ਪੜਚੋਲ ਕਰੋ

ਸਿਗਨੇਚਰ ਬ੍ਰਿਜ 'ਤੇ ਫ਼ੋਟੋਆਂ ਖਿੱਚ ਆਵਾਜਾਈ ਪ੍ਰਭਾਵਤ ਕਰਨ ਵਾਲਿਆਂ ਲਈ ਕੇਜਰੀਵਾਲ ਦੇਣਗੇ ਵਿਸ਼ੇਸ਼ ਤੋਹਫ਼ਾ

ਨਵੀਂ ਦਿੱਲੀ: ਕੌਮੀ ਰਾਜਧਾਨੀ 'ਚ ਵਹਿੰਦੀ ਯਮੁਨਾ ਨਦੀ 'ਤੇ ਬਣਿਆ ਸਿਗਨੇਚਰ ਬ੍ਰਿਜ ਦੇ ਸੁੰਦਰ ਡਿਜ਼ਾਈਨ ਨੇ ਨਵੇਂ ਪੁਆੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਪੁਲ ਉਪਰ ਰੋਜ਼ਾਨਾ ਹੀ ਲੋਕ ਸੈਲਫ਼ੀਆਂ ਖਿੱਚਣ ਲਈ ਆਉਂਦੇ ਹਨ ਜਿਸ ਨਾਲ ਆਵਾਜਾਈ ਵੀ ਪ੍ਰਭਾਵਤ ਹੋਣ ਲੱਗੀ ਹੈ। ਇਸ ਤੋਂ ਇਲਾਵਾ ਪੁਲ 'ਤੇ ਅਸ਼ਲੀਲ ਹਰਕਤਾਂ ਕਰਕੇ ਮਾਹੌਲ ਖ਼ਰਾਬ ਕਰਨ ਵਾਲੇ ਚਾਰ ਹਿਜੜਿਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾ ਚੁੱਕਾ ਹੈ। ਪਰ ਹੁਣ ਦਿੱਲੀ ਸਰਕਾਰ ਲੋਕਾਂ ਨੂੰ ਇਸ ਪੁਲ ਦੀ ਸੁੰਦਰਤਾ ਦਾ ਨਜ਼ਾਰਾ ਮਾਣਨ ਲਈ ਵਿਸ਼ੇਸ਼ ਸਥਾਨ ਮੁਹੱਈਆ ਕਰਵਾਉਣ ਵਾਲੀ ਹੈ। ਸਿਗਨੇਚਰ ਬ੍ਰਿਜ 'ਤੇ ਫ਼ੋਟੋਆਂ ਖਿੱਚ ਆਵਾਜਾਈ ਪ੍ਰਭਾਵਤ ਕਰਨ ਵਾਲਿਆਂ ਲਈ ਕੇਜਰੀਵਾਲ ਦੇਣਗੇ ਵਿਸ਼ੇਸ਼ ਤੋਹਫ਼ਾ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਨਵੇਂ ਸਿਗਨੇਚਰ ਬ੍ਰਿਜ ਉਪਰ ਸੈਲਫੀ ਪੁਆਇੰਟ ਬਣਾਉਣ ਅਤੇ ਵਿਸ਼ੇਸ਼ ਲਾਈਟਾਂ ਲਾਉਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਵਾਸੀਆਂ ਵਿੱਚ ਇਸ ਪੁਲ ਉਪਰ ਸੈਲਫੀਆਂ ਖਿੱਚਣ ਦੀ ਲੱਗੀ ਹੋੜ ਕਾਰਨ ਤੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਇਸ ਪੁੱਲ ਉਪਰ ਬੱਚਿਆਂ ਦਾ ਪਾਰਕ ਤੇ ਸੈਲਫੀ ਖਿੱਚਣ ਦਾ ਪ੍ਰਬੰਧ ਕੀਤਾ ਜਾਵੇਗਾ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਲੋਕ ਨਿਰਮਾਣ ਮਹਿਕਮੇ ਦੇ ਵਧੀਕ ਮੁੱਖ ਸਕੱਤਰ ਤੇ ਟੂਰਿਜ਼ਮ ਸਕੱਤਰ ਸਮੇਤ ਡੀਟੀਟੀਡੀਸੀ ਦੇ ਮੈਨੇਜਿੰਗ ਡਾਇਰੈਕਟਰ ਨੂੰ ਨੋਟ ਲਿਖ ਕੇ ਉਪਰੋਕਤ ਸਹੂਲਤਾਂ ਮੁਹੱਈਆ ਕਰਵਾਉਣ ਬਾਰੇ ਕਿਹਾ ਹੈ। ਉਨ੍ਹਾਂ ਲਿਖਿਆ ਕਿ ਇਸ ਲਈ ਵੱਖਰੇ ਬਜਟ ਦੀ ਲੋੜ ਹੋਈ ਤਾਂ ਉਹ ਵੀ ਕੀਤਾ ਜਾਵੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੁਝ ਦਿਨ ਪਹਿਲਾਂ ਇਸ ਪੁਲ ਦਾ ਉਦਘਾਟਨ ਕੀਤਾ ਗਿਆ ਸੀ ਤਾਂ ਸਿਸੋਦੀਆ ਨੇ ਕਿਹਾ ਸੀ ਕਿ ਇਹ ਪੁੱਲ ਦਿੱਲੀ ਦਾ ਨਵਾਂ ‘ਸਹੀ ਰੌਸ਼ਨ ਸਥਾਨ’ ਹੋਵੇਗਾ ਜੋ ਦਿੱਲੀ ਦੀ ਦਿੱਖ ਦਾ ਪ੍ਰਤੀਕ ਚਿੰਨ੍ਹ ਬਣ ਜਾਵੇਗਾ। ਸਿਗਨੇਚਰ ਬ੍ਰਿਜ 'ਤੇ ਫ਼ੋਟੋਆਂ ਖਿੱਚ ਆਵਾਜਾਈ ਪ੍ਰਭਾਵਤ ਕਰਨ ਵਾਲਿਆਂ ਲਈ ਕੇਜਰੀਵਾਲ ਦੇਣਗੇ ਵਿਸ਼ੇਸ਼ ਤੋਹਫ਼ਾ ਰੋਜ਼ਾਨਾ ਸੈਂਕੜੇ ਲੋਕ ਇਸ ਪੁੱਲ ਉਪਰ ਆ ਕੇ ਸੈਲਫੀਆਂ ਖਿੱਚਦੇ ਹਨ ਤੇ ਕਈ ਵਾਰ ਤਸਵੀਰਾਂ ਲੈਣ ਵਾਲੇ ਇਸ ਪੁੱਲ ਦੀਆਂ ਤਾਰਾਂ ਉਪਰ ਚੜ੍ਹ ਜਾਂਦੇ ਹਨ ਤੇ ਜਾਨ ਜੋਖ਼ਮ ਵਿੱਚ ਪਾਉਂਦੇ ਹਨ। ਇਸ ਤੋਂ ਇਲਾਵਾ ਲੋਕਾਂ ਦੀਆਂ ਗੱਡੀਆਂ ਸੜਕ ’ਤੇ ਹੀ ਖੜ੍ਹੀਆਂ ਹੋਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ। ਇਸ 154 ਮੀਟਰ ਉੱਚੇ ਪੁੱਲ ’ਤੇ ਜਦੋਂ ਸ਼ੀਸ਼ਾ ਜੜੇ ਬਕਸੇ ਨੂੰ ਸਥਾਪਤ ਕੀਤਾ ਜਾਵੇਗਾ ਤਾਂ ਇੱਥੋਂ ਯਮੁਨਾ ਦਰਿਆ ਤੇ ਆਸ-ਪਾਸ ਦੇ ਇਲਾਕੇ ਦਾ ਹਵਾਈ ਦ੍ਰਿਸ਼ ਪੰਛੀ ਝਾਤ ਵਾਂਗ ਦੇਖਿਆ ਜਾ ਸਕਦਾ ਹੈ।

ਟਾਪ ਹੈਡਲਾਈਨ

Cloud Burst: ਬੱਦਲ ਫੱਟਣ ਨਾਲ ਮੱਚੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਇਨ੍ਹਾਂ ਜ਼ਿਲ੍ਹਿਆਂ ’ਚ ਔਰੇਂਜ ਅਲਰਟ, 87 ਸੜਕਾਂ ਬੰਦ-ਪੁਲ ਢਹੇ; ਕਈ ਮੌਤਾਂ; ਹੜ੍ਹਾਂ ਦਾ ਖਤਰਾ, ਸੁਰੱਖਿਅਤ ਥਾਵਾਂ 'ਤੇ ਰਹਿਣ...
