ਪੜਚੋਲ ਕਰੋ

23ਵੇਂ ਦਿਨ ਤੱਕ ਵੀ ਨਹੀਂ ਧੜਕੀ ਕਸ਼ਮੀਰ 'ਚ ਜ਼ਿੰਦਗੀ !

ਕਸ਼ਮੀਰ ਵਿੱਚ 23ਵੇਂ ਦਿਨ ਤੱਕ ਵੀ ਜ਼ਿੰਦਗੀ ਪੱਟੜੀ 'ਤੇ ਨਹੀਂ ਚੜ੍ਹੀ। ਬੇਸ਼ੱਕ ਅਜੇ ਤੱਕ ਕੋਈ ਵੱਡਾ ਹਿੰਸਕ ਟਕਰਾਅ ਨਹੀਂ ਹੋਇਆ ਪਰ ਲੋਕਾਂ ਵਿੱਚ ਸਹਿਮ ਹੈ। ਲੋਕ ਬਾਹਰ ਨਿਕਲਣ ਤੋਂ ਡਰਦੇ ਹਨ ਜਿਸ ਕਰਕੇ ਬੱਚਿਆਂ ਨੂੰ ਵੀ ਸਕੂਲ ਨਹੀਂ ਭੇਜ ਰਹੇ। ਇਸ ਤੋਂ ਇਲਾਵਾ 23 ਦਿਨਾਂ ਤੋਂ ਕਾਰੋਬਾਰ ਵੀ ਠੱਪ ਪਏ ਹਨ। ਸੁਰੱਖਿਆ ਏਜੰਸੀਆਂ ਨੇ ਕਈ ਇਲਾਕਿਆਂ ਵਿੱਚ ਢਿੱਲ ਦਿੱਤੀ ਹੈ, ਇਸ ਦੇ ਬਾਵਜੂਦ ਬਾਜ਼ਾਰਾਂ ਵਿੱਚ ਰੌਣਕ ਨਹੀਂ ਪਰਤੀ।

ਸ਼੍ਰੀਨਗਰ: ਕਸ਼ਮੀਰ ਵਿੱਚ 23ਵੇਂ ਦਿਨ ਤੱਕ ਵੀ ਜ਼ਿੰਦਗੀ ਪੱਟੜੀ 'ਤੇ ਨਹੀਂ ਚੜ੍ਹੀ। ਬੇਸ਼ੱਕ ਅਜੇ ਤੱਕ ਕੋਈ ਵੱਡਾ ਹਿੰਸਕ ਟਕਰਾਅ ਨਹੀਂ ਹੋਇਆ ਪਰ ਲੋਕਾਂ ਵਿੱਚ ਸਹਿਮ ਹੈ। ਲੋਕ ਬਾਹਰ ਨਿਕਲਣ ਤੋਂ ਡਰਦੇ ਹਨ ਜਿਸ ਕਰਕੇ ਬੱਚਿਆਂ ਨੂੰ ਵੀ ਸਕੂਲ ਨਹੀਂ ਭੇਜ ਰਹੇ। ਇਸ ਤੋਂ ਇਲਾਵਾ 23 ਦਿਨਾਂ ਤੋਂ ਕਾਰੋਬਾਰ ਵੀ ਠੱਪ ਪਏ ਹਨ। ਸੁਰੱਖਿਆ ਏਜੰਸੀਆਂ ਨੇ ਕਈ ਇਲਾਕਿਆਂ ਵਿੱਚ ਢਿੱਲ ਦਿੱਤੀ ਹੈ, ਇਸ ਦੇ ਬਾਵਜੂਦ ਬਾਜ਼ਾਰਾਂ ਵਿੱਚ ਰੌਣਕ ਨਹੀਂ ਪਰਤੀ। ਯਾਦ ਰਹੇ ਪੰਜ ਅਗਸਤ ਨੂੰ ਕਸ਼ਮੀਰ ਵਿੱਚੋਂ ਧਾਰਾ-370 ਹਟਾਉਣ ਤੋਂ ਪਹਿਲਾਂ ਸੂਬੇ ਨੂੰ ਪੂਰੀ ਦੁਨੀਆ ਨਾਲੋਂ ਕੱਟ ਦਿੱਤਾ ਸੀ। ਧਾਰਾ-370 ਹਟਾਉਣ ਤੋਂ ਬਾਅਦ ਗੜਬੜੀ ਦੇ ਡਰੋਂ ਅੱਜ ਤੱਕ ਆਮ ਜਨ-ਜੀਵਨ ਪ੍ਰਭਾਵਿਤ ਹੈ। ਸਰਕਾਰ ਨੇ ਹਾਲਾਤ ਆਮ ਕਰਨ ਲਈ ਸਕੂਲ ਖੋਲ੍ਹੇ ਹਨ। ਸਕੂਲਾਂ ਵਿੱਚ ਅਧਿਆਪਕ ਪਹੁੰਚ ਰਹੇ ਹਨ ਪਰ ਬੱਚੇ ਨਹੀਂ। ਇਸ ਬਾਰੇ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਸਕੂਲ ਤੇ ਮਾਰਕੀਟਾਂ ਬੰਦ ਰਹੇ ਪਰ ਸੜਕਾਂ ’ਤੇ ਨਿੱਜੀ ਵਾਹਨਾਂ ਦੀ ਗਿਣਤੀ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ ਵਾਦੀ ਦੀਆਂ ਕਈ ਥਾਵਾਂ ਤੋਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ ਪਰ ਕਾਨੂੰਨੀ ਪ੍ਰਬੰਧ ਬਣਾਈ ਰੱਖਣ ਲਈ ਫੌਜ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਸਿੱਖਿਆ ਸੰਸਥਾਨ ਪੂਰੀ ਤਰ੍ਹਾਂ ਬੰਦ ਹਨ ਤੇ ਸਰਕਾਰੀ ਸਕੂਲ ਵਿੱਚ ਬੱਚਿਆਂ ਦੀ ਹਾਜ਼ਰੀ ਨਾਂਮਾਤਰ ਹੀ ਹੈ। ਇਸ ਤੋਂ ਇਲਾਵਾ ਜ਼ਿਆਦਾਤਰ ਥਾਵਾਂ ’ਤੇ ਲੈਂਡਲਾਈਨ ਸੇਵਾਵਾਂ ਵੀ ਬਹਾਲ ਕਰ ਦਿੱਤੀਆਂ ਗਈਆਂ ਹਨ ਪਰ ਲਾਲ ਚੌਕ ਤੇ ਪ੍ਰੈੱਸ ਐਨਕਲੇਵ ਵਿੱਚ ਪਾਬੰਦੀਆਂ ਹਾਲੇ ਵੀ ਜਾਰੀ ਹਨ। ਪੰਜ ਅਗਸਤ ਨੂੰ ਧਾਰਾ-370 ਹਟਾਉਣ ਤੋਂ ਬਾਅਦ ਇਸ ਖਿੱਤੇ ਵਿਚ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਠੱਪ ਪਈਆਂ ਹਨ।

ਟਾਪ ਹੈਡਲਾਈਨ

NEET Paper Leak Protest : ਕੀ ਹਨ ਫਾਸਟ-ਟਰੈਕ ਅਦਾਲਤਾਂ? ਆਮ ਅਦਾਲਤਾਂ ਨਾਲੋਂ ਕਿਵੇਂ ਵੱਖਰੀਆਂ ਹਨ ਸੁਣਵਾਈਆਂ?
NEET Paper Leak Protest : ਕੀ ਹਨ ਫਾਸਟ-ਟਰੈਕ ਅਦਾਲਤਾਂ? ਆਮ ਅਦਾਲਤਾਂ ਨਾਲੋਂ ਕਿਵੇਂ ਵੱਖਰੀਆਂ ਹਨ ਸੁਣਵਾਈਆਂ?
Sonam Wangchuk News : ਜੇਕਰ ਤੁਸੀਂ 26 ਦਿਨਾਂ ਦੇ ਵਰਤ ਤੋਂ ਬਾਅਦ ਅਚਾਨਕ ਪੂਰਾ ਭੋਜਨ ਖਾ ਲੈਂਦੇ ਹੋ ਤਾਂ ਕੀ ਹੋਵੇਗਾ, ਤੁਹਾਡਾ ਸਰੀਰ ਕਿਵੇਂ ਪ੍ਰਤੀਕਿਰਿਆ ਕਰੇਗਾ?
Sonam Wangchuk News : ਜੇਕਰ ਤੁਸੀਂ 26 ਦਿਨਾਂ ਦੇ ਵਰਤ ਤੋਂ ਬਾਅਦ ਅਚਾਨਕ ਪੂਰਾ ਭੋਜਨ ਖਾ ਲੈਂਦੇ ਹੋ ਤਾਂ ਕੀ ਹੋਵੇਗਾ, ਤੁਹਾਡਾ ਸਰੀਰ ਕਿਵੇਂ ਪ੍ਰਤੀਕਿਰਿਆ ਕਰੇਗਾ?
Explained : ਅੱਜ ਦੇ ਦੇਸ਼ ਵਿਆਪੀ 'ਕਾਕਰੋਚ' ਵਿਰੋਧ ਪ੍ਰਦਰਸ਼ਨਾਂ ਦੇ ਕੀ ਨਤੀਜੇ ਨਿਕਲੇ? ਮੋਦੀ ਸਰਕਾਰ CJP ਨੂੰ ਹਲਕੇ ਵਿੱਚ ਲੈਣਾ ਪਿਆ ਭਾਰੀ!
Explained : ਅੱਜ ਦੇ ਦੇਸ਼ ਵਿਆਪੀ 'ਕਾਕਰੋਚ' ਵਿਰੋਧ ਪ੍ਰਦਰਸ਼ਨਾਂ ਦੇ ਕੀ ਨਤੀਜੇ ਨਿਕਲੇ? ਮੋਦੀ ਸਰਕਾਰ CJP ਨੂੰ ਹਲਕੇ ਵਿੱਚ ਲੈਣਾ ਪਿਆ ਭਾਰੀ!
NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ
NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ
ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ
ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ
LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ
LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ
NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ
NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ
ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ
ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼
ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼
ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ
ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ
Embed widget