LAC: India, China to hold 15th round of Corps Commander-level talks on March 11
ਨਵੀਂ ਦਿੱਲੀ: ਯੂਕਰੇਨ-ਰੂਸ ਯੁੱਧ ਦੇ ਵਿਚਕਾਰ ਭਾਰਤ ਅਤੇ ਚੀਨ ਐਲਏਸੀ ਦੇ ਬਾਕੀ ਵਿਵਾਦਿਤ ਖੇਤਰਾਂ ਦੇ ਹੱਲ ਲਈ 15ਵੇਂ ਦੌਰ ਦੀ ਬੈਠਕ ਲਈ ਸਹਿਮਤ ਹੋ ਗਏ ਹਨ। 11 ਮਾਰਚ ਨੂੰ ਪੂਰਬੀ ਲੱਦਾਖ ਦੇ ਚੁਸ਼ੁਲ 'ਚ ਦੋਹਾਂ ਦੇਸ਼ਾਂ ਦੇ ਫੌਜੀ ਕਮਾਂਡਰਾਂ ਦੀ ਇਹ ਅਹਿਮ ਬੈਠਕ 'ਸਕਾਰਾਤਮਕ ਅਤੇ ਉਤਸ਼ਾਹਜਨਕ' ਹੈ।
ਦੋਵੇਂ ਦੇਸ਼ ਹੁਣ ਪੂਰਬੀ ਲੱਦਾਖ ਦੇ ਨਾਲ ਲੱਗਦੇ ਐਲਏਸੀ ਦੇ ਬਾਕੀ ਬਚੇ 'ਫ੍ਰਿਕਸ਼ਨ ਖੇਤਰਾਂ' ਯਾਨੀ ਵਿਵਾਦਿਤ ਖੇਤਰਾਂ ਨੂੰ ਹੱਲ ਕਰਨ 'ਤੇ ਧਿਆਨ ਕੇਂਦਰਿਤ ਕਰਨਗੇ। ਜਾਣਕਾਰੀ ਮੁਤਾਬਕ 11 ਮਾਰਚ ਨੂੰ ਹੋਣ ਵਾਲੀ ਬੈਠਕ ਭਾਰਤ ਦੇ ਕਹਿਣ 'ਤੇ ਬੁਲਾਈ ਗਈ ਹੈ ਅਤੇ ਇਹ ਲੱਦਾਖ ਦੇ ਚੁਸ਼ੁਲ-ਮੋਲਡੋ ਮੀਟਿੰਗ-ਪੁਆਇੰਟ 'ਤੇ ਭਾਰਤ ਦੀ ਸਰਹੱਦ 'ਤੇ ਹੋਵੇਗੀ।
ਦੱਸ ਦੇਈਏ ਕਿ ਪੂਰਬੀ ਲੱਦਾਖ ਨਾਲ ਲੱਗਦੀ ਅਸਲ ਕੰਟਰੋਲ ਰੇਖਾ (LAAC) ਨੂੰ ਲੈ ਕੇ ਪਿਛਲੇ 22 ਮਹੀਨਿਆਂ ਤੋਂ ਭਾਰਤ ਅਤੇ ਚੀਨ ਵਿਚਾਲੇ ਵਿਵਾਦ ਚੱਲ ਰਿਹਾ ਹੈ। ਵਿਵਾਦ ਨੂੰ ਸੁਲਝਾਉਣ ਲਈ ਦੋਵਾਂ ਦੇਸ਼ਾਂ ਵਿਚਾਲੇ 14 ਦੌਰ ਦੀਆਂ ਬੈਠਕਾਂ ਹੋ ਚੁੱਕੀਆਂ ਹਨ। ਇਨ੍ਹਾਂ ਮੀਟਿੰਗਾਂ ਰਾਹੀਂ ਵਿਵਾਦਤ ਖੇਤਰਾਂ ਜਿਵੇਂ ਕਿ ਗਲਵਾਨ ਘਾਟੀ, ਪੈਂਗੌਂਗ ਦਾ ਉੱਤਰੀ (ਫਿੰਗਰ ਏਰੀਆ) ਅਤੇ ਦੱਖਣੀ ਯਾਨੀ ਕੈਲਾਸ਼ ਪਹਾੜੀ ਰੇਂਜ, ਗੋਗਰਾ ਅਤੇ ਹੌਟ ਸਪਰਿੰਗ ਦਾ ਹੱਲ ਕੀਤਾ ਗਿਆ ਹੈ। ਪਰ ਅਜੇ ਵੀ ਡੇਪਸਾਂਗ ਮੈਦਾਨ ਅਤੇ ਡੇਮਚੋਕ ਵਰਗੇ ਖੇਤਰ ਹਨ, ਜਿੱਥੇ ਵਿਵਾਦ ਜਾਰੀ ਹੈ। 15ਵੇਂ ਦੌਰ ਦੀ ਬੈਠਕ 'ਚ ਇਸੇ ਤਰ੍ਹਾਂ ਦੇ ਵਿਵਾਦਿਤ ਖੇਤਰਾਂ 'ਤੇ ਚਰਚਾ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਜਦੋਂ ਯੂਕਰੇਨ ਯੁੱਧ ਕਾਰਨ ਪੂਰੀ ਦੁਨੀਆ ਰੂਸ ਦੇ ਖਿਲਾਫ ਹੋ ਗਈ ਹੈ ਤਾਂ ਭਾਰਤ ਅਤੇ ਚੀਨ ਦੋਵੇਂ ਹੀ ਰੂਸ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਚੀਨ ਖੁੱਲ੍ਹੇਆਮ ਰੂਸ ਦੇ ਨਾਲ ਖੜ੍ਹਾ ਹੈ। ਅਜਿਹੇ 'ਚ ਸਭ ਦੀਆਂ ਨਜ਼ਰਾਂ ਭਾਰਤ ਅਤੇ ਚੀਨ ਦੇ ਫੌਜੀ ਕਮਾਂਡਰਾਂ ਦੀ ਬੈਠਕ 'ਤੇ ਹੋਣਗੀਆਂ।
ਇਹ ਵੀ ਪੜ੍ਹੋ: Ukraine Russia War: ਰੂਸ 'ਤੇ ਇੱਕ ਹੋਰ ਪਾਬੰਦੀ ਲਗਾਉਣ ਦੀ ਤਿਆਰੀ 'ਚ ਅਮਰੀਕਾ