ਪੜਚੋਲ ਕਰੋ

ਕਰਨਾਟਕ ਚੋਣਾਂ: ਕਾਂਗਰਸ ਤੇ ਬੀਜੇਪੀ ਲਈ ਐਗ਼ਜ਼ਿੱਟ ਪੋਲ 'ਚ ਸ਼ੁਭ ਸੰਕੇਤ ਨਹੀਂ

ਨਵੀਂ ਦਿੱਲੀ: ਕਾਂਗਰਸ ਦਾ ਗੜ੍ਹ ਮੰਨੇ ਜਾਣ ਵਾਲੇ ਸੂਬੇ ਕਰਨਾਟਕ ਵਿੱਚ ਸ਼ਨਿਚਰਵਾਰ ਨੂੰ ਵਿਧਾਨ ਸਭਾ ਦੀਆਂ 224 ਵਿੱਚੋਂ 222 ਸੀਟਾਂ 'ਤੇ ਅਮਨ-ਅਮਾਨ ਨਾਲ ਵੋਟਾਂ ਨੇਪਰੇ ਚੜ੍ਹ ਗਈਆਂ। ਇਨ੍ਹਾਂ ਸੀਟਾਂ 'ਤੇ 70 ਫ਼ੀ ਸਦੀ ਮੱਤਦਾਨ ਦਰਜ ਕੀਤਾ ਗਿਆ ਹੈ ਪਰ ਐਗ਼ਜ਼ਿਟ ਪੋਲ ਦੇ ਨਤੀਜੇ ਕਾਂਗਰਸ ਦੇ ਭਾਜਪਾ ਦੋਵਾਂ ਲਈ ਸੁਖਾਵੇਂ ਨਹੀਂ ਹਨ।   ਨਤੀਜਿਆਂ ਮੁਤਾਬਕ ਸੱਤਾਧਾਰੀ ਕਾਂਗਰਸ ਤੇ ਮੁੱਖ ਵਿਰੋਧੀ ਧਿਰ ਭਾਜਪਾ ਵਿੱਚੋਂ ਕਿਸੇ ਨੂੰ ਵੀ ਸਪੱਸ਼ਟ ਬਹੁਮਤ ਨਹੀਂ ਮਿਲ ਰਿਹਾ ਪਰ ਇਸ ਹਾਲਾਤ ਵਿੱਚ ਸਰਕਾਰ ਬਣਾਉਣ ਦਾ ਪੂਰਾ ਦਾਰੋਮਦਾਰ ਜਨਤਾ ਦਲ (ਸੈਕੁਲਰ) 'ਤੇ ਟਿਕਿਆ ਹੋ ਸਕਦਾ ਹੈ। ਪਿਛਲੀ ਵਾਰ 2013 ਵਿੱਚ 71.4 ਫ਼ੀ ਸਦ ਮੱਤਦਾਨ ਹੋਇਆ ਸੀ। ਇਸ ਵਾਰ ਦੋ ਸੀਟਾਂ ਲਈ ਮਤਦਾਨ ਰੱਦ ਕਰ ਦਿੱਤਾ ਗਿਆ ਸੀ। ਵੋਟਾਂ ਦੀ ਗਿਣਤੀ 15 ਮਈ ਨੂੰ ਕੀਤੀ ਜਾਵੇਗੀ। ਇਸੇ ਦੌਰਾਨ ਅੱਜ ਸੂਬੇ ਵਿੱਚ ਪਈਆਂ ਵੋਟਾਂ ਦੌਰਾਨ ਕੁਝ ਥਾਵਾਂ ਤੋਂ ਵੋਟਿੰਗ ਮਸ਼ੀਨਾਂ ਖਰਾਬ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ ਤੇ ਕੁਝ ਥਾਵਾਂ ਉਤੇ ਭਾਜਪਾ ਅਤੇ ਕਾਂਗਰਸ ਦੇ ਵਰਕਰਾਂ ਵਿੱਚ ਮਮੂਲੀ ਝੜਪਾਂ ਹੋਈਆਂ ਹਨ। ਦੋਵਾਂ ਪਾਰਟੀਆਂ ਨੇ ਇੱਕ ਦੂਜੇ ਵਿਰੁੱਧ ਵੋਟਰਾਂ ਨੂੰ ਭਰਮਾਉਣ ਦੇ ਦੋਸ਼ ਲਾਏ ਹਨ। ਸੱਤ ਐਗਜ਼ਿੱਟ ਪੋਲਜ਼ ਵਿੱਚੋਂ ਪੰਜ ਨੇ ਭਾਜਪਾ ਤੇ ਦੋ ਨੇ ਕਾਂਗਰਸ ਨੂੰ ਅੱਗੇ ਰੱਖਿਆ ਹੈ, ਪਰ ਕੋਈ ਵੀ ਧਿਰ 113 ਸੀਟਾਂ ਦੇ ਨੇੜੇ ਢੁੱਕਦੀ ਨਹੀਂ ਜਾਪਦੀ। ਏਬਪੀ-ਸੀ ਵੋਟਰ ਤੇ ਰਿਪਬਲਿਕ ਟੀਵੀ-ਜਨ ਕੀ ਬਾਤ ਮੁਤਾਬਕ ਭਾਜਪਾ ਕ੍ਰਮਵਾਰ 95-114 ਤੇ 97-109 ਸੀਟਾਂ ਲੈ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੇਗੀ। ਇਨ੍ਹਾਂ ਚੈਨਲਾਂ ਨੇ ਕ੍ਰਮਵਾਰ ਕਾਂਗਰਸ ਨੂੰ 73-82 ਅਤੇ 87-99 ਸੀਟਾਂ ਦਿੱਤੀਆਂ ਹਨ, ਐਚਡੀ ਦੇਵੇਗੌੜਾ ਦੀ ਪਾਰਟੀ ਜਨਤਾ ਦਲ ਸੈਕੁਲਰ ਨੂੰ ਕ੍ਰਮਵਾਰ 32-43 ਤੇ 21-30 ਸੀਟਾਂ ਦਿੱਤੀਆਂ ਹਨ। ਸਰਕਾਰ ਬਣਾਉਣ ਲਈ 113 ਵਿਧਾਇਕਾਂ ਦੀ ਹਮਾਇਤ ਦਰਕਾਰ ਹੋਵੇਗੀ। ਟਾਈਮਜ਼ ਨਾਓ-ਵੀਐਮਆਰ ਤੇ ਇੰਡੀਆ ਟੁਡੇ-ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਕ ਕਾਂਗਰਸ ਕ੍ਰਮਵਾਰ 90-103 ਤੇ 106-118 ਸੀਟਾਂ ਜਿੱਤ ਕੇ ਸਰਕਾਰ ਬਚਾਉਣ ਦੀ ਸਥਿਤੀ ’ਚ ਹੋਵੇਗੀ ਜਦਕਿ ਭਾਜਪਾ ਨੂੰ ਕ੍ਰਮਵਾਰ 80-93 ਤੇ 79-82 ਸੀਟਾਂ ਮਿਲਣਗੀਆਂ। ਇਨ੍ਹਾਂ ਚੈਨਲਾਂ ਮੁਤਾਬਕ ਜਨਤਾ ਦਲ ਐਸ ਨੂੰ ਕ੍ਰਮਵਾਰ 31-39 ਅਤੇ 22-30 ਸੀਟਾਂ ਆਉਣਗੀਆਂ। ਨਿਊਜ਼ ਐਕਸ ਦੀ ਪੇਸ਼ੀਨਗੋਈ ਮੁਤਾਬਕ ਭਾਜਪਾ ਨੂੰ 102-110, ਕਾਂਗਰਸ 72-78 ਤੇ ਜਨਤਾ ਦਲ ਐਸ 35-39 ਸੀਟਾਂ ਹਾਸਲ ਹੋਣਗੀਆਂ। 2013 ਦੀਆਂ ਚੋਣਾਂ ਵਿੱਚ ਕਾਂਗਰਸ ਨੇ 122 ਸੀਟਾਂ ਜਿੱਤੀਆਂ ਸਨ ਤੇ ਭਾਜਪਾ ਤੇ ਜਨਤਾ ਦਲ ਐਸ 40-40 ਸੀਟਾਂ ਨਾਲ ਸਾਂਝੇ ਤੌਰ ’ਤੇ ਬਰਾਬਰ ਰਹੀਆਂ ਸਨ। ਇਸ ਵਾਰ 2600 ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿੱਚ ਸਨ ਜਿਨ੍ਹਾਂ ’ਚੋਂ 2400 ਪੁਰਸ਼ ਤੇ 200 ਔਰਤਾਂ ਸਨ। ਕਰਨਾਟਕ ਵਿੱਚ ਲਗਪਗ 4.96 ਕਰੋੜ ਯੋਗ ਵੋਟਰ ਹਨ। ਚੋਣ ਅਧਿਕਾਰੀਆਂ ਨੇ ਚੋਣ ਪ੍ਰਚਾਰ ਦੌਰਾਨ 94.66 ਕਰੋੜ ਰੁਪਏ ਦੀ ਨਕਦੀ ਤੇ 24.78 ਕਰੋੜ ਰੁਪਏ ਦੀ ਸ਼ਰਾਬ ਫੜੀ ਹੈ।

ਟਾਪ ਹੈਡਲਾਈਨ

UP News: 'ਦੋਵੇਂ ਜੀਜਿਆਂ ਨਾਲ ਸਨ ਪਤਨੀ ਦੇ ਨਾਜਾਇਜ਼ ਸਬੰਧ', ਰੋਕਿਆ ਤਾਂ ਪਤੀ ਦੇ ਖਾਣੇ 'ਚ ਮਿਲਾਇਆ ਜ਼ਹਿਰ
UP News: 'ਦੋਵੇਂ ਜੀਜਿਆਂ ਨਾਲ ਸਨ ਪਤਨੀ ਦੇ ਨਾਜਾਇਜ਼ ਸਬੰਧ', ਰੋਕਿਆ ਤਾਂ ਪਤੀ ਦੇ ਖਾਣੇ 'ਚ ਮਿਲਾਇਆ ਜ਼ਹਿਰ
ਕਿਸੇ ਨੂੰ ਨਹੀਂ ਬਖਸ਼ਾਂਗੇ...', ਪੇਪਰ ਲੀਕ ਬਿੱਲ ਪਾਸ ਹੋਣ 'ਤੇ ਅਮਿਤ ਸ਼ਾਹ ਦੀ ਪਹਿਲੀ ਪ੍ਰਤੀਕਿਰਿਆ
ਕਿਸੇ ਨੂੰ ਨਹੀਂ ਬਖਸ਼ਾਂਗੇ...', ਪੇਪਰ ਲੀਕ ਬਿੱਲ ਪਾਸ ਹੋਣ 'ਤੇ ਅਮਿਤ ਸ਼ਾਹ ਦੀ ਪਹਿਲੀ ਪ੍ਰਤੀਕਿਰਿਆ
ਰਾਹੁਲ ਗਾਂਧੀ ਨੇ ਲੋਕ ਸਭਾ 'ਚ ਕਿਹਾ ਕਿ ਗੋਲੀ ਚਲਾਉਣ ਦਾ ਹੁਕਮ ਅਮਿਤ ਸ਼ਾਹ ਨੇ ਦਿੱਤਾ, ਰਿਜਿਜੂ ਨੇ ਕਿਹਾ, 'ਮਾਫੀ ਮੰਗੋ, ਨਹੀਂ ਤਾਂ...'
ਰਾਹੁਲ ਗਾਂਧੀ ਨੇ ਲੋਕ ਸਭਾ 'ਚ ਕਿਹਾ ਕਿ ਗੋਲੀ ਚਲਾਉਣ ਦਾ ਹੁਕਮ ਅਮਿਤ ਸ਼ਾਹ ਨੇ ਦਿੱਤਾ, ਰਿਜਿਜੂ ਨੇ ਕਿਹਾ, 'ਮਾਫੀ ਮੰਗੋ, ਨਹੀਂ ਤਾਂ...'
ਰਾਖਵਾਂਕਰਨ ਹਟਾਉਣ ਦੀ ਮੁਹਿੰਮ 'ਤੇ ਅਠਾਵਲੇ ਦਾ ਵੱਡਾ ਬਿਆਨ, ਕਿਹਾ- NDA ਸਰਕਾਰ ਨਹੀਂ ਕਰਦੀ ਸਮਰਥਨ
ਰਾਖਵਾਂਕਰਨ ਹਟਾਉਣ ਦੀ ਮੁਹਿੰਮ 'ਤੇ ਅਠਾਵਲੇ ਦਾ ਵੱਡਾ ਬਿਆਨ, ਕਿਹਾ- NDA ਸਰਕਾਰ ਨਹੀਂ ਕਰਦੀ ਸਮਰਥਨ

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Child Passport Rule :  ਕੀ ਬਿਨਾਂ ਆਧਾਰ ਕਾਰਡ ਦੇ ਬੱਚੇ ਦਾ ਪਾਸਪੋਰਟ ਬਣ ਸਕਦਾ ਹੈ? ਜਾਣੋ ਸਰਕਾਰੀ ਨਿਯਮ
Child Passport Rule :  ਕੀ ਬਿਨਾਂ ਆਧਾਰ ਕਾਰਡ ਦੇ ਬੱਚੇ ਦਾ ਪਾਸਪੋਰਟ ਬਣ ਸਕਦਾ ਹੈ? ਜਾਣੋ ਸਰਕਾਰੀ ਨਿਯਮ
Johnson baby powder : ਪਾਊਡਰ ਨਾਲ ਹੋਇਆ ਕੈਂਸਰ , ਕੇਸ ਬੰਦ ਕਰਨ ਲਈ ਜੌਨਸਨ ਬੇਬੀ ਦੇਵੇਗੀ 52 ਹਜ਼ਾਰ ਕਰੋੜ ਰੁਪਏ
Johnson baby powder : ਪਾਊਡਰ ਨਾਲ ਹੋਇਆ ਕੈਂਸਰ , ਕੇਸ ਬੰਦ ਕਰਨ ਲਈ ਜੌਨਸਨ ਬੇਬੀ ਦੇਵੇਗੀ 52 ਹਜ਼ਾਰ ਕਰੋੜ ਰੁਪਏ
Team India Coach Resign: ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਭਾਰਤੀ ਕੋਚ ਨੇ ਅਚਾਨਕ ਦਿੱਤਾ ਅਸਤੀਫਾ! IPL 2027 'ਚ ਇਸ ਫਰੈਂਚਾਇਜ਼ੀ ਦੀ ਸੰਭਾਲਣਗੇ ਕਮਾਨ...
ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਭਾਰਤੀ ਕੋਚ ਨੇ ਅਚਾਨਕ ਦਿੱਤਾ ਅਸਤੀਫਾ! IPL 2027 'ਚ ਇਸ ਫਰੈਂਚਾਇਜ਼ੀ ਦੀ ਸੰਭਾਲਣਗੇ ਕਮਾਨ...
Television Actress : 42 ਸਾਲ ਦੀ ਉਮਰ 'ਚ ਮਾਂ ਬਣੀ ਕਰਿਸ਼ਮਾ ਤੰਨਾ, ਪੁੱਤਰ ਨੂੰ ਦਿੱਤਾ ਜਨਮ
Television Actress : 42 ਸਾਲ ਦੀ ਉਮਰ 'ਚ ਮਾਂ ਬਣੀ ਕਰਿਸ਼ਮਾ ਤੰਨਾ, ਪੁੱਤਰ ਨੂੰ ਦਿੱਤਾ ਜਨਮ
Punjab News: ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਫ਼ਾਈ ਸੇਵਕਾਂ-ਸੀਵਰਮੈਨਾਂ ਦੀ 10,500 ਤੋਂ ਵਧ ਕੇ 20,520 ਰੁਪਏ ਹੋਏਗੀ ਤਨਖ਼ਾਹ; ਜਾਣੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਿਯਮ? ਹਰਜੋਤ ਬੈਂਸ ਬੋਲੇ...
ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਫ਼ਾਈ ਸੇਵਕਾਂ-ਸੀਵਰਮੈਨਾਂ ਦੀ 10,500 ਤੋਂ ਵਧ ਕੇ 20,520 ਰੁਪਏ ਹੋਏਗੀ ਤਨਖ਼ਾਹ; ਜਾਣੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਿਯਮ? ਹਰਜੋਤ ਬੈਂਸ ਬੋਲੇ...
UP News: 'ਦੋਵੇਂ ਜੀਜਿਆਂ ਨਾਲ ਸਨ ਪਤਨੀ ਦੇ ਨਾਜਾਇਜ਼ ਸਬੰਧ', ਰੋਕਿਆ ਤਾਂ ਪਤੀ ਦੇ ਖਾਣੇ 'ਚ ਮਿਲਾਇਆ ਜ਼ਹਿਰ
UP News: 'ਦੋਵੇਂ ਜੀਜਿਆਂ ਨਾਲ ਸਨ ਪਤਨੀ ਦੇ ਨਾਜਾਇਜ਼ ਸਬੰਧ', ਰੋਕਿਆ ਤਾਂ ਪਤੀ ਦੇ ਖਾਣੇ 'ਚ ਮਿਲਾਇਆ ਜ਼ਹਿਰ
ਪੰਜਾਬ 'ਚ ਲਗਾਤਾਰ 3 ਦਿਨ ਦੀਆਂ ਛੁੱਟੀਆਂ ! ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਪੰਜਾਬ 'ਚ ਲਗਾਤਾਰ 3 ਦਿਨ ਦੀਆਂ ਛੁੱਟੀਆਂ ! ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਸੁਹਾਗਰਾਤ ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
ਸੁਹਾਗਰਾਤ ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
Embed widget