ਕੋਟਾ ਵਿੱਚ ਸ਼ਿਵਰਾਤਰੀ ਦੀ ਸ਼ੋਭਾ ਯਾਤਰਾ  ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਇਸ  ਦੌਰਾਨ ਬਿਜਲੀ ਦਾ ਝਟਕਾ ਲੱਗਣ ਕਾਰਨ ਕਰੀਬ 14 ਬੱਚੇ ਝੁਲਸ ਗਏ। ਸਾਰੇ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਐਮਬੀਐਸ ਹਸਪਤਾਲ ਲਿਆਂਦਾ ਜਾ ਰਿਹਾ ਹੈ। ਇਹ ਘਟਨਾ ਕੁੰਹੜੀ ਥਰਮਲ ਚੌਰਾਹੇ ਨੇੜੇ ਵਾਪਰੀ।


ਜ਼ਿਕਰਯੋਗ ਹੈ ਕਿ ਕੋਟਾ ਦੇ ਕੁਨਹੜੀ ਥਾਣਾ ਖੇਤਰ 'ਚ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਸ਼ਿਵ ਬਰਾਤ ਕੱਢੀ ਜਾ ਰਹੀ ਸੀ, ਜਿੱਥੇ ਅਚਾਨਕ ਕਰੰਟ ਲੱਗ ਗਿਆ। ਇਸ ਕਾਰਨ ਸ਼ਿਵ ਬਰਾਤ ਵਿੱਚ ਸ਼ਾਮਲ 14 ਤੋਂ ਵੱਧ ਬੱਚੇ ਝੁਲਸੇ ਗਏ। ਮਾਮਲਾ ਸਾਗਤਪੁਰਾ ਸਥਿਤ ਕਾਲੀ ਬਸਤੀ ਦਾ ਹੈ। ਜਾਣਕਾਰੀ ਅਨੁਸਾਰ ਯਾਤਰਾ ਦੌਰਾਨ ਕਈ ਬੱਚਿਆਂ ਨੇ ਧਾਰਮਿਕ ਝੰਡੇ ਚੁੱਕੇ ਹੋਏ ਸਨ। ਇਸ ਦੌਰਾਨ ਝੰਡਾ ਬਿਜਲੀ ਵਾਲੀ ਤਾਰ ਨਾਲ ਖਹਿ ਗਿਆ


ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿੱਥੋਂ ਸ਼ਿਵ ਦੀ ਬਰਾਤ ਲੰਘ ਰਹੀ ਸੀ, ਉੱਥੇ ਪਾਣੀ ਫੈਲਿਆ ਹੋਇਆ  ਸੀ। ਇਸ ਕਾਰਨ ਕਰੰਟ ਤੇਜ਼ੀ ਨਾਲ ਫੈਲ ਗਿਆ। ਸਾਰੇ ਬੱਚਿਆਂ ਨੂੰ ਕੋਟਾ ਦੇ ਐਮਬੀਐਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਊਰਜਾ ਮੰਤਰੀ ਹੀਰਾਲਾਲ ਨਾਗਰ ਜ਼ਖਮੀ ਬੱਚਿਆਂ ਨੂੰ ਮਿਲਣ ਲਈ ਐਮਬੀਐਸ ਹਸਪਤਾਲ ਪਹੁੰਚੇ ਅਤੇ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ।