ਚੇਨੱਈ: ਸੀਬੀਆਈ ਨੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਬੇਟੇ ਕਾਰਤੀ ਚਿੰਦਬਰਮ ਨੂੰ ਚੇਨਈ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ। ਜਿਵੇਂ ਹੀ ਕਾਰਤੀ ਚਿਦੰਬਰਮ ਲੰਦਨ ਤੋਂ ਪਰਤੇ ਏਅਰਪੋਰਟ ਤੋਂ ਹੀ ਸੀਬੀਆਈ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਜਾਂਚ ਏਜੰਸੀ ਨੇ ਪੀਟਰ ਤੇ ਇੰਦ੍ਰਾਣੀ ਮੁਖਰਜੀ ਦੀ ਕੰਪਨੀ ਆਈਐਨਐਕਸ ਮੀਡੀਆ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਰਤੀ ਨੂੰ ਗ੍ਰਿਫਤਾਰ ਕੀਤਾ ਹੈ। ਕਾਰਤੀ 'ਤੇ ਕੰਮ ਬਦਲੇ ਲੈਸੇ ਲੈਣ ਦਾ ਇਲਜ਼ਾਮ ਹੈ।

ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਈਡੀ ਨੇ ਕਾਰਤੀ ਚਿਦੰਬਰਮ ਦੇ ਚਾਰਟਿਡ ਅਕਾਉਂਟੈਂਟ ਐਸ ਭਾਸਕਰਰਮਨ ਨੂੰ ਗ੍ਰਿਫਤਾਰ ਕੀਤਾ ਸੀ। ਬਾਅਦ ਵਿੱਚ ਦਿੱਲੀ ਦੀ ਅਦਾਲਤ ਨੇ ਸੀਏ ਨੂੰ ਪੰਜ ਦਿਨਾਂ ਲਈ ਈਡੀ ਦੀ ਕਸਟੱਡੀ ਵਿੱਚ ਭੇਜ ਦਿੱਤਾ ਸੀ।

ਕੁਝ ਦਿਨ ਪਹਿਲਾਂ ਈਡੀ ਨੇ ਕਾਰਤੀ ਚਿਦੰਬਰਮ ਦੇ ਦਿੱਲੀ ਤੇ ਚੇਨੱਈ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਈਡੀ ਨੇ ਏਅਰਸੈਲ-ਮੈਕਸਿਸ ਡੀਲ ਵਿੱਚ ਚੱਲ ਰਹੀ ਜਾਂਚ ਦੇ ਸਿਲਸਿਲੇ ਵਿੱਚ ਛਾਪੇ ਮਾਰੇ ਸਨ। ਇਸ ਮਾਮਲੇ ਵਿੱਚ ਕਾਰਤੀ ਆਪਣੇ ਪਿਤਾ ਪੀ ਚਿਦੰਬਰਮ ਲਈ ਮੁਸ਼ਕਿਲਾਂ ਵੱਧ ਸਕਦੀਆਂ ਹਨ ਕਿਉਂਕਿ ਇਲਜ਼ਾਮ ਹੈ ਕਿ ਵਿੱਤ ਮੰਤਰੀ ਦੇ ਤੌਰ 'ਤੇ ਚਿਦੰਬਰਮ ਨੇ ਹੀ ਦੋ ਵਾਰ ਪ੍ਰਾਈਵੇਟ ਕੰਪਨੀ ਨੂੰ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਦਿੱਤੀ ਸੀ।