੁਤਾਬਕ ਕਾਂਗਰਸ ਬਹੁਮਤ ਦਾ ਅੰਕੜਾ ਪਾਰ ਕਰ ਗਈ ਹੈ। ਭਾਜਪਾ ਬਹੁਤ ਪਿੱਛੇ ਹੈ। ਭਾਜਪਾ- 68, ਕਾਂਗਰਸ- 137, ਜੇਡੀਐਸ- 17, ਹੋਰ- 2। ਸੀਟਾਂ ਉੱਪਰ ਅੱਗੇ ਚੱਲ ਰਹੇ ਹਨ।
ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ਮੁਤਾਬਕ ਕਾਂਗਰਸ ਬਹੁਮਤ ਦਾ ਅੰਕੜਾ ਪਾਰ ਕਰ ਗਈ ਹੈ। ਭਾਜਪਾ ਬਹੁਤ ਪਿੱਛੇ ਹੈ। ਭਾਜਪਾ- 68, ਕਾਂਗਰਸ- 137, ਜੇਡੀਐਸ- 17, ਹੋਰ- 2।
ਹੁਣ ਗੱਲ ਕਰੀਏ ਵੋਟ ਪ੍ਰਤੀਸ਼ਤ ਦੀ ਤਾਂ ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਹੁਣ ਤੱਕ ਹੋਈ ਗਿਣਤੀ 'ਚ ਕਾਂਗਰਸ ਨੂੰ 46 ਫੀਸਦੀ ਵੋਟਾਂ ਮਿਲੀਆਂ ਹਨ ਜਦਕਿ ਭਾਜਪਾ ਨੂੰ 39 ਫੀਸਦੀ ਵੋਟਾਂ ਮਿਲੀਆਂ ਹਨ।
ਕਰਨਾਟਕ ਦੀਆਂ ਸਾਰੀਆਂ ਸੀਟਾਂ 'ਤੇ ਰੁਝਾਨ ਆ ਗਿਆ ਹੈ, ਹਾਲਾਂਕਿ ਅਜੇ ਤੱਕ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ। ਭਾਜਪਾ ਤੇ ਕਾਂਗਰਸ ਦੋਵਾਂ ਨੇ ਸੈਂਕੜਾ ਲਗਾਇਆ ਹੈ। ਭਾਜਪਾ- 104, ਕਾਂਗਰਸ- 104, ਜੇਡੀਐਸ.- 16।
ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਚੋਣ ਕਮਿਸ਼ਨ ਦੇ ਨਤੀਜਿਆਂ ਮੁਤਾਬਕ ਭਾਜਪਾ ਅਤੇ ਕਾਂਗਰਸ 2-2 ਸੀਟਾਂ 'ਤੇ ਅੱਗੇ ਹਨ।
ਕਰਨਾਟਕ ਦੇ ਨਵੇਂ ਰੁਝਾਨਾਂ 'ਚ ਕਾਂਗਰਸ ਇਕ ਵਾਰ ਫਿਰ ਅੱਗੇ ਨਿਕਲ ਗਈ ਹੈ। ਕਾਂਗਰਸ 71 ਸੀਟਾਂ 'ਤੇ ਅੱਗੇ ਹੈ। ਭਾਜਪਾ 68 ਸੀਟਾਂ 'ਤੇ ਅੱਗੇ ਹੈ। ਇਸ ਦੇ ਨਾਲ ਹੀ ਜੇਡੀਐਸ ਵੀ 10 ਸੀਟਾਂ 'ਤੇ ਅੱਗੇ ਹੈ। ਇਹ ਅੰਕੜੇ ਹਰ ਪਲ ਤੇਜ਼ੀ ਨਾਲ ਬਦਲ ਰਹੇ ਹਨ।
ਕਰਨਾਟਕ ਦੇ ਸ਼ੁਰੂਆਤੀ ਰੁਝਾਨਾਂ 'ਚ ਭਾਜਪਾ ਤੇ ਕਾਂਗਰਸ ਵਿਚਾਲੇ ਬਰਾਬਰੀ ਦਾ ਮੁਕਾਬਲਾ ਹੈ। ਕਦੇ ਭਾਜਪਾ ਅੱਗੇ ਤੇ ਕਦੇ ਕਾਂਗਰਸ ਅੱਗੇ ਜਾ ਰਹੀ ਹੈ। 100 ਤੋਂ ਵੱਧ ਸੀਟਾਂ ਲਈ ਰੁਝਾਨ ਆਇਆ ਹੈ।
ਭਾਜਪਾ- 51
ਕਾਂਗਰਸ - 57
ਜੇਡੀਐਸ- 8
ਹੋਰ - 4
ਕਰਨਾਟਕ ਦੇ ਸ਼ੁਰੂਆਤੀ ਰੁਝਾਨਾਂ 'ਚ ਭਾਜਪਾ ਅਤੇ ਕਾਂਗਰਸ ਵਿਚਾਲੇ ਬਰਾਬਰੀ ਦਾ ਮੁਕਾਬਲਾ ਹੈ। ਕਦੇ ਭਾਜਪਾ ਅੱਗੇ ਤੇ ਕਦੇ ਕਾਂਗਰਸ ਅੱਗੇ। 100 ਤੋਂ ਵੱਧ ਸੀਟਾਂ ਲਈ ਰੁਝਾਨ ਆਇਆ ਹੈ।
