ਪੜਚੋਲ ਕਰੋ
Advertisement
ਕੇਜਰੀਵਾਲ ਨੇ ਫਸਾਏ ਬੈਂਸ ਭਰਾਵਾਂ ਨਾਲ ਸਿੰਙ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੈਂਸ ਭਰਾਵਾਂ 'ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਉਨ੍ਹਾਂ ਬੈਂਸ ਭਰਾਵਾਂ ਨੂੰ ਦਲਿਤ ਵਿਰੋਧੀ ਕਰਾਰ ਦਿੱਤਾ। ਕੇਜਰੀਵਾਲ ਨੇ 'ਏਬੀਪੀ ਸਾਂਝਾ' ਦੇ ਉਸ ਟਵੀਟ ਨੂੰ ਰੀਟਵੀਟ ਕੀਤਾ ਜਿਸ ਵਿੱਚ ਬੈਂਸ ਨੇ ਨਵੇਂ ਬਣੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੂੰ ਪਾਰਟੀ ਦਾ 'ਪੱਪੂ' ਦੱਸਿਆ ਸੀ।
ਕੇਜਰੀਵਾਲ ਨੇ 'ਏਬੀਪੀ ਸਾਂਝਾ' ਦੇ ਟਵੀਟ ਨੂੰ ਰੀਟਵੀਟ ਕਰਦਿਆਂ ਕਿਹਾ ਕਿ ਬੈਂਸ ਭਰਾਵਾਂ ਦੀ ਦਲਿਤ ਸਮਾਜ ਪ੍ਰਤੀ ਅਜਿਹੀ ਸੋਚ ਸ਼ਰਮਨਾਕ ਹੈ। ਕੇਜਰੀਵਾਲ ਨੇ ਬੈਂਸਾਂ ਨੂੰ ਅਕਾਲੀ-ਭਾਜਪਾ ਤੇ ਕਾਂਗਰਸ ਨਾਲ ਮੇਲਦਿਆਂ ਕਿਹਾ ਕਿ ਇਨ੍ਹਾਂ ਦੀ ਪੂਰੇ ਦਲਿਤ ਸਮਾਜ ਪ੍ਰਤੀ ਅਜਿਹੀ ਗੰਦੀ ਸੋਚ ਹੈ ਤੇ ਇਹ ਲੋਕ ਦਲਿਤਾਂ 'ਤੇ ਹਮੇਸ਼ਾ ਜ਼ੁਲਮ ਕਰਦੇ ਆ ਰਹੇ ਹਨ।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀ ਸੋਚ ਵਿਰੁੱਧ ਉਨ੍ਹਾਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਦਾ ਅਹੁਦਾ ਦਲਿਤ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੈਂਸ ਭਰਾ ਆਪਣੇ ਇਸ ਬਿਆਨ 'ਤੇ ਪੂਰੇ ਦਲਿਤ ਸਮਾਜ ਤੋਂ ਮੁਆਫ਼ੀ ਮੰਗਣ। ਦਰਅਸਲ, ਬੀਤੀ 28 ਜੁਲਾਈ ਨੂੰ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਬੈਂਸ ਨੇ ਆਮ ਆਦਮੀ ਪਾਰਟੀ ਹਾਈਕਮਾਨ ਵੱਲੋਂ ਨਵੇਂ ਲਾਏ ਵਿਰੋਧੀ ਧਿਰ ਦੇ ਨੇਤਾ ਨੂੰ ਪੱਪੂ ਕਰਾਰ ਦਿੱਤਾ ਸੀ।बैंस भाईयों की दलित समाज के प्रति ऐसी घटिया सोच है। बेहद शर्मनाक।
बैंस पूरे दलित समाज से माफ़ी माँगें भाजपा, कोंग्रेस, अकाली दल और बैंस की पूरे दलित समाज के प्रति ऐसी ही गंदी सोच है। ये लोग दलित समाज पर हमेशा जुर्म करते आए। इसी सोच के ख़िलाफ़ “आप” ने दलित को LOP बनाया है https://t.co/30Qm5eyjGG — Arvind Kejriwal (@ArvindKejriwal) July 30, 2018
ਬੈਂਸ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ 'ਆਪ' ਹਾਈਕਮਾਨ ਨੂੰ ਪੱਪੂਆਂ ਦੀ ਲੋੜ ਹੈ, ਜੋ ਚੁੱਪ-ਚਾਪ ਉਨ੍ਹਾਂ ਦੇ ਹੁਕਮ ਮੰਨਦੇ ਰਹਿਣ। ਬੈਂਸ ਦਾ ਇਹ ਬਿਆਨ 'ਆਪ' ਦੇ ਪੰਜਾਬ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਵੱਲੋਂ ਉਨ੍ਹਾਂ ਦੀ ਪਾਰਟੀ ਵਿੱਚ ਫਿੱਕ ਪੈਣ 'ਤੇ ਸੁਖਪਾਲ ਖਹਿਰਾ ਤੋਂ ਐਲਓਪੀ ਦਾ ਅਹੁਦਾ ਖੁੱਸਣ ਪਿੱਛੇ ਲੋਕ ਇਨਸਾਫ ਪਾਰਟੀ ਦੇ ਮੁਖੀ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਬਾਅਦ ਦਿੱਤਾ ਸੀ। ਬੈਂਸ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਉਨ੍ਹਾਂ ਦੀ ਦੋਸਤੀ ਕਾਰਨ ਖਹਿਰਾ ਤੋਂ ਅਹੁਦਾ ਖੁੱਸਿਆ ਹੈ।AAP Punjab condemns this derogatory statement by Simarjit Bains against LOP @HarpalCheemaMLA. He has insulted the entire Dalit Community with these remarks. These comments prove beyond doubt that hey are anti-poor and anti-dalit. People of Punjab will never forgive them! https://t.co/ErycZvaQ2d
— AAP Punjab (@AAPPunjab) July 30, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement