ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੀ ਅੰਦਰੂਨੀ ਜੰਗ ਵਿਚਾਲੇ ਕੁਮਾਰ ਵਿਸ਼ਵਾਸ਼ ਦਾ ਹਮਲਾ ਜਾਰੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਬਣੀ ਫਿਲਮ 'ਐਨ ਇਨਸਿਗਨੀਫਿਕੈਂਟ ਮੈਨ' ਵੇਖਣ ਪੁੱਜੇ ਕੁਮਾਰ ਵਿਸ਼ਵਾਸ਼ ਨੇ ਵਿਰੋਧੀਆਂ 'ਤੇ ਫਿਰ ਤੋਂ ਤਿੱਖਾ ਹਮਲਾ ਕੀਤਾ। ਇਸ ਤੋਂ ਪਹਿਲਾਂ ਐਤਵਾਰ ਨੂੰ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਵੀ ਕੁਮਾਰ ਨੇ ਪਾਰਟੀ ਤੀਆਂ ਮੌਜੂਦਾਂ ਨੀਤੀਆਂ 'ਤੇ ਸਵਾਲ ਚੁੱਕੇ ਸਨ।


ਫਿਲਮ 'ਚ ਅੰਦੋਲਨ ਦੇ ਸ਼ੁਰੂ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਬਣਨ ਦੀ ਕਹਾਣੀ ਵਿਖਾਈ ਗਈ ਹੈ। ਕੁਮਾਰ ਵਿਸ਼ਵਾਸ਼ ਇਸੇ ਸੰਘਰਸ਼ ਦੀ ਦਲੀਲ ਦੇ ਕੇ ਪਾਰਟੀ ਦੇ ਨਵੇਂ ਚਿਹਰਿਆਂ ਨੂੰ ਸਬਕ ਲੈਣ ਦੀ ਨਸੀਹਤ ਦੇ ਰਹੇ ਹਨ। ਕੁਮਾਰ ਵਿਸ਼ਵਾਸ਼ ਨੇ ਕਿਹਾ ਕਿ ਜਿਹੜੇ ਲੋਕ ਬਾਅਦ 'ਚ ਪਾਰਟੀ 'ਚ ਆਏ ਹਨ, ਉਨ੍ਹਾਂ ਨੂੰ ਇਹ ਫਿਲਮ ਜ਼ਰੂਰ ਵੇਖਣੀ ਚਾਹੀਦੀ ਹੈ ਜਿਸ ਤੋਂ ਪਤਾ ਲੱਗੇ ਕਿ ਕਿੰਨੇ ਸੰਘਰਸ਼, ਨੁਕਸਾਨਾਂ ਤੇ ਹੰਝੂਆਂ ਨਾਲ ਇਹ ਪਾਰਟੀ ਬਣੀ ਹੈ।

ਪਿਛਲੇ ਕੁਝ ਸਮੇਂ ਤੋਂ ਬਗਾਵਤੀ ਤੇਵਰ ਦੇ ਨਾਲ ਕੁਮਾਰ ਕੁਝ ਨੇਤਾਵਾਂ ਤੋਂ ਨਰਾਜ਼ ਹਨ। ਪਾਰਟੀ ਦੇ 5ਵੇਂ ਸਥਾਪਨਾ ਦਿਵਸ ਮੌਕੇ ਉਨ੍ਹਾਂ ਨੇ ਆਪਣੇ ਅੰਦਾਜ਼ 'ਚ ਮੰਚ ਤੋਂ ਮਨ ਦੀ ਭੜਾਸ ਵੀ ਕੱਢੀ। ਇਸ ਦੇ ਨਾਲ ਹੀ ਇਸ਼ਾਰਿਆਂ-ਇਸ਼ਾਰਿਆਂ 'ਚ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਵੀ ਨਸੀਹਤ ਦੇ ਛੱਡੀ।