ਪੜਚੋਲ ਕਰੋ
Advertisement
ਕੇਜਰੀਵਾਲ ਦਾ ਲੋਕ ਸਭਾ ਚੋਣਾਂ 'ਚ ਕਾਂਗਰਸ ਬਾਰੇ ਵੱਡਾ ਦਾਅਵਾ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਅਗਲੇ ਸਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਦਿੱਲੀ ਵਿੱਚ ਉਨ੍ਹਾਂ ਦਾ ਸਿੱਧਾ ਮੁਕਾਬਲਾ ਭਾਰਤੀ ਜਨਤਾ ਪਾਰਟੀ ਨਾਲ ਹੋਵੇਗਾ, ਜਦਕਿ ਕਾਂਗਰਸ ਨੂੰ ਸਿਰਫ 9 ਫ਼ੀਸਦੀ ਵੋਟ ਹੀ ਮਿਲਣਗੇ। ਕੇਜਰੀਵਾਲ ਨੇ ਹਿੰਦੀ ਵਿੱਚ ਟਵੀਟ ਕਰ ਕਿਹਾ ਕਿ 'ਆਪ' ਤੇ ਬੀਜੇਪੀ ਵਿੱਚ ਸਿੱਧੀ ਟੱਕਰ, ਕਾਂਗਰਸ ਨੂੰ ਸਿਰਫ਼ ਨੌਂ ਫ਼ੀਸਦੀ ਵੋਟ।
ਕੇਜਰੀਵਾਲ ਨੇ ਇਹ ਵੀ ਕਿਹਾ ਕਿ ਲੋਕਾਂ ਕਨੂੰ ਲੱਗਦਾ ਹੈ ਕਿ ਜੇਕਰ ਦਿੱਲੀ ਦੇ ਸਾਰੇ ਸੱਤੇ ਸੰਸਦ ਮੈਂਬਰ ਆਮ ਆਦਮੀ ਪਾਰਟੀ ਦੇ ਹੁੰਦੇ ਤਾਂ ਮੈਟਰੋ ਦਾ ਕਿਰਾਇਆ ਨਹੀਂ ਵਧਦਾ। ਉਨ੍ਹਾਂ ਕਿਹਾ ਕਿ ਲੋਕ ਸੋਚਦੇ ਹਨ, ਸਿਰਫ 'ਆਪ' ਦਿੱਲੀ ਵਾਲਿਆਂ ਦੇ ਹੱਕ ਲਈ ਲੜਦੀ ਹੈ। ਬੀਜੇਪੀ/ਕਾਂਗਰਸ ਦੇ ਸੰਸਦ ਮੈਂਬਰ ਕਦੇ ਵੀ ਦਿੱਲੀ ਵਾਲਿਆਂ ਦੀ ਨਹੀਂ ਸੋਚਦੇ ਤੇ ਜੇਕਰ ਸੱਤੇ ਸੰਸਦ ਮੈਂਬਰ 'ਆਪ' ਦੇ ਹੁੰਦੇ ਤਾਂ ਸੀਲਿੰਗ ਨਹੀਂ ਹੁੰਦੀ ਤੇ ਨਾ ਹੀ ਮੈਟਰੋ ਦਾ ਕਿਰਾਇਆ ਵਧਦਾ। ਜ਼ਿਕਰਯੋਗ ਹੈ ਕਿ ਸਾਲ 2014 ਦੀਆਂ ਆਮ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹਿਲੀ ਵਾਰ ਬੀਜੇਪੀ ਦੇ ਪੀਐਮ ਉਮੀਦਵਾਰ ਬਣੇ ਸੀ ਤਾਂ ਮੋਦੀ ਲਹਿਰ ਵਿੱਚ ਦਿੱਲੀ ਦੀਆਂ ਸਾਰੀਆਂ ਸੱਤ ਲੋਕ ਸਬਾ ਸੀਟਾਂ 'ਤੇ ਭਾਜਪਾ ਦਾ ਹੀ ਕਬਜ਼ਾ ਹੀ ਹੋ ਗਿਆ ਸੀ। ਇਸ ਲਿਹਾਜ਼ ਨਾਲ ਇਹ ਦੇਖਣਾ ਹੋਵੇਗਾ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਹੋਰ ਪਾਰਟੀਆਂ ਹੱਥ ਕਿੰਨੀ ਸਫ਼ਲਤਾ ਲੱਗਦੀ ਹੈ।AAP और भाजपा में सीधी टक्कर। कांग्रेस को मात्र 9% वोट लोगों को लगता है- 1. केवल AAP दिल्ली वालों के हक़ के लिए लड़ती है।BJP/Cong के MP कभी दिल्ली वालों की नहीं सोचते 2. इसलिए AAP को मज़बूत करो 3. सातों MP AAP के होते तो सीलिंग नहीं होती और मेट्रो का किराया नहीं बढ़ता pic.twitter.com/pRc2rSkV7d
— Arvind Kejriwal (@ArvindKejriwal) August 21, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਚੰਡੀਗੜ੍ਹ
ਸਿਹਤ
ਸਿਹਤ
Advertisement