ਪੜਚੋਲ ਕਰੋ
Advertisement
ਕਿਸਾਨ ਅੰਦੋਲਨ ਨੇ ਰਿਲਾਇੰਸ ਜੀਓ ਨੂੰ ਬੁਰੀ ਤਰ੍ਹਾਂ ਝੰਬਿਆ, 34 ਲੱਖ ਗਾਹਕ ਟੁੱਟੇ
ਕਿਸਾਨ ਅੰਦੋਲਨ ਨੇ ਰਿਲਾਇੰਸ ਜੀਓ ਨੂੰ ਬੁਰੀ ਤਰ੍ਹਾਂ ਝੰਬਿਆ ਹੈ। ਜੀਓ ਦੇ 34 ਲੱਖ ਗਾਹਕ ਟੁੱਟੇ ਹਨ। ਇਹ ਦਾਅਵਾ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਦਾ ਹੈ ਪਰ ਅੰਕੜਾ ਇਸ ਤੋਂ ਵੀ ਵੱਧ ਹੋ ਸਕਦਾ ਹੈ। ਉਂਝ ਰਿਲਾਇੰਸ ਨੂੰ ਝਟਕਾ ਪੰਜਾਬ ਤੇ ਹਰਿਆਣਾ ਵਿੱਚ ਹੀ ਲੱਗਾ ਹੈ।
ਨਵੀਂ ਦਿੱਲੀ: ਕਿਸਾਨ ਅੰਦੋਲਨ ਨੇ ਰਿਲਾਇੰਸ ਜੀਓ ਨੂੰ ਬੁਰੀ ਤਰ੍ਹਾਂ ਝੰਬਿਆ ਹੈ। ਜੀਓ ਦੇ 34 ਲੱਖ ਗਾਹਕ ਟੁੱਟੇ ਹਨ। ਇਹ ਦਾਅਵਾ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਦਾ ਹੈ ਪਰ ਅੰਕੜਾ ਇਸ ਤੋਂ ਵੀ ਵੱਧ ਹੋ ਸਕਦਾ ਹੈ। ਉਂਝ ਰਿਲਾਇੰਸ ਨੂੰ ਝਟਕਾ ਪੰਜਾਬ ਤੇ ਹਰਿਆਣਾ ਵਿੱਚ ਹੀ ਲੱਗਾ ਹੈ।
ਦੂਜੇ ਪਾਸੇ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਦੇ ਜਨਵਰੀ ਮਹੀਨੇ ਵਿੱਚ ਸਰਗਰਮ ਗਾਹਕਾਂ ਦੀ ਗਿਣਤੀ ਵਿੱਚ 69 ਲੱਖ ਦਾ ਵਾਧਾ ਹੋਇਆ ਹੈ। ਇਸ ਤਰ੍ਹਾਂ ਏਅਰਟੈੱਲ ਨੇ ਬਾਜ਼ਾਰ ਵਿੱਚ ਆਪਣੀ ਮੋਹਰੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਦੀ ਰਿਪੋਰਟ ਮੁਤਾਬਕ ਰਿਲਾਇੰਸ ਜੀਓ ਦੇ ਸਰਗਰਮ ਕੁਨੈਕਸ਼ਨਾਂ ਦੀ ਗਿਣਤੀ ਵਿੱਚ 34 ਲੱਖ ਦੀ ਕਮੀ ਆਈ ਹੈ। ਭਾਰਤੀ ਏਅਰਟੈੱਲ ਦੇ ਸਰਗਰਮ ਗਾਹਕਾਂ ਦੀ ਗਿਣਤੀ 33.6 ਕਰੋੜ ਹੋ ਗਈ ਹੈ।
ਦੱਸ ਦਈਏ ਕਿ ਕਿਸਾਨ ਅੰਦੋਲਨ ਦੌਰਾਨ ਰਿਲਾਇੰਸ ਜੀਓ ਦੇ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਕਿਸਾਨਾਂ ਤੇ ਆਮ ਲੋਕਾਂ ਨੇ ਰੋਸ ਵਿੱਚ ਜੀਓ ਦੇ ਸਿੰਮ ਬੰਦ ਕਰਵਾ ਦਿੱਤੇ। ਦੂਜੇ ਪਾਸੇ ਏਰਟੈੱਲ ਨੇ ਜੀਓ ਦੇ ਇਨ੍ਹਾਂ ਗਾਹਕਾਂ ਨੂੰ ਖਿੱਚਣ ਲਈ ਕਈ ਆਫਰ ਦੇ ਦਿੱਤੇ। ਇਸ ਤਰ੍ਹਾਂ ਜੀਓ ਨੂੰ ਵੱਡਾ ਝਟਕਾ ਲੱਗਾ।
ਰਿਪੋਰਟ ਮੁਤਾਬਕ ਭਾਰਤੀ ਤੇ ਜੀਓ ਦੇ ਗਾਹਕਾਂ ਦੀ ਗਿਣਤੀ ਕਰੀਬ ਬਰਾਬਰ ਸੀ ਪਰ ਜਨਵਰੀ ਵਿੱਚ ਭਾਰਤੀ ਨਾਲ 69 ਲੱਖ ਗਾਹਕ ਹੋਰ ਜੁੜ ਗਏ ਤੇ ਇਹ ਗਿਣਤੀ 33.6 ਕਰੋੜ ’ਤੇ ਪੁੱਜ ਗਈ। ਜੀਓ ਦੇ ਕੁਨੈਕਸ਼ਨਾਂ ਦੀ ਗਿਣਤੀ 34 ਲੱਖ ਘਟ ਕੇ 32.5 ਕਰੋੜ ਰਹਿ ਗਈ। ਇਸ ਤੋਂ ਪਹਿਲਾਂ ਦਸੰਬਰ ਵਿੱਚ ਜੀਓ ਗਾਹਕਾਂ ਦੀ ਗਿਣਤੀ 32 ਲੱਖ ਵਧੀ ਸੀ ਤੇ ਨਵੰਬਰ ਵਿੱਚ ਕੰਪਨੀ ਨਾਲ 54 ਲੱਖ ਨਵੇਂ ਗਾਹਕ ਜੁੜੇ ਸਨ।
ਰਿਪੋਰਟ ਮੁਤਾਬਕ ਭਾਰਤੀ ਤੇ ਜੀਓ ਦੇ ਗਾਹਕਾਂ ਦੀ ਗਿਣਤੀ ਕਰੀਬ ਬਰਾਬਰ ਸੀ ਪਰ ਜਨਵਰੀ ਵਿੱਚ ਭਾਰਤੀ ਨਾਲ 69 ਲੱਖ ਗਾਹਕ ਹੋਰ ਜੁੜ ਗਏ ਤੇ ਇਹ ਗਿਣਤੀ 33.6 ਕਰੋੜ ’ਤੇ ਪੁੱਜ ਗਈ। ਜੀਓ ਦੇ ਕੁਨੈਕਸ਼ਨਾਂ ਦੀ ਗਿਣਤੀ 34 ਲੱਖ ਘਟ ਕੇ 32.5 ਕਰੋੜ ਰਹਿ ਗਈ। ਇਸ ਤੋਂ ਪਹਿਲਾਂ ਦਸੰਬਰ ਵਿੱਚ ਜੀਓ ਗਾਹਕਾਂ ਦੀ ਗਿਣਤੀ 32 ਲੱਖ ਵਧੀ ਸੀ ਤੇ ਨਵੰਬਰ ਵਿੱਚ ਕੰਪਨੀ ਨਾਲ 54 ਲੱਖ ਨਵੇਂ ਗਾਹਕ ਜੁੜੇ ਸਨ।
ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement