ਪੜਚੋਲ ਕਰੋ
Advertisement
ਕੁਮਾਰਸਵਾਮੀ ਦੀ ਸਰਕਾਰ ਡਿੱਗਣ ਬਾਅਦ ਮਾਇਆਵਤੀ ਨੇ ਲਿਆ ਵੱਡਾ ਸਟੈਂਡ
ਮਹਿਜ਼ 14 ਮਹੀਨੇ ਤੱਕ ਕਰਨਾਟਕ ਦੇ ਮੁੱਖ ਮੰਤਰੀ ਰਹਿਣ ਵਾਲੇ ਐੱਚ ਡੀ ਕੁਮਾਰਸਵਾਮੀ ਮੰਗਲਵਾਰ ਨੂੰ ਵਿਧਾਨ ਸਭਾ ਵਿੱਚ ਵਿਸ਼ਵਾਸ ਮਤ ਹਾਸਲ ਕਰਨ ਵਿੱਚ ਅਸਮਰੱਥ ਰਹੇ। ਇਸ ਤੋਂ ਬਾਅਦ ਬੀਐਸਪੀ ਸੁਪਰੀਮੋ ਮਾਇਆਵਤੀ ਨੇ ਵੀ ਵੱਡਾ ਫੈਸਲਾ ਲੈਂਦਿਆਂ ਸੂਬੇ ਦੇ ਇਕਲੌਤੇ ਵਿਧਾਇਕ ਐਨ ਮਹੇਸ਼ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।
ਨਵੀਂ ਦਿੱਲੀ: ਮਹਿਜ਼ 14 ਮਹੀਨੇ ਤੱਕ ਕਰਨਾਟਕ ਦੇ ਮੁੱਖ ਮੰਤਰੀ ਰਹਿਣ ਵਾਲੇ ਐੱਚ ਡੀ ਕੁਮਾਰਸਵਾਮੀ ਮੰਗਲਵਾਰ ਨੂੰ ਵਿਧਾਨ ਸਭਾ ਵਿੱਚ ਵਿਸ਼ਵਾਸ ਮਤ ਹਾਸਲ ਕਰਨ ਵਿੱਚ ਅਸਮਰੱਥ ਰਹੇ। ਇਸ ਤੋਂ ਬਾਅਦ ਬੀਐਸਪੀ ਸੁਪਰੀਮੋ ਮਾਇਆਵਤੀ ਨੇ ਵੀ ਵੱਡਾ ਫੈਸਲਾ ਲੈਂਦਿਆਂ ਸੂਬੇ ਦੇ ਇਕਲੌਤੇ ਵਿਧਾਇਕ ਐਨ ਮਹੇਸ਼ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।
ਕੁਮਾਰਸਵਰੀ ਸਰਕਾਰ ਡਿੱਗਣ ਬਾਅਦ ਕਰਨਾਟਕ ਦਾ ਸਿਆਸੀ ਨਾਟਕ ਵੀ ਖ਼ਤਮ ਹੋ ਗਿਆ। ਕੁਮਾਰਸਵਾਮੀ ਦੀ ਅਗਵਾਈ ਵਿੱਚ ਜੇਡੀਐਸ ਤੇ ਕਾਂਗਰਸ ਗੱਠਜੋੜ ਦੀ ਸਰਕਾਰ ਨੂੰ ਵਿਸ਼ਵਾਸ ਮਤ ਦੇ ਵਿਰੋਧ ਵਿੱਚ 105 ਵੋਟਾਂ ਪ੍ਰਾਪਤ ਹੋਈਆਂ ਜਦਕਿ ਸਮਰਥਨ ਵਿੱਚ ਸਿਰਫ 99 ਵੋਟਾਂ ਹੀ ਮਿਲੀਆਂ। ਕਾਂਗਰਸ ਦੇ ਬਾਗ਼ੀ 16 ਵਿਧਾਇਕ, ਦੋ ਮੁਅੱਤਲ ਵਿਧਾਇਕਾਂ ਸਣੇ ਇੱਕ ਬੀਐਸਪੀ ਦਾ ਵਿਧਾਇਕ ਮੌਜੂਦ ਨਹੀਂ ਰਿਹਾ।
