ਪੜਚੋਲ ਕਰੋ
Advertisement
ਕੌਰੀਡੋਰ ਖੁੱਲ੍ਹਣ 'ਤੇ ਭਾਰਤ ਸਰਕਾਰ ਵੀ ਸਰਗਰਮ, ਮੋਦੀ ਸਿਰ ਬੰਨ੍ਹਿਆ ਸਿਹਰਾ
ਦੇਸ਼ ਦੇ ਸਿੱਖ ਭਾਈਚਾਰੇ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ ਕਿਉਂਕਿ ਸਾਲਾਂ ਪੁਰਾਣੀ ਲਾਂਘਾ ਖੁੱਲ੍ਹਣ ਦੀ ਉਨ੍ਹਾਂ ਦੀ ਇੱਛਾ ਨੌਂ ਨਵੰਬਰ ਨੂੰ ਪੂਰੀ ਹੋ ਰਹੀ ਤੇ ਕਰਤਾਰਪੁਰ ਲਾਂਘਾ ਖੁੱਲ੍ਹ ਰਿਹਾ ਹੈ। ਇਸ ਮੌਕੇ ਸਰਕਾਰ ਨੇ ਉਦਘਾਟਨ ਸਬੰਧੀ ਵੀਡੀਓ ਰਿਲੀਜ਼ ਕੀਤੀ ਹੈ।
ਨਵੀਂ ਦਿੱਲੀ: ਦੇਸ਼ ਦੇ ਸਿੱਖ ਭਾਈਚਾਰੇ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ ਕਿਉਂਕਿ ਸਾਲਾਂ ਪੁਰਾਣੀ ਲਾਂਘਾ ਖੁੱਲ੍ਹਣ ਦੀ ਉਨ੍ਹਾਂ ਦੀ ਇੱਛਾ ਨੌਂ ਨਵੰਬਰ ਨੂੰ ਪੂਰੀ ਹੋ ਰਹੀ ਤੇ ਕਰਤਾਰਪੁਰ ਲਾਂਘਾ ਖੁੱਲ੍ਹ ਰਿਹਾ ਹੈ। ਇਸ ਮੌਕੇ ਸਰਕਾਰ ਨੇ ਉਦਘਾਟਨ ਸਬੰਧੀ ਵੀਡੀਓ ਰਿਲੀਜ਼ ਕੀਤੀ ਹੈ। ਇਸ ‘ਚ ਕਰਤਾਰਪੁਰ ਕੌਰੀਡੋਰ ਖੁੱਲ੍ਹਣ ਦਾ ਸਾਰਾ ਕ੍ਰੈਡਿਟ ਨਰਿੰਦਰ ਮੋਦੀ ਨੂੰ ਦਿੱਤਾ ਗਿਆ ਹੈ।
ਦੱਸ ਦਈਏ ਕਿ ਪੀਐਮ ਮੋਦੀ ਸ਼ਨੀਵਾਰ ਨੂੰ ਕਰਤਾਰਪੁਰ ਕੋਰੀਡੌਰ ਦਾ ਉਦਘਾਟਨ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹਿਣਗੇ। ਸਰਕਾਰ ਵੱਲੋਂ ਜਾਰੀ ਕੀਤੀ ਗਈ ਵੀਡੀਓ ‘ਚ ਕੌਰੀਡੋਰ ਦੀ ਬਣਤਰ ਦੇ ਨਾਲ-ਨਾਲ 550ਵੇਂ ਗੁਰ ਪੁਰਬ ਦੀ ਤਿਆਰੀਆਂ ਦਾ ਜ਼ਿਕਰ ਕੀਤਾ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, “ਪੀਐਮ ਮੋਦੀ ਸ਼ਨੀਵਾਰ ਨੂੰ ਜਦੋਂ ਕਰਤਾਰਪੁਰ ਕੌਰੀਡੋਰ ਦਾ ਉਦਘਾਟਨ ਕਰਨਗੇ ਤਾਂ ਇਤਿਹਾਸ ਬਣੇਗਾ।”
ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਮੋਦੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਾਂਘੇ ਦਾ ਉਦਘਾਟਨ ਕਰਨਗੇ। ਉਹ ਡੇਰਾ ਬਾਬਾ ਨਾਨਕ ਤੋਂ ਸਿੱਖ ਸ਼ਰਧਾਲੂਆਂ ਦੇ ਪਹਿਲੇ ਜੱਥੇ ਨੂੰ ਵੀ ਰਵਾਨਾ ਕਰਨਗੇ। ਉਧਰ, ਪਾਕਿਸਤਾਨ ‘ਚ ਵੀ ਕਰਤਾਰਪੁਰ ਕੌਰੀਡੌਰ ਖੁੱਲ੍ਹਣ ਨੂੰ ਲੈ ਕੇ ਹਲਚਲ ਹੈ। ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸੰਸਦ ‘ਚ ਬਿਆਨ ਦੇਣ ਵਾਲੇ ਹਨ। ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਕੌਰੀਡੋਰ ਲਈ ਪਾਸਪੋਰਟ ਹੋਣ ਦੀ ਸ਼ਰਤ ਨੂੰ ਖ਼ਤਮ ਕੀਤਾ ਹੈ।Kartarpur Sahib Corridor is a historic achievement that generations of devotees will remember. It will find special mention in the annals of history. It reflects Modi govt’s commitment towards preserving our rich heritage & universalising the teachings of Shri Guru Nanak Dev ji.
— Amit Shah (@AmitShah) November 6, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਲੁਧਿਆਣਾ
ਪੰਜਾਬ
ਪੰਜਾਬ
Advertisement