ਭਾਜਪਾ- 51
ਕਾਂਗਰਸ - 57
ਜੇਡੀਐਸ- 8
ਹੋਰ - 4
ਸ਼ੁਰੂਆਤੀ ਰੁਝਾਨ ਦੇ ਅੰਕੜੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। 50 ਤੋਂ ਵੱਧ ਸੀਟਾਂ 'ਤੇ ਰੁਝਾਨ ਆਇਆ ਹੈ।
ਭਾਜਪਾ - 25
ਕਾਂਗਰਸ - 30
ਜੇਡੀਐਸ- 6
ਹੋਰ - 4
ਕਰਨਾਟਕ ਦੀਆਂ 224 ਵਿਧਾਨ ਸਭਾ ਸੀਟਾਂ ਲਈ ਹੋਈਆਂ ਚੋਣਾਂ ਤੋਂ ਬਾਅਦ ਹੁਣ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪਹਿਲਾ ਰੁਝਾਨ ਆ ਗਿਆ ਹੈ। ਪਹਿਲਾ ਰੁਝਾਨ ਭਾਜਪਾ ਦੇ ਹੱਕ ਵਿੱਚ ਆਇਆ ਹੈ।
ਕਾਂਗਰਸ ਨੇਤਾ ਸਿਧਾਰਮਈਆ ਯਤਿੰਦਰ ਸਿੱਧਰਮਈਆ ਨੇ ਕਿਹਾ, 'ਸਾਨੂੰ ਪੂਰਨ ਬਹੁਮਤ ਮਿਲੇਗਾ ਅਤੇ ਅਸੀਂ ਆਪਣੀ ਸਰਕਾਰ ਬਣਾਵਾਂਗੇ। ਸਾਨੂੰ ਭਰੋਸਾ ਹੈ ਅਤੇ ਸਾਰੇ ਸਰਵੇਖਣਾਂ ਨੇ ਇਹ ਵੀ ਕਿਹਾ ਹੈ ਕਿ ਕਾਂਗਰਸ ਕਰਨਾਟਕ ਵਿਧਾਨ ਸਭਾ ਚੋਣਾਂ ਜਿੱਤਣ ਜਾ ਰਹੀ ਹੈ।
ਕਰਨਾਟਕ ਵਿਧਾਨ ਸਭਾ ਚੋਣਾਂ 2023 ਦੇ ਨਤੀਜਿਆਂ ਤੋਂ ਪਹਿਲਾਂ ਕਾਂਗਰਸ ਸਮਰਥਕਾਂ ਨੇ ਪਾਰਟੀ ਦੀ ਜਿੱਤ ਲਈ ਹਵਨ ਕੀਤਾ। ਕਰਨਾਟਕ 'ਚ ਕਾਂਗਰਸ ਦੀ ਸਰਕਾਰ ਬਣਨ ਦੀ ਉਮੀਦ ਹੈ। ਸਾਰੇ ਐਗਜ਼ਿਟ ਪੋਲ ਦੇ ਨਤੀਜੇ ਕਾਂਗਰਸ ਦੇ ਹੱਕ ਵਿੱਚ ਹਨ। ਹਾਲਾਂਕਿ ਭਾਜਪਾ ਅਤੇ ਕਾਂਗਰਸ ਵਿਚਾਲੇ ਸਖਤ ਟੱਕਰ ਦੇਖਣ ਨੂੰ ਮਿਲ ਸਕਦੀ ਹੈ।
ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਮੱਦੇਨਜ਼ਰ ਹੁਬਲੀ ਵਿੱਚ ਮੁੱਖ ਮੰਤਰੀ ਬਸਵਰਾਜ ਬੋਮਈ ਦੀ ਰਿਹਾਇਸ਼ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਚੋਣ ਨਤੀਜਿਆਂ ਦਾ ਪਹਿਲਾ ਰੁਝਾਨ ਠੀਕ 8 ਵਜੇ ਸ਼ੁਰੂ ਹੋ ਜਾਣਗੇ।
ਪਿਛੋਕੜ
Karnataka Election Results 2023: ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ (ਸ਼ਨੀਵਾਰ) ਐਲਾਨੇ ਜਾਣਗੇ। ਸੂਬੇ ਦੀਆਂ 224 ਸੀਟਾਂ 'ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਭਾਜਪਾ, ਕਾਂਗਰਸ ਅਤੇ ਜੇਡੀਐਸ ਵਿਚਾਲੇ ਮੁਕਾਬਲਾ ਹੈ।
- - - - - - - - - Advertisement - - - - - - - - -