ਮਾਇਆਵਤੀ ਨੇ ਕੁਮਾਰਸਵਾਮੀ ਦੀ ਸਰਕਾਰ ਦੇ ਪਤਨ ਤੋਂ ਬਾਅਦ ਟਵੀਟ ਕੀਤਾ, 'ਕਰਨਾਟਕ ਵਿੱਚ ਕੁਮਾਰਸਵਾਮੀ ਸਰਕਾਰ ਦੇ ਸਮਰਥਨ ਵਿੱਚ ਵੋਟ ਦੇਣ ਦੇ ਪਾਰਟੀ ਹਾਈਕਮਾਨ ਦੇ ਨਿਰਦੇਸ਼ ਦੀ ਉਲੰਘਣਾ ਕਰਕੇ ਬੀਐਸਪੀ ਵਿਧਾਇਕ ਐਨ ਮਹੇਸ਼ ਵਿਸ਼ਵਾਸ ਮਤ ਵਿੱਚ ਗੈਰਹਾਜ਼ਰ ਰਹੇ ਜੋ ਕਿ ਅਨੁਸ਼ਾਸਨਹੀਣਤਾ ਹੈ, ਜਿਸ ਨੂੰ ਪਾਰਟੀ ਨੇ ਬਹੁਤ ਗੰਭੀਰਤਾ ਨਾਲ ਲਿਆ ਹੈ। ਇਸ ਲਈ ਸ਼੍ਰੀ ਮਹੇਸ਼ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਤੋਂ ਕੱਢ ਦਿੱਤਾ ਗਿਆ।' ਦੱਸ ਦੇਈਏ ਇਸ ਤੋਂ ਪਹਿਲਾਂ 21 ਜੁਲਾਈ ਨੂੰ ਮਾਇਆਵਤੀ ਨੇ ਟਵੀਟ ਕੀਤਾ ਸੀ ਕਿ ਕਰਨਾਟਕ ਦੇ ਬੀਐਸਪੀ ਵਿਧਾਇਕ ਨੂੰ ਪਾਰਟੀ ਨੇ ਸੂਬੇ ਦੇ ਮੁੱਖ ਮੰਤਰੀ ਕੁਮਾਰਸਵਾਮੀ ਦੇ ਸਮਰਥਨ ਵਿੱਚ ਵੋਟ ਪਾਉਣ ਦੀ ਹਦਾਇਤ ਦਿੱਤੀ ਸੀ। ਪਰ ਇਸ ਦੇ ਬਾਵਜੂਦ ਵਿਧਾਇਕ ਵਿਸ਼ਵਾਸ ਮਤ ਵੇਲੇ ਗੈਰ-ਹਾਜ਼ਰ ਰਹੇ। ਇਸ ਲਈ ਮਾਇਆਵਤੀ ਨੇ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਹੈ।कर्नाटक में कुमारस्वामी सरकार के समर्थन में वोट देने के पार्टी हाईकमान के निर्देश का उल्लंघन करके बीएसपी विधायक एन महेश आज विश्वास मत में अनुपस्थित रहे जो अनुशासनहीनता है जिसे पार्टी ने अति गंभीरता से लिया है और इसलिए श्री महेश को तत्काल प्रभाव से पार्टी से निष्कासित कर दिया गया।
— Mayawati (@Mayawati) July 23, 2019
बी.एस.पी. की राष्ट्रीय अध्यक्ष सुश्री मायावती जी ने कर्नाटक में अपने बी.एस.पी. के विधायक को सी.एम. श्री कुमार स्वामी की सरकार के समर्थन में वोट देने हेतु निर्देशित किया है।
— Mayawati (@Mayawati) July 21, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement