Kuwait Agnikand: ਮਾਂ ਸਿਹਰਾ  ਬੰਨ੍ਹਣ ਦੀ ਤਿਆਰੀ ਕਰ ਰਹੀ ਸੀ। ਉਹ 3 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ। ਉਸ ਨੇ 2 ਸਾਲ ਬਾਅਦ 5 ਜੁਲਾਈ ਨੂੰ ਘਰ ਆਉਣਾ ਸੀ ਕਿਉਂਕਿ ਉਸ ਦਾ 15 ਜੁਲਾਈ ਨੂੰ ਵਿਆਹ ਸੀ, ਪਰ ਵਿਆਹ ਦੀਆਂ ਖੁਸ਼ੀਆਂ ਇਕ ਰਾਤ ਵਿਚ ਹੀ ਸੋਗ ਵਿਚ ਬਦਲ ਗਈਆਂ।


ਜਿਸ ਭਰਾ ਨੇ 2 ਸਾਲਾਂ ਤੋਂ ਰੱਖੜੀ ਨਹੀਂ ਬੰਨ੍ਹੀ ਸੀ, ਉਹ ਲਾਸ਼ ਬਣ ਕੇ ਘਰ ਪਰਤੇਗਾ। ਇਕ ਮਾਂ ਤੇ ਉਸ ਦੀਆਂ ਧੀਆਂ 'ਤੇ ਅਜਿਹਾ ਕਹਿਰ ਵਾਪਰ ਗਿਆ ਹੈ ਕਿ ਉਨ੍ਹਾਂ ਦਾ ਬੂਰਾ ਹਾਲ ਹੋ ਗਿਆ ਹੈ। ਦੱਸ ਦਈਏ ਕਿ ਇਹ ਦਰਦਨਾਕ ਕਹਾਣੀ ਹੈ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਭਲਪੱਟੀ ਥਾਣੇ ਅਧੀਨ ਪੈਂਦੇ ਨੈਨਾਘਾਟ ਇਲਾਕੇ ਦੇ ਰਹਿਣ ਵਾਲੇ ਕਾਲੂ ਖਾਨ ਦੀ, ਜਿਸ ਦੀ ਕੁਵੈਤ ਵਿੱਚ ਭਿਆਨਕ ਅੱਗ ਦੀ ਘਟਨਾ ਵਿੱਚ ਮੌਤ ਹੋ ਗਈ। ਹਾਦਸੇ ਵਾਲੀ ਰਾਤ ਕਾਲੂ ਨੇ ਆਪਣੀ ਮਾਂ ਅਤੇ ਭੈਣਾਂ ਨਾਲ ਆਖਰੀ ਵਾਰ ਗੱਲ ਕੀਤੀ ਸੀ। ਇਸ ਤੋਂ ਬਾਅਦ ਅਗਲੀ ਸਵੇਰ ਉਸਦੀ ਮੌਤ ਦੀ ਖਬਰ ਨੇ ਉਸਦੀ ਮਾਂ ਅਤੇ ਭੈਣਾਂ ਨੂੰ ਝੰਜੋੜ ਕੇ ਰੱਖ ਦਿੱਤਾ।


ਇਹ ਵੀ ਪੜ੍ਹੋ: Weather Update: 21 ਜ਼ਿਲ੍ਹਿਆਂ 'ਚ ਅਸਮਾਨ ਤੋਂ ਵਰ੍ਹੇਗੀ ਅੱਗ, ਤਾਪਮਾਨ 47 ਡਿਗਰੀ ਤੋਂ ਪਾਰ, ਜਾਣੋ ਕਿਹੜੇ 2 ਜ਼ਿਲ੍ਹਿਆਂ 'ਚ ਰਹੇਗੀ ਸਭ ਤੋਂ ਵੱਧ ਗਰਮੀ


ਮੀਡੀਆ ਰਿਪੋਰਟਾਂ ਮੁਤਾਬਕ ਕੁਵੈਤ ਦੇ ਮੰਗਾਫ ਸ਼ਹਿਰ 'ਚ NBTC ਇਮਾਰਤ 'ਚ ਅੱਗ ਲੱਗਣ ਕਾਰਨ 45 ਭਾਰਤੀਆਂ ਸਮੇਤ 50 ਲੋਕਾਂ ਦੀ ਮੌਤ ਹੋ ਗਈ। 48 ਮ੍ਰਿਤਕਾਂ ਦੀ ਪਛਾਣ ਡੀਐਨਏ ਟੈਸਟ ਰਾਹੀਂ ਹੋਈ ਹੈ। ਇਨ੍ਹਾਂ ਮ੍ਰਿਤਕਾਂ 'ਚ ਕਾਲੂ ਖਾਨ ਵੀ ਸ਼ਾਮਲ ਹੈ, ਜਿਸ ਦੇ ਪਰਿਵਾਰ 'ਚ ਸੋਗ ਦਾ ਮਾਹੌਲ ਹੈ। ਕਾਲੂ ਦੇ ਰਿਸ਼ਤੇਦਾਰ ਸਰਫਰਾਜ਼ ਨੇ ਦੱਸਿਆ ਕਿ NBTC ਗਰੁੱਪ ਦੇ HR ਮੈਨੇਜਰ ਨੇ ਵੀਰਵਾਰ ਸ਼ਾਮ ਨੂੰ ਫੋਨ ਕੀਤਾ ਅਤੇ ਪੁਸ਼ਟੀ ਕੀਤੀ ਕਿ ਕਾਲੂ ਦੀ ਅੱਗ ਲੱਗਣ ਕਰਕੇ ਮੌਤ ਹੋ ਗਈ ਹੈ।


ਪਰਿਵਾਰ ਨੇ ਦੂਤਾਵਾਸ ਨਾਲ ਸੰਪਰਕ ਕੀਤਾ, ਜਿਸ ਨੇ ਪਾਸਪੋਰਟ ਦੀ ਕਾਪੀ ਮੰਗੀ। ਕਾਲੂ ਦੇ ਦੋਸਤ ਮੁਹੰਮਦ ਅਰਸ਼ਦ ਮੁਤਾਬਕ ਉਸ ਨੇ ਮੰਗਲਵਾਰ ਰਾਤ ਪਰਿਵਾਰ ਨਾਲ ਆਖਰੀ ਵਾਰ ਗੱਲ ਕੀਤੀ ਸੀ। ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਉਹ ਘਰ ਵਿੱਚ ਬਿਜਲੀ ਦੀਆਂ ਤਾਰਾਂ ਪਾਉਣ ਲਈ ਪੈਸੇ ਭੇਜਣ ਲਈ ਕਹਿ ਰਿਹਾ ਸੀ ਕਿ ਅਚਾਨਕ ਫ਼ੋਨ ਕੱਟ ਗਿਆ। ਇਸ ਤੋਂ ਬਾਅਦ ਕਾਲੂ ਦੀ ਮੌਤ ਦੀ ਖਬਰ ਆਈ।


ਇਹ ਵੀ ਪੜ੍ਹੋ: Punjab News: ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਪਹੁੰਚਿਆ ਰਾਸ਼ਟਰਪਤੀ ਕੋਲ, 11 ਮੈਂਬਰੀ ਵਫ਼ਦ ਨੇ ਰੱਖੀ ਆਹ ਮੰਗ