ਪੜਚੋਲ ਕਰੋ

ਚੋਣ ਦੰਗਲ 'ਚ ਅਕਸ਼ੇ ਦੀ ਮੋਦੀ ਨਾਲ ਖ਼ਾਸ ਇੰਟਰਵਿਊ, ਜਾਣੋ ਕੀ-ਕੀ ਬੋਲੇ ਮੋਦੀ

ਪੀਐਮ ਮੋਦੀ ਨੇ ਦੱਸਿਆ ਕਿ ਇੱਕ ਸਮੇਂ ਉਨ੍ਹਾਂ ਦਾ ਮੰਨਣਾ ਸੀ ਕਿ ਜਾਂ ਤਾਂ ਉਹ ਸੰਨਿਆਸੀ ਬਣਨਗੇ ਤੇ ਜਾਂ ਫੌਜ ਵਿੱਚ ਭਰਤੀ ਹੋਣਗੇ। ਬਚਪਨ ਵਿੱਚ ਉਹ ਕਿਤਾਬਾਂ ਤੇ ਵੱਡੇ-ਵੱਡੇ ਲੋਕਾਂ ਦੀਆਂ ਜੀਵਨੀਆਂ ਪੜ੍ਹਦੇ ਸਨ। ਜਦੋਂ ਫੌਜੀ ਨਿਕਲਦੇ ਸੀ ਤਾਂ ਉਹ ਉਨ੍ਹਾਂ ਨੂੰ ਖੜ੍ਹੇ ਹੋ ਕੇ ਸਲਿਊਟ ਕਰਦੇ ਸੀ।

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਦਿਨਾਂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੂੰ ਆਪਣਾ ਇੰਟਰਵਿਊ ਦਿੱਤਾ ਹੈ। ਇਸ ਇੰਟਰਵਿਊ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਕੋਈ ਸਿਆਸੀ ਗੱਲਬਾਤ ਨਹੀਂ ਕੀਤੀ ਗਈ ਬਲਕਿ ਪੀਐਮ ਮੋਦੀ ਨੇ ਆਪਣੇ ਬਚਪਨ ਦੇ ਸੰਘਰਸ਼, ਪਰਿਵਾਰਕ ਜੀਵਨ, ਖਾਣ-ਪੀਣ ਤੇ ਵਿਰੋਧੀ ਲੀਡਰਾਂ ਨਾਲ ਆਪਣੀ ਦੋਸਤੀ ਦੇ ਕਿੱਸੇ ਸਾਂਝੇ ਕੀਤੇ ਹਨ। ਜਾਣੋ ਇੰਟਰਵਿਊ ਦੀਆਂ 10 ਦਿਲਚਸਪ ਗੱਲਾਂ- ਬਚਪਨ 'ਚ ਅੰਬ ਬੇਹੱਦ ਪਸੰਦ- ਅਕਸ਼ੇ ਨੇ ਮੋਦੀ ਨੂੰ ਅੰਬਾਂ ਪ੍ਰਤੀ ਉਨ੍ਹਾਂ ਦੇ ਪਿਆਰ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਬਚਪਨ ਵਿੱਚ ਉਨ੍ਹਾਂ ਨੂੰ ਅੰਬ ਬੇਹੱਦ ਪਸੰਦ ਸਨ। ਬਚਪਨ ਵਿੱਚ ਉਨ੍ਹਾਂ ਦੇ ਪਰਿਵਾਰ ਦੀ ਸਥਿਤੀ ਅਜਿਹੀ ਨਹੀਂ ਸੀ ਕਿ ਉਹ ਅੰਬ ਖ਼ਰੀਦ ਸਕਣ, ਪਰ ਉਹ ਖੇਤਾਂ ਵਿੱਚ ਚਲੇ ਜਾਂਦੇ ਸੀ ਤੇ ਉੱਥੇ ਲੱਗੇ ਅੰਬ ਤੋੜ-ਤੋੜ ਕੇ ਖਾਂਦੇ ਸੀ। ਬਿਨਾਂ ਨਾਂ ਲਏ ਗਾਂਧੀ ਪਰਿਵਾਰ 'ਤੇ ਨਿਸ਼ਾਨਾ- ਮੋਦੀ ਨੇ ਕਿਹਾ ਕਿ ਉਨ੍ਹਾਂ ਕਦੀ ਪ੍ਰਧਾਨ ਮੰਤਰੀ ਬਣਨ ਬਾਰੇ ਨਹੀਂ ਸੋਚਿਆ ਸੀ ਕਿਉਂਕਿ ਉਨ੍ਹਾਂ ਦਾ ਪਿਛੋਕੜ ਅਜਿਹਾ ਨਹੀਂ ਸੀ। ਅਜਿਹੇ ਵਿਚਾਰ ਸਿਰਫ ਉਨ੍ਹਾਂ ਲੋਕਾਂ ਦੇ ਮਨ ਵਿੱਚ ਆਉਂਦੇ ਹਨ ਜੋ ਪਿਛੋਕੜ ਦੇ ਨਾਲ-ਨਾਲ ਇੱਕ ਵਿਸ਼ੇਸ਼ ਪਰਿਵਾਰ ਨਾਲ ਸਬੰਧ ਰੱਖਦੇ ਹਨ। ਸੰਨਿਆਸੀ ਜਾਂ ਫੌਜੀ ਬਣਨਾ ਚਾਹੁੰਦੇ ਸੀ ਮੋਦੀ- ਪੀਐਮ ਮੋਦੀ ਨੇ ਦੱਸਿਆ ਕਿ ਇੱਕ ਸਮੇਂ ਉਨ੍ਹਾਂ ਦਾ ਮੰਨਣਾ ਸੀ ਕਿ ਜਾਂ ਤਾਂ ਉਹ ਸੰਨਿਆਸੀ ਬਣਨਗੇ ਤੇ ਜਾਂ ਫੌਜ ਵਿੱਚ ਭਰਤੀ ਹੋਣਗੇ। ਬਚਪਨ ਵਿੱਚ ਉਹ ਕਿਤਾਬਾਂ ਤੇ ਵੱਡੇ-ਵੱਡੇ ਲੋਕਾਂ ਦੀਆਂ ਜੀਵਨੀਆਂ ਪੜ੍ਹਦੇ ਸਨ। ਜਦੋਂ ਫੌਜੀ ਨਿਕਲਦੇ ਸੀ ਤਾਂ ਉਹ ਉਨ੍ਹਾਂ ਨੂੰ ਖੜ੍ਹੇ ਹੋ ਕੇ ਸਲਿਊਟ ਕਰਦੇ ਸੀ। ਨੌਕਰੀ ਕਰਨ ਬਾਰੇ ਵੀ ਸੋਚਦੇ ਸੀ ਮੋਦੀ- ਪੀਐਮ ਮੋਦੀ ਨੇ ਦੱਸਿਆ ਕਿ ਉਨ੍ਹਾਂ ਦਾ ਪਿਛੋਕੜ ਅਜਿਹਾ ਹੈ ਕਿ ਜੇ ਉਨ੍ਹਾਂ ਨੂੰ ਨੌਕਰੀ ਮਿਲ ਜਾਂਦੀ ਤਾਂ ਉਨ੍ਹਾਂ ਦੀ ਮਾਂ ਨੇ ਗੁਆਂਢ ਵਿੱਚ ਗੁੜ ਵੰਡਿਆ ਹੁੰਦਾ। ਉਨ੍ਹਾਂ ਕਦੀ ਇਸ ਤੋਂ ਅੱਗੇ ਸੋਚਿਆ ਨਹੀਂ ਸੀ। ਇੱਥੋਂ ਤਕ ਕਿ ਉਨ੍ਹਾਂ ਆਪਣੇ ਪਿੰਡੋਂ ਬਾਹਰ ਕੁਝ ਨਹੀਂ ਵੇਖਿਆ ਸੀ। ਗੁਲਾਮ ਨਬੀ ਆਜ਼ਾਦ ਤੇ ਮਮਤਾ ਨਾਲ ਦੋਸਤੀ- ਪੀਐਮ ਮੋਦੀ ਨੇ ਦੱਸਿਆ ਕਿ ਵਿਰੋਧੀ ਲੀਡਰਾਂ ਨਾਲ ਉਨ੍ਹਾਂ ਦੀ ਚੰਗੀ ਦੋਸਤੀ ਹੈ। ਗੁਲਾਮ ਨਬੀ ਆਜ਼ਾਦ ਨਾਲ ਉਨ੍ਹਾਂ ਦੀ ਚੰਗੀ ਦੋਸਤੀ ਹੈ ਤੇ ਮਮਤਾ ਦੀਦੀ (ਮਮਤਾ ਬੈਨਰਜੀ) ਸਾਲ ਵਿੱਚ ਇੱਕ ਦੋ ਕੁਰਤੇ ਤੋਹਫ਼ੇ ਵਜੋਂ ਦਿੰਦੇ ਹਨ। ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਸਾਲ ਵਿੱਚ 3-4 ਵਾਰ ਖ਼ਾਸ ਤੌਰ 'ਤੇ ਢਾਕਾ ਤੋਂ ਮਠਿਆਈਆਂ ਭੇਜਦੇ ਹਨ। ਅੱਜ ਵੀ ਮਾਂ ਤੋਂ ਮਿਲਦੇ ਨੇ ਸਵਾ ਰੁਪਏ- ਮਾਂ ਨਾਲ ਰਹਿਣ ਦੇ ਸਵਾਲ ਬਾਰੇ ਮੋਦੀ ਨੇ ਕਿਹਾ ਕਿ ਉਹ ਛੋਟੀ ਉਮਰੇ ਹੀ ਸਭ ਕੁਝ ਛੱਡ ਚੁੱਕੇ ਸਨ। ਉਸ ਸਮੇਂ ਜਦੋਂ ਘਰ ਛੱਡਿਆ ਸੀ ਤਾਂ ਤਕਲੀਫ਼ ਹੋਈ ਸੀ ਪਰ ਹੁਣ ਉਹ ਮਾਂ ਨਾਲ ਮਿਲ ਲੈਂਦੇ ਹਨ। ਜਦੋਂ ਉਨ੍ਹਾਂ ਦੀ ਮਾਂ ਉਨ੍ਹਾਂ ਕੋਲ ਆਉਂਦੀ ਹੈ ਤਾਂ ਉਹ ਮਾਂ ਨੂੰ ਸਮਾਂ ਨਹੀਂ ਦੇ ਪਾਉਂਦੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮਾਂ ਅੱਜ ਵੀ ਉਨ੍ਹਾਂ ਨੂੰ ਸਵਾ ਰੁਪਏ ਭੇਜਦੀ ਹੈ ਪਰ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਤੋਂ ਕੋਈ ਮਦਦ ਨਹੀਂ ਲੈਂਦਾ। ਵਿਧਾਇਕ ਬਣਨ ਬਾਅਦ ਖੁੱਲ੍ਹਾ ਬੈਂਕ ਅਕਾਊਂਟ- ਮੋਦੀ ਮੁਤਾਬਕ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਦਾ ਬੈਂਕ ਖ਼ਾਤਾ ਨਹੀਂ ਸੀ। ਜਦੋਂ ਵਿਧਾਇਕ ਬਣੇ ਤਾਂ ਤਨਖ਼ਾਹ ਆਉਣੀ ਸ਼ੁਰੂ ਹੋਈ। ਸਕੂਲ ਵਿੱਚ ਦੇਨਾ ਬੈਂਕ ਦੇ ਮੁਲਾਜ਼ਮ ਆਏ। ਉਨ੍ਹਾਂ ਬੱਚਿਆਂ ਨੂੰ ਬੁਗਨੀ ਦਿੱਤੀ ਤੇ ਪੈਸੇ ਜੋੜਨ, ਬਾਅਦ ਵਿੱਚ ਬੈਂਕ 'ਚ ਜਮ੍ਹਾ ਕਰਾਉਣ ਲਈ ਕਿਹਾ ਸੀ। ਪਰ ਉਨ੍ਹਾਂ ਕੋਲ ਬੁਗਨੀ ਵਿੱਚ ਜੋੜਨ ਜੋਗੇ ਵੀ ਪੈਸੇ ਨਹੀਂ ਹੁੰਦੇ ਸੀ। ਖ਼ਾਤਾ ਉਵੇਂ ਹੀ ਪਿਆ ਰਿਹਾ। ਮੋਦੀ ਨੂੰ ਮੀਮ ਪਸੰਦ, ਟਵਿੰਕਲ ਦਾ ਵੇਖਦੇ ਖ਼ਾਤਾ- ਮੋਦੀ ਸੋਸ਼ਲ ਮੀਡੀਆ ਜ਼ਰੂਰ ਵੇਖਦੇ ਹਨ। ਬਾਹਰ ਕੀ ਚੱਲ ਰਿਹਾ ਹੈ ਇਸ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ। ਉਹ ਅਕਸ਼ੇ ਤੇ ਟਵਿੰਕਲ ਖੰਨਾ ਦਾ ਵੀ ਟਵਿੱਟਰ ਖ਼ਾਤਾ ਵੇਖਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਮੀਮ (meme) ਬਹੁਤ ਪਸੰਦ ਹਨ। ਲੋਕਾਂ ਦੀ ਕ੍ਰੀਏਟੀਵਿਟੀ ਚੰਗੀ ਲੱਗਦੀ ਹੈ। ਇਸ ਤੋਂ ਇਲਾਵਾ ਮੋਦੀ ਨੇ ਦੱਸਿਆ ਕਿ ਪਹਿਲਾਂ ਉਹ ਫਿਲਮਾਂ ਵੀ ਵੇਖਦੇ ਸੀ ਪਰ ਹੁਣ ਸਮਾਂ ਨਹੀਂ ਮਿਲਦਾ। ਅਮਿਤਾਬ ਬੱਚਨ ਨਾਲ 'ਪਾ' ਤੇ ਅਨੁਪਮ ਖੇਰ ਨਾਲ 'ਅ ਵੈਡਨਸਡੇ' ਫਿਲਮ ਵੇਖੀ ਸੀ। ਬਚਪਨ ਵਿੱਚ ਦੋਸਤਾਂ ਨਾਲ ਕਈ ਫਿਲਮਾਂ ਵੇਖੀਆਂ।

ਟਾਪ ਹੈਡਲਾਈਨ

GRAP-1 ਲਾਗੂ ਹੋਣ ਤੋਂ ਬਾਅਦ ਦਿੱਲੀ 'ਚ ਕੀ-ਕੀ ਬਦਲ ਜਾਵੇਗਾ? ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
GRAP-1 ਲਾਗੂ ਹੋਣ ਤੋਂ ਬਾਅਦ ਦਿੱਲੀ 'ਚ ਕੀ-ਕੀ ਬਦਲ ਜਾਵੇਗਾ? ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
Holiday Cancel: ਇਨ੍ਹਾਂ ਅਧਿਕਾਰੀਆਂ ਦੀਆਂ ਛੁੱਟੀਆਂ 'ਤੇ ਲੱਗੀ ਪਾਬੰਦੀ! ਸਰਕਾਰ ਨੇ ਨਵਾਂ ਫੁਰਮਾਨ ਕੀਤਾ ਜਾਰੀ, ਤੁਰੰਤ ਕੰਮ ਵਾਲੀ ਥਾਂ 'ਤੇ ਰਿਪੋਰਟ ਕਰਨ ਦੇ ਨਿਰਦੇਸ਼...
ਇਨ੍ਹਾਂ ਅਧਿਕਾਰੀਆਂ ਦੀਆਂ ਛੁੱਟੀਆਂ 'ਤੇ ਲੱਗੀ ਪਾਬੰਦੀ! ਸਰਕਾਰ ਨੇ ਨਵਾਂ ਫੁਰਮਾਨ ਕੀਤਾ ਜਾਰੀ, ਤੁਰੰਤ ਕੰਮ ਵਾਲੀ ਥਾਂ 'ਤੇ ਰਿਪੋਰਟ ਕਰਨ ਦੇ ਨਿਰਦੇਸ਼...
School Accident : ਸਕੂਲ ਤੋਂ ਚੋਰੀ-ਛਿਪੇ ਮੇਲਾ ਦੇਖਣ ਗਏ ਵਿਦਿਆਰਥੀਆਂ ਨਾਲ ਵਾਪਰਿਆ ਵੱਡਾ ਹਾਦਸਾ , 2 ਦੀ ਮੌਤ, ਪ੍ਰਿੰਸੀਪਲ ਸਸਪੈਂਡ
School Accident : ਸਕੂਲ ਤੋਂ ਚੋਰੀ-ਛਿਪੇ ਮੇਲਾ ਦੇਖਣ ਗਏ ਵਿਦਿਆਰਥੀਆਂ ਨਾਲ ਵਾਪਰਿਆ ਵੱਡਾ ਹਾਦਸਾ , 2 ਦੀ ਮੌਤ, ਪ੍ਰਿੰਸੀਪਲ ਸਸਪੈਂਡ
ਦੁਸ਼ਹਿਰਾ 'ਤੇ IPS ਅੰਕਿਤਾ ਸ਼ਰਮਾ ਨੇ AK-47 ਨਾਲ ਕਈ ਰਾਊਂਡ ਕੀਤੇ ਫਾਇਰ, ਵਾਇਰਲ ਹੋਈ ਵੀਡੀਓ
ਦੁਸ਼ਹਿਰਾ 'ਤੇ IPS ਅੰਕਿਤਾ ਸ਼ਰਮਾ ਨੇ AK-47 ਨਾਲ ਕਈ ਰਾਊਂਡ ਕੀਤੇ ਫਾਇਰ, ਵਾਇਰਲ ਹੋਈ ਵੀਡੀਓ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ 'ਚ ਸਾਲ ਦੇ ਅਖੀਰ ਤੱਕ ਹੋਣਗੀਆਂ ਨਗਰ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਲਿਸਟ ਜਾਰੀ
ਚੰਡੀਗੜ੍ਹ 'ਚ ਸਾਲ ਦੇ ਅਖੀਰ ਤੱਕ ਹੋਣਗੀਆਂ ਨਗਰ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਲਿਸਟ ਜਾਰੀ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਹੋ ਸਕਦੀ ਚਰਚਾ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਹੋ ਸਕਦੀ ਚਰਚਾ
1 ਸਾਲ ਦੀ FD ‘ਤੇ ਬੰਪਰ ਰਿਟਰਨ, ਕਿਹੜਾ ਬੈਂਕ ਦੇ ਰਿਹਾ ਸਭ ਤੋਂ ਜ਼ਿਆਦਾ ਵਿਆਜ?
1 ਸਾਲ ਦੀ FD ‘ਤੇ ਬੰਪਰ ਰਿਟਰਨ, ਕਿਹੜਾ ਬੈਂਕ ਦੇ ਰਿਹਾ ਸਭ ਤੋਂ ਜ਼ਿਆਦਾ ਵਿਆਜ?
ਪੰਜਾਬ-ਚੰਡੀਗੜ੍ਹ 'ਚ ਮੌਸਮ ਸਾਫ, 2 ਦਿਨ ਬਾਰਿਸ਼ ਦੇ ਆਸਾਰ, ਸਵੇਰੇ-ਸ਼ਾਮ ਹੋਣ ਲੱਗੀ ਠੰਡ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਮੌਸਮ ਸਾਫ, 2 ਦਿਨ ਬਾਰਿਸ਼ ਦੇ ਆਸਾਰ, ਸਵੇਰੇ-ਸ਼ਾਮ ਹੋਣ ਲੱਗੀ ਠੰਡ; ਜਾਣੋ ਮੌਸਮ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਕਤੂਬਰ 2026
 SBI ਵਿੱਚ ਖਾਤਾ ਹੈ ? ਕਿਤੇ ਤੁਹਾਡੀ ਜਾਣਕਾਰੀ ਵੀ ਤਾਂ ਚੋਰੀ ਨਹੀਂ ਹੋ ਗਈ? ਜਾਣੋ ਕੀ ਕਰਨਾ ਹੈ!
 SBI ਵਿੱਚ ਖਾਤਾ ਹੈ ? ਕਿਤੇ ਤੁਹਾਡੀ ਜਾਣਕਾਰੀ ਵੀ ਤਾਂ ਚੋਰੀ ਨਹੀਂ ਹੋ ਗਈ? ਜਾਣੋ ਕੀ ਕਰਨਾ ਹੈ!
Winter Tips : ਪਾਣੀ ਗਰਮ ਕਰਨ ਵਾਲੀ ਰਾਡ ਜਾਂ ਗੀਜ਼ਰ, ਕਿਹੜਾ ਖਾਂਦਾ ਹੈ ਜ਼ਿਆਦਾ ਬਿਜਲੀ? ਬਿੱਲ ਬਚਾਉਣ ਲਈ ਜਾਣੋ ਇਹ ਗੱਲਾਂ
Winter Tips : ਪਾਣੀ ਗਰਮ ਕਰਨ ਵਾਲੀ ਰਾਡ ਜਾਂ ਗੀਜ਼ਰ, ਕਿਹੜਾ ਖਾਂਦਾ ਹੈ ਜ਼ਿਆਦਾ ਬਿਜਲੀ? ਬਿੱਲ ਬਚਾਉਣ ਲਈ ਜਾਣੋ ਇਹ ਗੱਲਾਂ
Ravana Golden Lanka : ਰਾਵਣ ਨੂੰ ਕਿਸਨੇ ਗਿਫ਼ਟ ਕੀਤੀ ਸੀ ਸੋਨੇ ਦੀ ਲੰਕਾ? ਜਾਣੋ ਇਸ ਪਿੱਛੇ ਦੀ ਦਿਲਚਸਪ ਕਹਾਣੀ
Ravana Golden Lanka : ਰਾਵਣ ਨੂੰ ਕਿਸਨੇ ਗਿਫ਼ਟ ਕੀਤੀ ਸੀ ਸੋਨੇ ਦੀ ਲੰਕਾ? ਜਾਣੋ ਇਸ ਪਿੱਛੇ ਦੀ ਦਿਲਚਸਪ ਕਹਾਣੀ
Embed widget