ਨਵੀਂ ਦਿੱਲੀ: ਬਿਹਾਰ ਦੇ ਕਟਿਹਾਰ ਵਿੱਚ ਡੀਐਮ ਤੇ ਐਸਪੀ ਦੀ ਬਦਲੀ ਪਿੱਛੋਂ ਉਨ੍ਹਾਂ ਦੀ ਵਿਦਾਇਗੀ ਪਾਰਟੀ ਵਿੱਚ ਕਾਨੂੰਨ ਨੂੰ ਤਾਰ-ਤਾਰ ਕੀਤਾ ਗਿਆ। ਪਾਰਟੀ ਵਿੱਚ ਚੱਲ ਰਹੇ ਨਾਚ-ਗਾਣੇ ਦੌਰਾਨ ਐਸਪੀ ਸਿਧਾਰਥ ਮੋਹਨ ਨੇ ਧੜਾਧੜ ਫਾਇਰਿੰਗ ਕੀਤੀ। ਇੱਥੋਂ ਤਕ ਕਿ ਐਸਪੀ ਜੈਨ ਨੇ ਆਪਣੇ ਪਿਸਤੌਲ ਦਾ ਪੂਰਾ ਮੈਗਜ਼ੀਨ ਅਸਮਾਨ ਵਿੱਚ ਖਾਲੀ ਕਰ ਦਿੱਤਾ।

 

ਦੱਸਿਆ ਜਾਂਦਾ ਹੈ ਕਿ ਐਸਪੀ ਜੈਨ ਦਾ ਕੇਡਰ ਬਦਲ ਕੇ ਦਿੱਲੀ ਸੀਬੀਆਈ ਵਿੱਚ ਭੇਜ ਦਿੱਤਾ ਗਿਆ ਹੈ। ਕਟਿਹਾਰ ਦੇ ਰੇਲਵੇ ਗੋਲਫ਼ ਮੈਦਾਨ ਵਿੱਚ ਉਨ੍ਹਾਂ ਦਾ ਵਿਦਾਇਗੀ ਸਮਾਗਮ ਕਰਵਾਇਆ ਜਾ ਰਿਹਾ ਸੀ। ਇਸ ਵਿੱਚ ਜ਼ਿਲ੍ਹੇ ਦੇ ਹੋਰ ਵੱਡੇ ਅਫ਼ਸਰ ਵੀ ਹਾਜ਼ਰ ਸਨ। ਐਸਪੀ ਸਿਧਾਰਥ ਮੋਹਨ ਜੈਨ ਤੇ ਡੀਐਮ ਮਿਥਲੇਸ਼ ਮਿਸ਼ਰ ਦੋਸਤੀ ਦੇ ਗੀਤਾਂ ’ਤੇ ਭੰਗੜਾ ਪਾ ਰਹੇ ਸਨ। ਇਸੇ ਦੌਰਾਨ ਅਚਾਨਕ ਐਸਪੀ ਸਿਧਾਰਧ ਨੇ ਆਪਣਾ ਪਿਸਤੌਲ ਕੱਢਿਆ ਤੇ ਅਸਮਾਨ ਵਿੱਚ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।