ਮੁੰਬਈ: ਬਾਲੀਵੁੱਡ ਐਕਟਰ ਨਸੀਰੂਦੀਨ ਸ਼ਾਹ ਸਮੇਤ ਥਿਏਟਰ ਤੇ ਕਲਾ ਨਾਲ ਜੁੜੀਆਂ 600 ਤੋਂ ਜ਼ਿਆਦਾ ਹਸਤੀਆਂ ਨੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਹੈ। ਸਭ ਨੇ ਇੱਕ ਪੱਤਰ ਲਿੱਖ ਕੇ ਲੋਕਾਂ ਨੂੰ ਕਿਹਾ, “ਬੀਜੇਪੀ ਨੁੰ ਵੋਟ ਨਾ ਦੇ ਕੇ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕਰੋ।”
ਅਪੀਲ ਕਰਨ ਵਾਲਿਆਂ ‘ਚ ਅਮੋਲ ਪਾਲੇਕਰ, ਨਸੀਰੂਦੀਨ ਸ਼ਾਹ, ਗਿਰੀਸ਼ ਕਰਨਾਡ, ਐਮਕੇ ਰੈਨਾ ਤੇ ਉਸ਼ਾ ਗਾਂਗੁਲੀ ਜਿਹੇ ਕਲਾਕਾਰ ਵੀ ਸ਼ਾਮਲ ਹਨ। ਪੀਟੀਆਈ ਦੀ ਖ਼ਬਰ ਮੁਤਾਬਕ ਸਭ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਦੀ ਅਤੇ ਇਸ ਦੇ ਸਵਿਧਾਨ ਦੀ ਅਵਧਾਰਣਾ ਖ਼ਤਰੇ ‘ਚ ਹੈ। ਬੀਜੇਪੀ ਨੂੰ ਵੋਟ ਨਾ ਦਿਓ।
ਇਹ ਪੱਤਰ ਵੀਰਵਾਰ ਨੂੰ ਜਾਰੀ ਕੀਤਾ ਗਿਆ। ਇਸ ਨੂੰ 12 ਭਾਸ਼ਾਵਾਂ ‘ਚ ਤਿਆਰ ਕਰ ਆਰਟੀਸਟ ਯੂਨਾਈਟ ਇੰਡੀਆ ਵੈਬ ਸਾਇਟ ‘ਤੇ ਸਾਂਝਾ ਵੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੱਤਰ ‘ਤੇ ਹਸਤੀਆਂ ਦੇ ਦਸਤਖ਼ਤ ਵੀ ਕੀਤੇ ਹੋਏ ਹਨ।
ਨਸੀਰੂਦੀਨ ਸ਼ਾਹ ਸਮੇਤ 600 ਦਿੱਗਜ ਕਲਾਕਾਰਾਂ ਨੇ ਕੀਤੀ ਬੀਜੇਪੀ ਨੂੰ ਵੋਟ ਨਾ ਪਾਉਣ ਦੀ ਅਪੀਲ
ਏਬੀਪੀ ਸਾਂਝਾ
Updated at:
05 Apr 2019 04:54 PM (IST)
ਐਕਟਰ ਨਸੀਰੂਦੀਨ ਸ਼ਾਹ ਸਮੇਤ ਥਿਏਟਰ ਤੇ ਕਲਾ ਨਾਲ ਜੁੜੀਆਂ 600 ਤੋਂ ਜ਼ਿਆਦਾ ਹਸਤੀਆਂ ਨੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਹੈ।
- - - - - - - - - Advertisement - - - - - - - - -