ਬੱਦਲ ਫੱਟਣ ਨਾਲ ਮੱਚੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਇਨ੍ਹਾਂ ਜ਼ਿਲ੍ਹਿਆਂ ’ਚ ਔਰੇਂਜ ਅਲਰਟ, 87 ਸੜਕਾਂ ਬੰਦ-ਪੁਲ ਢਹੇ; ਕਈ ਮੌਤਾਂ; ਹੜ੍ਹਾਂ ਦਾ ਖਤਰਾ, ਸੁਰੱਖਿਅਤ ਥਾਵਾਂ 'ਤੇ ਰਹਿਣ...
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, 'ਭਾਜਪਾ' ਦਾ ਨਵਾਂ ਸੂਬਾ ਇੰਚਾਰਜ ਬਣਿਆ ਸੀਨੀਅਰ ਆਗੂ, ਜਾਣੋ ਭਾਜਪਾ ਸੰਗਠਨ 'ਚ ਹੋਰ ਕਿਸਨੂੰ ਮਿਲੀ ਅਹਿਮ ਜ਼ਿੰਮੇਵਾਰੀ...
ਪੰਜਾਬ ਸਿਆਸਤ ਤੋਂ ਵੱਡੀ ਖਬਰ, 'ਭਾਜਪਾ' ਦਾ ਨਵਾਂ ਸੂਬਾ ਇੰਚਾਰਜ ਬਣਿਆ ਸੀਨੀਅਰ ਆਗੂ, ਜਾਣੋ ਸੰਗਠਨ 'ਚ ਹੋਰ ਕਿਸਨੂੰ ਮਿਲੀ ਅਹਿਮ ਜ਼ਿੰਮੇਵਾਰੀ...
ਔਰਤਾਂ ਦੇ ਖਾਤਿਆਂ 'ਚ ਆਉਣਗੇ 3000 ਰੁਪਏ, ਸ਼ੁਰੂ ਹੋਈ ਪ੍ਰਕਿਰਿਆ; ਜਾਣੋ ਸਰਕਾਰ ਕਿਉਂ ਦੇ ਰਹੀ ਪੈਸਾ?
ਔਰਤਾਂ ਦੇ ਖਾਤਿਆਂ 'ਚ ਆਉਣਗੇ 3000 ਰੁਪਏ, ਸ਼ੁਰੂ ਹੋਈ ਪ੍ਰਕਿਰਿਆ; ਜਾਣੋ ਸਰਕਾਰ ਕਿਉਂ ਦੇ ਰਹੀ ਪੈਸਾ?
ਵੱਡਾ ਪ੍ਰਸ਼ਾਸਕੀ ਫੇਰਬਦਲ! ਕਈ IAS ਅਧਿਕਾਰੀਆਂ ਦੇ ਹੋਏ ਤਬਾਦਲੇ, ਕਮਿਸ਼ਨਰ ਦਾ ਵੀ ਕੀਤਾ Transfer; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਵੱਡਾ ਪ੍ਰਸ਼ਾਸਕੀ ਫੇਰਬਦਲ! ਕਈ IAS ਅਧਿਕਾਰੀਆਂ ਦੇ ਹੋਏ ਤਬਾਦਲੇ, ਕਮਿਸ਼ਨਰ ਦਾ ਵੀ ਕੀਤਾ Transfer; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ

ਵੀਡੀਓਜ਼

Petrol Langar in Chandigarh | ਪੈਸਿਆਂ ਦੇ ਲੰਗਰ ਬਾਅਦ ਚੰਡੀਗੜ੍ਹ ’ਚ ਅੱਜ ਲੱਗੇਗਾ ਪੈਟਰੋਲ ਲੰਗਰ | Abp Sanjha
Akal Takht Jathedar Gargajj ਦੀ 3 ਬੱਚਿਆਂ ਵਾਲੀ ਅਪੀਲ ’ਤੇ SGPC ਪ੍ਰਧਾਨ ਦਾ ਵੱਡਾ ਬਿਆਨ | Abp Sanjha
ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੀ ਪਤਨੀ ਦਾ ਘਰ 'ਚ ਵੜ੍ਹ ਕੇ ਕਤਲ, ਗੁਆਂਢੀ ਹੀ ਨਿਕਲੀਆ ਕਾਤਲ; ਖੂਨ ਨਾਲ ਲੱਥਪੱਥ ਕੱਪੜੇ ਬਦਲੇ: ਫਿਰ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੀ ਪਤਨੀ ਦਾ ਘਰ 'ਚ ਵੜ੍ਹ ਕੇ ਕਤਲ, ਗੁਆਂਢੀ ਹੀ ਨਿਕਲੀਆ ਕਾਤਲ; ਖੂਨ ਨਾਲ ਲੱਥਪੱਥ ਕੱਪੜੇ ਬਦਲੇ: ਫਿਰ...
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ED ਦਾ IAS 'ਤੇ ਟੈਂਡਰ ਨੂੰ ਪ੍ਰਭਾਵਿਤ ਕਰਨ ਦਾ ਦੋਸ਼, DGP ਨੂੰ FIR ਦਰਜ ਕਰਨ ਦੀ ਮੰਗ; ਵਟਸਐਪ ਚੈਟ ਤੋਂ ਖੁੱਲ੍ਹੇ ਡੂੰਘੇ ਰਾਜ਼...
ਪੰਜਾਬ ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ED ਦਾ IAS 'ਤੇ ਟੈਂਡਰ ਨੂੰ ਪ੍ਰਭਾਵਿਤ ਕਰਨ ਦਾ ਦੋਸ਼, DGP ਨੂੰ FIR ਦਰਜ ਕਰਨ ਦੀ ਮੰਗ; ਵਟਸਐਪ ਚੈਟ ਤੋਂ ਖੁੱਲ੍ਹੇ ਡੂੰਘੇ ਰਾਜ਼...
Cloud Burst: ਬੱਦਲ ਫੱਟਣ ਨਾਲ ਮੱਚੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਇਨ੍ਹਾਂ ਜ਼ਿਲ੍ਹਿਆਂ ’ਚ ਔਰੇਂਜ ਅਲਰਟ, 87 ਸੜਕਾਂ ਬੰਦ-ਪੁਲ ਢਹੇ; ਕਈ ਮੌਤਾਂ; ਹੜ੍ਹਾਂ ਦਾ ਖਤਰਾ, ਸੁਰੱਖਿਅਤ ਥਾਵਾਂ 'ਤੇ ਰਹਿਣ...
ਬੱਦਲ ਫੱਟਣ ਨਾਲ ਮੱਚੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਇਨ੍ਹਾਂ ਜ਼ਿਲ੍ਹਿਆਂ ’ਚ ਔਰੇਂਜ ਅਲਰਟ, 87 ਸੜਕਾਂ ਬੰਦ-ਪੁਲ ਢਹੇ; ਕਈ ਮੌਤਾਂ; ਹੜ੍ਹਾਂ ਦਾ ਖਤਰਾ, ਸੁਰੱਖਿਅਤ ਥਾਵਾਂ 'ਤੇ ਰਹਿਣ...
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ
ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ
ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਗਸਤ 2026
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
Embed widget