ਆਂਧਰਾ ਪ੍ਰਦੇਸ਼: ਇੱਥੋਂ ਦੇ ਸਾਬਕਾ ਵਿਧਾਨ ਸਭਾ ਸਪੀਕਰ ਕੋਡੇਲਾ ਸ਼ਿਵ ਪ੍ਰਸਾਦ ਰਾਵ ਨੇ ਹੈਦਰਾਬਾਦ ‘ਚ ਆਪਣੇ ਘਰ ‘ਚ ਖੁਦਕੁਸ਼ੀ ਕਰ ਲਈ। ਉਨ੍ਹਾਂ ਦੀ ਲਾਸ਼ ਫਾਹੇ ਨਾਲ ਲਟਕਦੀ ਹੋਈ ਮਿਲੀ। 72 ਸਾਲ ਦੇ ਰਾਵ ਸੂਬੇ ‘ਚ ਵਿਰੋਧੀ ਤੇਲਗੁ ਦੇਸ਼ਮ ਪਾਰਟੀ ਦੇ ਸਭ ਤੋਂ ਸੀਨੀਅਰ ਨੇਤਾਵਾਂ ਚੋਂ ਇੱਕ ਸੀ। ਰਾਵ ਵਿਧਾਨਸਭਾ ਦੀ ਸੰਪੰਤੀ ਚੋਰੀ ਨੂੰ ਲੈ ਕੇ ਵਿਵਾਦਾਂ ਦੇ ਘੇਰੇ ‘ਚ ਸੀ।




ਸਥਾਨਿਕ ਪੁਲਿਸ ਮੁਤਾਬਕ ਰਾਵ ਨੂੰ ਬਸਵਤਾਰਕਮ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਉਸ ਦੇ ਪੋਰਵਾਰ ‘ਚ ਪਤਨੀ ਸ਼ਸ਼ੀਕਲਾ, ਧੀ ਡਾ. ਵਿਜੈ ਲਕਸ਼ੀ ਅਤੇ ਦੋ ਬੇਟੇ ਡਾ ਸ਼ਿਵ ਰਾਮ ਕ੍ਰਿਸ਼ਨ ਅਤੇ ਡਾ. ਸ਼ਤਿਆਨਾਰਾਇਣ ਹਨ। ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਵ ਨੇ ਸਾਬਕਾ ਸਪੀਕਰ ਦੀ ਮੌਤ ‘ਤੇ ਦੁਖ ਜ਼ਾਹਿਰ ਕੀਤਾ ਹੈ।


ਆਂਧਰਾ ਪ੍ਰਦੇਸ਼ ਦੀ ਵੰਡ ਤੋਂ ਬਾਅਦ ਰਾਵ 2014 ‘ਚ ਸਪੀਕਰ ਬਣੇ ਸੀ। ਉਹ ਛੇ ਵਾਰ ਵਿਧਾਇਕ ਰਹੇ। ਰਾਵ ਨੇ ਪੰਜ ਵਾਰ ਨਰਸਰਾਵਪੇਟ ਤੋਂ ਅਤੇ 2014 ‘ਚ ਸੱਤੇਨਾਪੱਲੀ ਤੋਂ ਜਿੱਤ ਦਰਜ ਕੀਤੀ ਸੀ। ਉਹ ਕਈ ਵਾਰ ਮੰਤਰੀ ਵੀ ਰਹਿ ਚੁੱਕੇ ਹਨ। 1983 ‘ਚ ਰਾਵ ਤੇਦੇਪਾ ‘ਚ ਸ਼ਾਮਲ ਹੋਏ ਸੀ।