ਪੜਚੋਲ ਕਰੋ

ਸਿੱਧੂ ਨੇ ਇਮਰਾਨ ਖ਼ਾਨ ਕੋਲ ਰੱਖੀ ਸਿੱਖਾਂ ਦੀ ਵੱਡੀ ਮੰਗ

ਚੰਡੀਗੜ੍ਹ: ਪਾਕਿਸਤਾਨ ਦੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਲਈ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਇਸੇ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖ਼ਾਨ ਨੂੰ ਚਿੱਠੀ ਲਿਖੀ ਹੈ ਜਿਸ ਵਿੱਚ ਉਨ੍ਹਾਂ ਕਰਤਾਰਪੁਰ ਸਾਹਿਬ ਕੰਪਲੈਕਸ (KSC) ਦੀ ਅਸਲ ਦਿੱਖ ਨੂੰ ਬਰਕਰਾਰ ਰੱਖਣ ਅਤੇ ਇਸ ਦੇ ਆਸ-ਪਾਸ ਕਿਸੇ ਵੀ ਤਰ੍ਹਾਂ ਦਾ ਨਿਰਮਾਣ ਨਾ ਕੀਤੇ ਜਾਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਚਿੱਠੀ ਵਿੱਚ ਕੁਝ ਹੋਰ ਮੰਗਾਂ ਦਾ ਵੀ ਜ਼ਿਕਰ ਕੀਤਾ ਹੈ। ਜ਼ਿਕਰਯੋਗ ਹੈ ਕਿ ਸਿੱਧੂ ਤੋਂ ਪਹਿਲਾਂ ਅਮਰੀਕੀ ਸਿੱਖ ਕੌਂਸਲ (ASC) ਵੀ ਪੀਐਮ ਇਮਰਾਨ ਖ਼ਾਨ ਨੂੰ ਆਪਣੀਆਂ ਇਨ੍ਹਾਂ ਮੰਗਾਂ ਸਬੰਧੀ ਚਿੱਠੀ ਲਿਖ ਚੁੱਕੀ ਹੈ। ASC ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਲਈ ਦੇਸ਼ ਤੇ ਦੁਨੀਆ ਤੋਂ ਵੱਡੀ ਗਿਣਤੀ ਸ਼ਰਧਾਲੂ ਆਉਂਦੇ ਹਨ। ਉਨ੍ਹਾਂ ਦੇ ਰਹਿਣ ਲਈ ਸਰਾਂਵਾਂ ਜਾਂ ਹੋਰ ਨਿਰਮਾਣ ਕੰਪਲੈਕਸ ਤੋਂ ਕੁਝ ਦੂਰੀ ’ਤੇ ਹੀ ਬਣਾਏ ਜਾਣ ਤਾਂ ਕਿ ਗੁਰਦੁਆਰਾ ਸਾਹਿਬ ਦੀ ਕੁਦਰਤੀ ਦਿੱਖ ’ਤੇ ਕੋਈ ਅਸਰ ਨਾ ਪਏ। ਇਹ ਵੀ ਪੜ੍ਹੋ- ਅਮਰੀਕੀ ਸਿੱਖਾਂ ਨੇ ਪਾਕਿਸਤਾਨ ਸਰਕਾਰ ਕੋਲ ਰੱਖੀ ਵੱਡੀ ਮੰਗ ਹੁਣ ਆਪਣੀ ਚਿੱਠੀ ਵਿੱਚ ਸਿੱਧੂ ਨੇ ਕਰਤਾਰਪੁਰ ਸਾਹਿਬ ਕੰਪਲੈਕਸ ਦੇ 104 ਏਕੜ ਦੇ ਘੇਰੇ ਅੰਦਰ ਕਿਸੇ ਵੀ ਕਿਸਮ ਦੀ ਉਸਾਰੀ ਨਾ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜ਼ਮੀਨ ’ਤੇ ਫਸਲਾਂ ਬੀਜੀਆਂ ਜਾਣ ਜੋ ਗੁਰਦੁਆਰਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੇ ਲੰਗਰ ਲਈ ਵਰਤੀਆਂ ਜਾ ਸਕਦੀਆਂ ਹਨ। ਗੁਰੂ ਨਾਨਕ ਦੇਵ ਜੀ ਦੇ ਖੂਹ ਬਾਰੇ ਵੀ ਗੱਲ ਕੀਤੀ ਗਈ ਹੈ। ਇਸ ਦੇ ਨਾਲ ਹੀ ਸਿੱਧੂ ਨੇ ਬਿਮਾਰ, ਬਜ਼ੁਰਗ, ਬੱਚਿਆਂ ਤੇ ਸਰੀਰਕ ਤੌਰ ’ਤੇ ਅਪਾਹਜ ਸ਼ਰਧਾਲੂਆਂ ਨੂੰ ਚੰਗੀਆਂ ਸਹੂਲਤਾਂ ਤੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਸ਼ਰਧਾਲੂਆਂ ਨੂੰ ਦਿੱਤੀਆਂ ਜਾਣ ਵਾਲੀਆਂ ਨਵੀਆਂ ਸਹੂਲਤਾਂ ਨਾਲ ਗੁਰਦੁਆਰਾ ਸਾਹਿਬ ਦੇ ਵਾਤਾਵਰਨ ਤੇ ਆਲ਼ੇ-ਦੁਆਲ਼ੇ ’ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ। ਇਸ ਤੋਂ ਇਲਾਵਾ ਸਿੱਧੂ ਨੇ ਇਮਰਾਨ ਖ਼ਾਨ ਕੋਲ ਕਰਤਾਰਪੁਰ ਸਾਹਿਬ ਕੰਪਲੈਕਸ ਅੰਦਰ ਕੂੜੇ ਖ਼ਾਸ ਕਰਕੇ ਪਲਾਸਟਿਕ ਦੇ ਨਿਪਟਾਰੇ ਅਤੇ ਡੱਬਾਬੰਦ ਖਾਣੇ ਦੇ ਪੁਖ਼ਤਾ ਪ੍ਰਬੰਧਾਂ ਬਾਰੇ ਵੀ ਮੰਗ ਰੱਖੀ ਹੈ। ਉਨ੍ਹਾਂ ਕਿਹਾ ਹੈ ਕਿ ਗੁਰਦੁਆਰਾ ਸਾਹਿਬ ਦੇ ਆਸ-ਪਾਸ ਲੋਕਲ ਬਾਜ਼ਾਰ ਲਾਏ ਜਾਣ। ਕਿਸੇ ਕਿਸਮ ਦਾ ਸ਼ਾਪਿੰਗ ਮਾਲ ਜਾਂ ਹੋਰ ਉਸਾਰੀ ਨਾ ਕੀਤੀ ਜਾਏ। ਇਨ੍ਹਾਂ ਵਿੱਚ ਫਾਸਟ ਫੂਡ ਤੇ ਪਲਾਸਟਿਕ ਵੇਚਣ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ। ਵੇਖੋ ਚਿੱਠੀ ਦੀ ਕਾਪੀ  ਸਿੱਧੂ ਨੇ ਇਮਰਾਨ ਖ਼ਾਨ ਕੋਲ ਰੱਖੀ ਸਿੱਖਾਂ ਦੀ ਵੱਡੀ ਮੰਗ ਸਿੱਧੂ ਨੇ ਇਮਰਾਨ ਖ਼ਾਨ ਕੋਲ ਰੱਖੀ ਸਿੱਖਾਂ ਦੀ ਵੱਡੀ ਮੰਗ

ਟਾਪ ਹੈਡਲਾਈਨ

Cloud Burst: ਅਚਾਨਕ ਫਟਿਆ ਬੱਦਲ, ਮੱਚ ਗਈ ਤਬਾਹੀ! ਘਰਾਂ ਤੇ ਹੋਟਲਾਂ 'ਚ ਵੜ੍ਹਿਆ ਪਾਣੀ; ਪ੍ਰਸ਼ਾਸਨ ਨੇ ਜਨਤਾ ਨੂੰ ਕੀਤਾ ਅਲਰਟ...
ਅਚਾਨਕ ਫਟਿਆ ਬੱਦਲ, ਮੱਚ ਗਈ ਤਬਾਹੀ! ਘਰਾਂ ਤੇ ਹੋਟਲਾਂ 'ਚ ਵੜ੍ਹਿਆ ਪਾਣੀ; ਪ੍ਰਸ਼ਾਸਨ ਨੇ ਜਨਤਾ ਨੂੰ ਕੀਤਾ ਅਲਰਟ...
Transfer News: ਵੱਡੇ ਪੱਧਰ 'ਤੇ ਪ੍ਰਸ਼ਾਸਨਿਕ ਫੇਰਬਦਲ, 10 IAS ਸਣੇ ਇਨ੍ਹਾਂ ਅਫ਼ਸਰਾਂ ਦੇ ਤਬਾਦਲੇ; 7 ਜ਼ਿਲ੍ਹਿਆਂ ਨੂੰ ਨਵੇਂ DDC: ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਵੱਡੇ ਪੱਧਰ 'ਤੇ ਪ੍ਰਸ਼ਾਸਨਿਕ ਫੇਰਬਦਲ, 10 IAS ਸਣੇ ਇਨ੍ਹਾਂ ਅਫ਼ਸਰਾਂ ਦੇ ਤਬਾਦਲੇ; 7 ਜ਼ਿਲ੍ਹਿਆਂ ਨੂੰ ਨਵੇਂ DDC: ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
Big News: ਵੱਡੀ ਖਬਰ, ਹਵਾ ਵਿੱਚ ਅਟਕਿਆ CM ਦਾ ਜਹਾਜ਼, ਪ੍ਰਸ਼ਾਸਨਿਕ ਅਧਿਕਾਰੀਆਂ ਵਿਚਾਲੇ ਮੱਚ ਗਈ ਹਫੜਾ-ਦਫੜੀ; ਫਿਰ...
ਵੱਡੀ ਖਬਰ, ਹਵਾ ਵਿੱਚ ਅਟਕਿਆ CM ਦਾ ਜਹਾਜ਼, ਪ੍ਰਸ਼ਾਸਨਿਕ ਅਧਿਕਾਰੀਆਂ ਵਿਚਾਲੇ ਮੱਚ ਗਈ ਹਫੜਾ-ਦਫੜੀ; ਫਿਰ...
Political News: ਚੋਣਾਂ ਤੋਂ ਪਹਿਲਾਂ ਅਸਤੀਫਿਆਂ ਦੀ ਲੱਗੀ ਝੜੀ! ਹੁਣ ਭਾਜਪਾ ਵਿੱਚ ਬਗਾਵਤ ਦੇ ਸੁਰ! ਮੁੱਢਲੀ ਮੈਂਬਰਸ਼ਿਪ ਤੋਂ ਵੀ...
ਚੋਣਾਂ ਤੋਂ ਪਹਿਲਾਂ ਅਸਤੀਫਿਆਂ ਦੀ ਲੱਗੀ ਝੜੀ! ਹੁਣ ਭਾਜਪਾ ਵਿੱਚ ਬਗਾਵਤ ਦੇ ਸੁਰ! ਮੁੱਢਲੀ ਮੈਂਬਰਸ਼ਿਪ ਤੋਂ ਵੀ...

ਵੀਡੀਓਜ਼

ਰਾਜਪੁਰਾ ਮੀਂਹ 'ਚ ਡੁੱਬਿਆ! ਅੰਡਰਬ੍ਰਿਜ ਬਣਿਆ ਤਲਾਬ, ਕਿਲੋਮੀਟਰਾਂ ਲੰਮਾ ਜਾਮ
ਦੋਸਤ ਦੇ ਘਰ ਖੇਡਣ ਗਏ ਬੱਚੇ , ਅਚਾਨਕ ਹੋ ਗਏ ਗਾਇਬ
ਲੀਡਰਾਂ ਦੀ ਮਹਿਫ਼ਲ 'ਚ ਸਦੀਕ ਨੇ ਬੰਨ੍ਹਿਆ ਸਮਾਂ!
ਕਾਂਗਰਸ ਦਾ ਕਲੇਸ਼ ਹੋਵੇਗਾ ਖ਼ਤਮ? ਚੰਨੀ-ਬਘੇਲ ਮੀਟਿੰਗ ਤੇ ਬੋਲੇ ਰਾਜਾ ਵੜਿੰਗ
ਬਾਰਿਸ਼ ਨੇ ਡੋਬਿਆ ਸ਼ਹਿਰ ! ਸਕੂਲਾਂ 'ਚ ਭਰਿਆ ਪਾਣੀ, ਬੱਚੇ ਹੋਏ ਪਰੇਸ਼ਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
LPG ਸਿਲੰਡਰ ਟ੍ਰਾਂਸਫਰ ਦੇ ਨਿਯਮ ਬਦਲੇ, ਜਾਣੋ ਨਵਾਂ ਅਪਡੇਟ ਅਤੇ ਅੱਜ ਦੇ ਤਾਜ਼ਾ ਰੇਟ
LPG ਸਿਲੰਡਰ ਟ੍ਰਾਂਸਫਰ ਦੇ ਨਿਯਮ ਬਦਲੇ, ਜਾਣੋ ਨਵਾਂ ਅਪਡੇਟ ਅਤੇ ਅੱਜ ਦੇ ਤਾਜ਼ਾ ਰੇਟ
Bank Holiday : ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ ! ਅਗਲੇ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ ,ਵੇਖੋ ਪੂਰਾ ਸ਼ਡਿਊਲ  
Bank Holiday : ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ ! ਅਗਲੇ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ ,ਵੇਖੋ ਪੂਰਾ ਸ਼ਡਿਊਲ  
Cloud Burst: ਅਚਾਨਕ ਫਟਿਆ ਬੱਦਲ, ਮੱਚ ਗਈ ਤਬਾਹੀ! ਘਰਾਂ ਤੇ ਹੋਟਲਾਂ 'ਚ ਵੜ੍ਹਿਆ ਪਾਣੀ; ਪ੍ਰਸ਼ਾਸਨ ਨੇ ਜਨਤਾ ਨੂੰ ਕੀਤਾ ਅਲਰਟ...
ਅਚਾਨਕ ਫਟਿਆ ਬੱਦਲ, ਮੱਚ ਗਈ ਤਬਾਹੀ! ਘਰਾਂ ਤੇ ਹੋਟਲਾਂ 'ਚ ਵੜ੍ਹਿਆ ਪਾਣੀ; ਪ੍ਰਸ਼ਾਸਨ ਨੇ ਜਨਤਾ ਨੂੰ ਕੀਤਾ ਅਲਰਟ...
SAD News: ਖੇਡ ਜਗਤ 'ਚ ਪਸਰਿਆ ਮਾਤਮ, ਸਟਾਰ ਖਿਡਾਰੀ ਦੀ 25 ਸਾਲ ਦੀ ਉਮਰ 'ਚ ਮੌਤ; ਪਰਿਵਾਰ ਸਣੇ ਸਦਮੇ 'ਚ ਫੈਨਜ਼...
ਖੇਡ ਜਗਤ 'ਚ ਪਸਰਿਆ ਮਾਤਮ, ਸਟਾਰ ਖਿਡਾਰੀ ਦੀ 25 ਸਾਲ ਦੀ ਉਮਰ 'ਚ ਮੌਤ; ਪਰਿਵਾਰ ਸਣੇ ਸਦਮੇ 'ਚ ਫੈਨਜ਼...
Auto News: ਲਗਜ਼ਰੀ ਕਾਰਾਂ ਖਰੀਦਣ ਦਾ ਸ਼ੌਕ ਪੂਰਾ ਹੋਏਗਾ, ਰੋਲਸ-ਰਾਇਸ ਅਤੇ ਲੈਂਡ ਰੋਵਰ ਹੋਣਗੀਆਂ ਸਸਤੀਆਂ; 3 ਕਰੋੜ ਰੁਪਏ ਤੱਕ ਦਾ ਲਾਭ ਮਿਲੇਗਾ... 
ਲਗਜ਼ਰੀ ਕਾਰਾਂ ਖਰੀਦਣ ਦਾ ਸ਼ੌਕ ਪੂਰਾ ਹੋਏਗਾ, ਰੋਲਸ-ਰਾਇਸ ਅਤੇ ਲੈਂਡ ਰੋਵਰ ਹੋਣਗੀਆਂ ਸਸਤੀਆਂ; 3 ਕਰੋੜ ਰੁਪਏ ਤੱਕ ਦਾ ਲਾਭ ਮਿਲੇਗਾ... 
Punjab Weather Update : ਪੰਜਾਬ 'ਚ ਮੌਸਮ ਨੇ ਲਈ ਕਰਵਟ, 16 ਜ਼ਿਲ੍ਹਿਆਂ 'ਚ ਮੀਂਹ ਤੇ ਤੇਜ਼ ਹਵਾਵਾਂ ਦੀ ਚੇਤਾਵਨੀ 
Punjab Weather Update : ਪੰਜਾਬ 'ਚ ਮੌਸਮ ਨੇ ਲਈ ਕਰਵਟ, 16 ਜ਼ਿਲ੍ਹਿਆਂ 'ਚ ਮੀਂਹ ਤੇ ਤੇਜ਼ ਹਵਾਵਾਂ ਦੀ ਚੇਤਾਵਨੀ 
Veteran Playback Singer Died: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਸਾਹ ਲੈਣ 'ਚ ਤਕਲੀਫ਼ ਹੋਣ ਕਾਰਨ ਮੌਤ: ਸਿਆਸੀ ਹਸਤੀਆਂ ਨੇ ਜਤਾਇਆ ਦੁੱਖ...
ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਸਾਹ ਲੈਣ 'ਚ ਤਕਲੀਫ਼ ਹੋਣ ਕਾਰਨ ਮੌਤ: ਸਿਆਸੀ ਹਸਤੀਆਂ ਨੇ ਜਤਾਇਆ ਦੁੱਖ...
Strait Of Hormuz: ਦੁਨੀਆ ਨੂੰ ਈਰਾਨ ਵੱਲੋਂ ਵੱਡਾ ਝਟਕਾ, ਹੋਰਮੁਜ਼ ਸਟ੍ਰੇਟ ਨੂੰ ਫਿਰ ਕੀਤਾ ਬੰਦ; IRGC ਜਹਾਜ਼ 'ਤੇ ਗੋਲੀਬਾਰੀ: ਤੇਲ ਬਾਜ਼ਾਰ ਅਤੇ ਸ਼ਿਪਿੰਗ ਨੂੰ ਲੈ ਵਧੀ ਚਿੰਤਾ...
ਦੁਨੀਆ ਨੂੰ ਈਰਾਨ ਵੱਲੋਂ ਵੱਡਾ ਝਟਕਾ, ਹੋਰਮੁਜ਼ ਸਟ੍ਰੇਟ ਨੂੰ ਫਿਰ ਕੀਤਾ ਬੰਦ; IRGC ਜਹਾਜ਼ 'ਤੇ ਗੋਲੀਬਾਰੀ: ਤੇਲ ਬਾਜ਼ਾਰ ਅਤੇ ਸ਼ਿਪਿੰਗ ਨੂੰ ਲੈ ਵਧੀ ਚਿੰਤਾ...
Embed widget