(Source: Poll of Polls)
ਕੇਵਿਨ ਪੀਟਰਸਨ ਨੇ ਜਤਾਈ ਭਾਰਤ ਦੇ ਹਲਾਤਾਂ ਤੇ ਚਿੰਤਾ, ਟਵੀਟ ਕਰ ਕਹੀ ਵੱਡੀ ਗੱਲ
ਭਾਰਤ ਇਸ ਸਮੇਂ ਕੋਰੋਨਾ ਦੀ ਅਜਿਹੀ ਮਾਰ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨੂੰ ਵੇਖ ਕੇ ਨਾ ਸਿਰਫ ਭਾਰਤ ਦੇ ਲੋਕ ਡਰੇ ਹੋਏ ਹਨ, ਪਰ ਵਿਦੇਸ਼ੀ ਵੀ ਭਾਰਤ ਦੀ ਸਥਿਤੀ ਤੋਂ ਚਿੰਤਤ ਹਨ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਲੋਕ ਭਾਰਤ ਵਿਚ ਸੁਰੱਖਿਆ ਲਈ ਅਰਦਾਸ ਕਰ ਰਹੇ ਹਨ।
ਭਾਰਤ ਇਸ ਸਮੇਂ ਕੋਰੋਨਾ ਦੀ ਅਜਿਹੀ ਮਾਰ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨੂੰ ਵੇਖ ਕੇ ਨਾ ਸਿਰਫ ਭਾਰਤ ਦੇ ਲੋਕ ਡਰੇ ਹੋਏ ਹਨ, ਪਰ ਵਿਦੇਸ਼ੀ ਵੀ ਭਾਰਤ ਦੀ ਸਥਿਤੀ ਤੋਂ ਚਿੰਤਤ ਹਨ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਲੋਕ ਭਾਰਤ ਵਿਚ ਸੁਰੱਖਿਆ ਲਈ ਅਰਦਾਸ ਕਰ ਰਹੇ ਹਨ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਭਾਰਤ ਵਿੱਚ ਤਬਾਹੀ ਦਾ ਅਜਿਹਾ ਜਾਲ ਵਿਛਾਇਆ ਹੈ ਕਿ ਜਿਸਦੇ ਬਾਹਰ ਨਿਕਲਣਾ ਮੁਸ਼ਕਲ ਸਾਬਤ ਹੋ ਰਿਹਾ ਹੈ।
ਇਸ ਦੇ ਨਾਲ ਹੀ ਦੇਸ਼ ਵਿੱਚ ਟੀਕਾਕਰਨ ਦੀ ਪ੍ਰਕਿਰਿਆ ਵੀ ਨਿਰੰਤਰ ਜਾਰੀ ਹੈ। ਇਸ ਦੌਰਾਨ ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਟਵੀਟ ਕਰਕੇ ਭਾਰਤ ਦੀ ਸਥਿਤੀ ‘ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਦਰਅਸਲ, ਪੀਟਰਸਨ ਆਈਪੀਐਲ ਦੌਰਾਨ ਕੌਮੈਂਟਰੀ ਪੈਨਲ ਦਾ ਹਿੱਸਾ ਸੀ।
मैंने भारत छोड़ दिया हो सकता है, लेकिन मैं अभी भी ऐसे देश के बारे में सोच रहा हूँ जिसने मुझे बहुत प्यार और स्नेह दिया है। कृपया लोग सुरक्षित रहें। यह समय बीत जाएगा लेकिन आपको सावधान रहना होगा। 🙏🏽
— Kevin Pietersen🦏 (@KP24) May 11, 2021
ਕੋਰੋਨਾ ਦੇਸ਼ ਦੇ ਬਹੁਤੇ ਰਾਜਾਂ ਵਿੱਚ ਆਪਣੇ ਸਿਖਰ ਤੇ ਹੈ ਅਤੇ ਹਰ ਰੋਜ਼ ਸੈਂਕੜੇ ਜਾਨਾਂ ਕੋਰੋਨਾ ਨਾਲ ਜਾ ਰਹੀਆਂ ਹਨ।ਲੋਕਾਂ ਦੀ ਸੁਰੱਖਿਆ ਕਾਰਨ ਸੂਬਾ ਸਰਕਾਰਾਂ ਨੇ ਕਈ ਰਾਜਾਂ ਵਿੱਚ ਲੌਕਡਾਊਨ ਦਾ ਐਲਾਨ ਕੀਤਾ ਹੋਇਆ ਹੈ ਤਾਂ ਜੋ ਕੋਵਿਡ ਦੀ ਚੇਨ ਨੂੰ ਤੋੜਿਆ ਜਾ ਸਕੇ। ਸਾਰੇ ਰਾਜਾਂ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਣ।
ਕੇਵਿਨ ਪੀਟਰਸਨ ਨੇ ਟਵੀਟ ਕੀਤਾ, " ਮੈਂ ਭਾਰਤ ਛੱਡ ਗਿਆ ਹਾਂ, ਪਰ ਮੈਂ ਅਜੇ ਵੀ ਇਕ ਅਜਿਹੇ ਦੇਸ਼ ਬਾਰੇ ਸੋਚ ਰਿਹਾ ਹਾਂ ਜਿਸ ਨੇ ਮੈਨੂੰ ਬਹੁਤ ਪਿਆਰ ਦਿੱਤਾ, ਕਿਰਪਾ ਕਰਕੇ ਤੁਸੀਂ ਲੋਕ ਸੁਰੱਖਿਅਤ ਰਹੋ, ਇਹ ਸਮਾਂ ਲੰਘ ਜਾਏਗਾ ਪਰ ਤੁਹਾਨੂੰ ਸਾਵਧਾਨ ਰਹਿਣਾ ਹੋਵੇਗਾ। ਪੀਟਰਸਨ ਦੇ ਇਸ ਟਵੀਟ ਵਿੱਚ, ਉਸਨੇ ਲੋਕਾਂ ਦਾ ਹੌਂਸਲਾ ਬਣਾਏ ਰੱਖਣ ਲਈ ਲਾਮਬੰਦ ਕੀਤਾ ਹੈ। ਦਰਅਸਲ, ਆਈਪੀਐਲ 2021 ਰੱਦ ਹੋਣ ਤੋਂ ਪਹਿਲਾਂ ਪੀਟਰਸਨ ਭਾਰਤ ਵਿਚ ਸੀ।