ਪੜਚੋਲ ਕਰੋ

Kurukshetra News : ਵਿਆਹ ਤੋਂ ਕੁੱਝ ਦਿਨ ਬਾਅਦ ਦੁਲਹਨ ਨੇ ਕੀਤਾ ਵੱਡਾ ਕਾਰਨਾਮਾ ,ਪਤੀ ਦੇ ਉਡ ਗਏ ਹੋਸ਼ 

Bride absconds after wedding : ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਵਿਆਹ ਤੋਂ ਸਿਰਫ਼ 12 ਦਿਨ ਬਾਅਦ ਹੀ ਦੁਲਹਨ ਆਪਣੇ ਸਹੁਰੇ ਘਰੋਂ ਫਰਾਰ ਹੋ ਗਈ। ਆਰੋਪ ਹੈ ਕਿ ਲੜਕੀ ਦਾ ਪਹਿਲਾਂ ਹੀ ਵਿਆਹ ਹੋਇਆ ਹੋਇਆ ਸੀ ਪਰ ਉਸ ਨੇ ਇਹ ਗੱਲ ਲੁਕਾਈ

Bride absconds after wedding : ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਵਿਆਹ ਤੋਂ ਸਿਰਫ਼ 12 ਦਿਨ ਬਾਅਦ ਹੀ ਦੁਲਹਨ ਆਪਣੇ ਸਹੁਰੇ ਘਰੋਂ ਫਰਾਰ ਹੋ ਗਈ। ਆਰੋਪ ਹੈ ਕਿ ਲੜਕੀ ਦਾ ਪਹਿਲਾਂ ਹੀ ਵਿਆਹ ਹੋਇਆ ਹੋਇਆ ਸੀ ਪਰ ਉਸ ਨੇ ਇਹ ਗੱਲ ਲੁਕਾਈ। ਇਲਜ਼ਾਮ ਹੈ ਕਿ ਪਹਿਲੇ ਵਿਆਹ ਨੂੰ ਛੁਪਾਉਣ ਲਈ ਉਸ ਨੇ ਆਪਣੇ ਆਧਾਰ ਕਾਰਡ ਵਿੱਚ ਪਤੀ ਦੀ ਥਾਂ ਪਿਤਾ ਦਾ ਨਾਮ ਦਰਜ ਕਰਵਾ ਲਿਆ। ਇਹ ਸਾਰਾ ਮਾਮਲਾ ਕਰਨਾਲ ਦੇ ਇੱਕ ਮੈਰਿਜ ਬਿਊਰੋ ਵੱਲੋਂ ਰਿਸ਼ਤਾ ਕਰਵਾਉਣ ਤੋਂ ਬਾਅਦ ਸਾਹਮਣੇ ਆਇਆ।

ਆਰੋਪ ਇਹ ਵੀ ਹਨ ਕਿ ਵਿਆਹ ਦੇ ਨਾਂ 'ਤੇ ਲੜਕੇ ਪਾਸੋਂ ਕਰੀਬ 4 ਲੱਖ ਰੁਪਏ ਖਰਚ ਕਰਵਾਏ ਗਏ। ਵਿਆਹ ਤੋਂ ਬਾਅਦ ਦੁਲਹਨ ਆਪਣੇ ਮਾਪਿਆਂ ਨੂੰ ਮਿਲਣ ਗਈ ਅਤੇ ਵਾਪਸ ਸਹੁਰੇ ਘਰ ਆ ਗਈ, ਪਰ ਚਾਰ ਦਿਨ ਬਾਅਦ ਘਰ ਛੱਡ ਕੇ ਚਲੀ ਗਈ। ਹੁਣ ਪਿਹੋਵਾ ਅਦਾਲਤ ਦੇ ਹੁਕਮਾਂ 'ਤੇ ਪੁਲਿਸ ਨੇ ਫਰਾਰ ਦੁਲਹਨ, ਮੈਰਿਜ ਬਿਊਰੋ ਚਲਾਉਣ ਵਾਲਿਆਂ ਅਤੇ ਲੜਕੇ ਦੀ ਇੱਕ ਰਿਸ਼ਤੇਦਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

28 ਮਈ ਨੂੰ ਹੋਇਆ ਸੀ ਵਿਆਹ

ਇਸਮਾਈਲਾਬਾਦ ਇਲਾਕੇ ਦੇ ਇੱਕ ਪਿੰਡ ਦੇ ਰਹਿਣ ਵਾਲੇ 34 ਸਾਲਾ ਨੌਜਵਾਨ ਨੇ ਅਦਾਲਤ ਵਿੱਚ ਦੱਸਿਆ ਕਿ ਉਸ ਦਾ ਵਿਆਹ 28 ਮਈ 2023 ਨੂੰ ਕਰਨਾਲ ਦੀ ਰਹਿਣ ਵਾਲੀ ਲੜਕੀ ਨਾਲ ਹੋਇਆ ਸੀ। ਉਸ ਨੇ ਆਰੋਪ ਲਾਇਆ ਕਿ 9 ਜੂਨ 2023 ਨੂੰ ਉਸ ਦੀ ਪਤਨੀ ਘਰ ਛੱਡ ਕੇ ਚਲੀ ਗਈ। ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਲੜਕੀ ਦਾ ਪਹਿਲਾਂ ਹੀ ਰਾਜਿੰਦਰ ਕੁਮਾਰ ਨਾਲ ਵਿਆਹ ਹੋ ਚੁੱਕਾ ਸੀ।

ਆਧਾਰ ਕਾਰਡ ਵਿੱਚ ਪਤੀ ਦੀ ਥਾਂ ਪਿਤਾ ਦਾ ਨਾਮ ਦਰਜ ਕਰਵਾਇਆ

ਪੀੜਤ ਨੌਜਵਾਨ ਦਾ ਆਰੋਪ ਹੈ ਕਿ ਪਹਿਲਾ ਵਿਆਹ ਲੁਕਾਉਣ ਲਈ ਲੜਕੀ ਦੇ ਆਧਾਰ ਕਾਰਡ ਵਿੱਚ ਜਾਲਸਾਜ਼ੀ ਕੀਤੀ ਗਈ। ਉਸ ਵਿੱਚ ਪਤੀ ਦੀ ਥਾਂ ਪਿਤਾ ਦਾ ਨਾਮ ਦਰਜ ਕਰਵਾਇਆ ਗਿਆ, ਜਿਸ ਤੋਂ ਬਾਅਦ ਉਸ ਦਾ ਦੂਜਾ ਵਿਆਹ ਕਰਵਾ ਦਿੱਤਾ ਗਿਆ। ਉਸ ਨੇ ਦੱਸਿਆ ਕਿ ਕਰਨਾਲ ਦੇ ਮੈਰਿਜ ਬਿਊਰੋ ਵਿੱਚ ਕੰਮ ਕਰਨ ਵਾਲੀ ਉਸ ਦੀ ਇੱਕ ਰਿਸ਼ਤੇਦਾਰ ਨੇ ਇਹ ਰਿਸ਼ਤਾ ਕਰਵਾਇਆ ਸੀ।

3100 ਰੁਪਏ ਫੀਸ ਲੈ ਕੇ ਕਰਵਾਇਆ ਰਿਸ਼ਤਾ

ਰਿਸ਼ਤੇਦਾਰ ਨੇ ਭਰੋਸਾ ਦਿਵਾਇਆ ਕਿ ਬਿਊਰੋ ਦੀ 3100 ਰੁਪਏ ਫੀਸ ਜਮ੍ਹਾਂ ਕਰਵਾਉਣ ਤੋਂ ਬਾਅਦ ਉਸ ਦਾ ਰਿਸ਼ਤਾ ਪੱਕਾ ਕਰਵਾ ਦਿੱਤਾ ਜਾਵੇਗਾ। ਉਸ ਨੂੰ ਦੱਸਿਆ ਗਿਆ ਕਿ ਬਿਊਰੋ ਪਹਿਲਾਂ ਵੀ ਕਈ ਲੜਕੇ-ਲੜਕੀਆਂ ਦੇ ਵਿਆਹ ਕਰਵਾ ਚੁੱਕਾ ਹੈ। ਲੜਕੀ ਪਸੰਦ ਆਉਣ ਤੋਂ ਬਾਅਦ ਉਸ ਤੋਂ 2 ਤੋਂ 2.5 ਲੱਖ ਰੁਪਏ ਅਤੇ ਵਿਆਹ ਦਾ ਸਾਰਾ ਖਰਚਾ ਚੁਕਾਉਣ ਲਈ ਕਿਹਾ ਗਿਆ।

15 ਮਈ ਨੂੰ ਘਰ ਪਹੁੰਚੇ ਆਰੋਪੀ 

ਸ਼ਿਕਾਇਤ ਅਨੁਸਾਰ 15 ਮਈ 2023 ਨੂੰ ਆਰੋਪੀ ਉਸ ਦੇ ਘਰ ਆਏ ਅਤੇ ਉੱਥੇ ਵਿਆਹ ਦੀ ਗੱਲ ਪੱਕੀ ਹੋਈ। 22 ਮਈ ਦੀ ਤਾਰੀਖ ਤੈਅ ਕੀਤੀ ਗਈ। ਇਸ ਦੌਰਾਨ ਉਸ ਤੋਂ ਵੱਖ-ਵੱਖ ਕਿਸ਼ਤਾਂ ਵਿੱਚ 3,900 ਰੁਪਏ ਐਡਵਾਂਸ, 40 ਹਜ਼ਾਰ ਰੁਪਏ, 20 ਹਜ਼ਾਰ ਰੁਪਏ, 50 ਹਜ਼ਾਰ ਰੁਪਏ, ਦਸਤਾਵੇਜ਼ ਤਿਆਰ ਕਰਵਾਉਣ ਦੇ ਨਾਂ 'ਤੇ 3,100 ਰੁਪਏ ਅਤੇ 33 ਹਜ਼ਾਰ ਰੁਪਏ ਵਸੂਲੇ ਗਏ।

 28 ਮਈ ਨੂੰ ਕਰਵਾਇਆ ਵਿਆਹ

28 ਮਈ ਨੂੰ ਉਸ ਦਾ ਕਰਨਾਲ ਦੀ ਲੜਕੀ ਨਾਲ ਵਿਆਹ ਕਰਵਾਇਆ ਗਿਆ। ਵਿਆਹ ਤੋਂ ਬਾਅਦ ਪਤਨੀ ਆਪਣੇ ਮਾਪਿਆਂ ਨੂੰ ਮਿਲਣ ਦਾ ਕਹਿ ਕੇ ਚਲੀ ਗਈ। 5 ਜੂਨ ਨੂੰ ਉਹ ਮੁੜ ਸਹੁਰੇ ਘਰ ਆ ਗਈ, ਪਰ ਚਾਰ ਦਿਨ ਬਾਅਦ ਯਾਨੀ 9 ਜੂਨ ਨੂੰ, ਫਿਰ ਘਰ ਛੱਡ ਕੇ ਚਲੀ ਗਈ। ਇਸ ਤੋਂ ਬਾਅਦ ਉਹ ਕਦੇ ਵਾਪਸ ਨਹੀਂ ਆਈ।

ਮੈਰਿਜ ਬਿਊਰੋ ਵੱਲੋਂ ਮਿਲੀਆਂ ਧਮਕੀਆਂ

ਇਸ ਤੋਂ ਬਾਅਦ ਪੀੜਤ ਆਪਣੇ ਭਰਾ ਅਤੇ ਪਿੰਡ ਦੇ ਕੁਝ ਲੋਕਾਂ ਨਾਲ ਕਰਨਾਲ ਸਥਿਤ ਮੈਰਿਜ ਬਿਊਰੋ ਗਿਆ। ਉੱਥੇ ਉਸ ਨੇ ਬਿਊਰੋ ਦੇ ਸੰਚਾਲਕ ਨੂੰ ਪੂਰੀ ਘਟਨਾ ਦੱਸੀ ਅਤੇ ਆਪਣੇ ਪੈਸੇ ਵਾਪਸ ਮੰਗੇ, ਪਰ ਆਰੋਪੀਆਂ ਨੇ ਰਕਮ ਵਾਪਸ ਕਰਨ ਦੀ ਬਜਾਏ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੀੜਤ ਦਾ ਆਰੋਪ ਹੈ ਕਿ ਇਹ ਲੋਕ ਵਿਆਹ ਦੇ ਨਾਂ 'ਤੇ ਇੱਕ ਗਿਰੋਹ ਚਲਾ ਰਹੇ ਹਨ ਅਤੇ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਵਾਰਦਾਤਾਂ ਕਰ ਚੁੱਕੇ ਹਨ।

ਟਾਪ ਹੈਡਲਾਈਨ

Anant Ambani Visits Govardhan: ਅਨੰਤ ਅੰਬਾਨੀ ਨੇ ਮਧੁਰਾ 'ਚ ਗੋਵਰਧਨ ਪਰਿਕਰਮਾ ਕੀਤੀ, ਗਿਰੀਰਾਜ ਜੀ ਦੇ ਦਰਸ਼ਨ ਕਰਕੇ ਹੋਏ ਧੰਨ..
ਅਨੰਤ ਅੰਬਾਨੀ ਨੇ ਮਧੁਰਾ 'ਚ ਗੋਵਰਧਨ ਪਰਿਕਰਮਾ ਕੀਤੀ, ਗਿਰੀਰਾਜ ਜੀ ਦੇ ਦਰਸ਼ਨ ਕਰਕੇ ਹੋਏ ਧੰਨ..
ਪਰੀਸਿਮਨ ਬਿੱਲ, ਪੰਜਾਬ 'ਚ ਵੱਧ ਜਾਣਗੀਆਂ 7 ਲੋਕ ਸਭਾ ਸੀਟਾਂ, 20 ਹੋ ਜਾਣਗੇ ਸਾਂਸਦ; ਵਿਧਾਇਕ ਵੱਧ ਕੇ ਹੋਣਗੇ 176
ਪਰੀਸਿਮਨ ਬਿੱਲ, ਪੰਜਾਬ 'ਚ ਵੱਧ ਜਾਣਗੀਆਂ 7 ਲੋਕ ਸਭਾ ਸੀਟਾਂ, 20 ਹੋ ਜਾਣਗੇ ਸਾਂਸਦ; ਵਿਧਾਇਕ ਵੱਧ ਕੇ ਹੋਣਗੇ 176
ਸਿਆਸਤ 'ਚ ਹੋ ਸਕਦਾ ਵੱਡਾ ਫੇਰਬਦਲ! ਪਵਾਰ ਦੇ ਪਰੀਸਿਮਨ 'ਤੇ ਸਮਰਥਨ ਦੇ ਬਦਲੇ ਮਿਲੇਗੀ ਕੈਬਨਿਟ 'ਚ ਥਾਂ; ਸੁਪਰੀਆ ਸੁਲ੍ਹੇ ਬਣੇਗੀ ਮੰਤਰੀ!
ਸਿਆਸਤ 'ਚ ਹੋ ਸਕਦਾ ਵੱਡਾ ਫੇਰਬਦਲ! ਪਵਾਰ ਦੇ ਪਰੀਸਿਮਨ 'ਤੇ ਸਮਰਥਨ ਦੇ ਬਦਲੇ ਮਿਲੇਗੀ ਕੈਬਨਿਟ 'ਚ ਥਾਂ; ਸੁਪਰੀਆ ਸੁਲ੍ਹੇ ਬਣੇਗੀ ਮੰਤਰੀ!
ਵੱਡੀ ਖ਼ਬਰ! ਕਾਂਗਰਸੀ ਵਿਧਾਇਕ ਦੇ ਪਿੰਡ 'ਚ ਚੱਲੀਆਂ ਤਾਬੜਤੋੜ ਗੋਲੀਆਂ, ਪ੍ਰਾਪਰਟੀ ਕਾਰੋਬਾਰੀ ਦੇ ਘਰ 'ਤੇ ਫਾਈਰਿੰਗ; ਦਹਿਲ ਗਏ ਲੋਕ
ਵੱਡੀ ਖ਼ਬਰ! ਕਾਂਗਰਸੀ ਵਿਧਾਇਕ ਦੇ ਪਿੰਡ 'ਚ ਚੱਲੀਆਂ ਤਾਬੜਤੋੜ ਗੋਲੀਆਂ, ਪ੍ਰਾਪਰਟੀ ਕਾਰੋਬਾਰੀ ਦੇ ਘਰ 'ਤੇ ਫਾਈਰਿੰਗ; ਦਹਿਲ ਗਏ ਲੋਕ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਲੁਧਿਆਣਾ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਬਠਿੰਡਾ 'ਚ ਸੁੱਟੀ ਮ੍ਰਿਤਕ ਦੇਹ; ਰਾਜਸਥਾਨ 'ਚ ਠਿਕਾਣੇ ਲਗਾਇਆ ਸੋਨਾ...
ਲੁਧਿਆਣਾ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਬਠਿੰਡਾ 'ਚ ਸੁੱਟੀ ਮ੍ਰਿਤਕ ਦੇਹ; ਰਾਜਸਥਾਨ 'ਚ ਠਿਕਾਣੇ ਲਗਾਇਆ ਸੋਨਾ...
Municipal Elections 2026: ਅੱਜ ਨਗਰ ਨਿਗਮ ਦੀਆਂ ਚੋਣਾਂ, EVM ਰਾਹੀਂ ਪੈਣਗੀਆਂ ਵੋਟਾਂ, 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ
Municipal Elections 2026: ਅੱਜ ਨਗਰ ਨਿਗਮ ਦੀਆਂ ਚੋਣਾਂ, EVM ਰਾਹੀਂ ਪੈਣਗੀਆਂ ਵੋਟਾਂ, 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ
ATM ਤੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ, ਹੁਣ ਬੈਂਕ ਦੱਸਣਗੇ ਕਿੰਨੇ ਬਚੇ Free Transaction
ATM ਤੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ, ਹੁਣ ਬੈਂਕ ਦੱਸਣਗੇ ਕਿੰਨੇ ਬਚੇ Free Transaction
ਵਿਧਾਇਕ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ IAS ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫਤਾਰ
ਵਿਧਾਇਕ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ IAS ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫਤਾਰ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਸਾਫ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਸਾਫ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਨਵੰਬਰ 2026
Ghaziabad News : 2 ਕਰੋੜ ਦੇ ਬੀਮੇ ਲਈ ਪਤੀ , ਬੇਟੇ ਅਤੇ ਭਾਣਜੇ ਨੂੰ ਦੇ ਰਹੀ ਸੀ ਮੱਠਾ ਜ਼ਹਿਰ, ਪਤਨੀ ਦੀ ਸਾਜ਼ਿਸ਼ ਦਾ ਹੋਇਆ ਖੁਲਾਸਾ!
Ghaziabad News : 2 ਕਰੋੜ ਦੇ ਬੀਮੇ ਲਈ ਪਤੀ , ਬੇਟੇ ਅਤੇ ਭਾਣਜੇ ਨੂੰ ਦੇ ਰਹੀ ਸੀ ਮੱਠਾ ਜ਼ਹਿਰ, ਪਤਨੀ ਦੀ ਸਾਜ਼ਿਸ਼ ਦਾ ਹੋਇਆ ਖੁਲਾਸਾ!
Gold Sold to Buy House : ਮਾਂ-ਬਾਪ ਦਾ ਸੋਨਾ ਵੇਚ ਕੇ ਪੁੱਤ ਨੇ ਖਰੀਦਿਆ ਘਰ, ਹੁਣ ਆ ਗਿਆ 60 ਲੱਖ ਰੁਪਏ ਟੈਕਸ ਦਾ ਨੋਟਿਸ
Gold Sold to Buy House : ਮਾਂ-ਬਾਪ ਦਾ ਸੋਨਾ ਵੇਚ ਕੇ ਪੁੱਤ ਨੇ ਖਰੀਦਿਆ ਘਰ, ਹੁਣ ਆ ਗਿਆ 60 ਲੱਖ ਰੁਪਏ ਟੈਕਸ ਦਾ ਨੋਟਿਸ
Embed widget