Lakhimpur Kheri Violence: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਕਿਸਾਨਾਂ ਨੂੰ ਕੁਚਲਣ ਦੇ ਮਾਮਲੇ 'ਤੇ ਸੁਪਰੀਮ ਕੋਰਟ 'ਚ ਅੱਜ ਦੂਜੇ ਦਿਨ ਵੀ ਸੁਣਵਾਈ ਜਾਰੀ ਰਹੇਗੀ। ਅੱਜ ਯੂਪੀ ਸਰਕਾਰ ਨੂੰ ਸੁਪਰੀਮ ਕੋਰਟ 'ਚ ਰਿਪੋਰਟ ਦੇਣੀ ਹੈ। ਕੱਲ੍ਹ ਕੋਰਟ ਨੇ ਮਾਮਲੇ 'ਚ ਯੂਪੀ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਸੀ। ਕੋਰਟ ਨੇ ਘਟਨਾ ਦਾ ਪੂਰਾ ਬਿਓਰਾ ਮੰਗਿਆ ਹੈ ਤੇ ਹੁਣ ਤਕ ਜਾਂਚ ਵਿਚ ਕੀ ਹੋਇਆ ਹੈ? ਇਸ ਦੀ ਜਾਣਕਾਰੀ ਮੰਗੀ ਹੈ।


ਅਸੀਂ ਸਰਕਾਰ ਨੂੰ ਜਾਣਨਾ ਚਾਹੁਣਗੇ ਕਿ ਮਾਮਲੇ 'ਚ ਹੁਣ ਤਕ ਕੀ-ਕੀ ਹੋਇਆ ਹੈ-ਕੋਰਟ


ਕੱਲ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਨ ਵੀ ਰਮਨਾ, ਜਸਟਿਸ ਸੂਰਯਕਾਂਤ ਤੇ ਹਿਮਾ ਕੋਹਲੀ ਦੀ ਬੈਂਚ ਨੇ ਮਾਮਲੇ 'ਤੇ ਨੋਟਿਸ ਲੈਂਦਿਆ ਹੋਇਆ ਸੁਣਵਾਈ ਸ਼ੁਰੂ ਕੀਤੀ ਸੀ। ਸੁਣਵਾਈ ਦੀ ਸ਼ੁਰੂਆਤ 'ਚ ਚੀਫ਼ ਜਸਟਿਸ ਨੇ ਕਿਹਾ ਕਿ ਪਰਸੋਂ ਉਨ੍ਹਾਂ ਦੋ ਵਕੀਲਾਂ ਨੇ ਚਿੱਠੀ ਲਿਖੀ ਸੀ। ਉਸ 'ਤੇ ਇਹ ਨੋਟਿਸ ਲਿਆ ਗਿਆ।


ਚਿੱਠੀ ਲਿਖਣ ਵਾਲੇ ਵਕੀਲ ਸ਼ਿਵਕੁਮਾਰ ਤ੍ਰਿਪਾਠੀ ਨੇ ਕਿਹਾ ਕਿ ਸ਼ਾਂਤੀਪੂਰਵਕ ਅੰਦੋਲਨ ਕਰ ਰਹੇ ਲੋਕਾਂ ਨੂੰ ਜਿਸ ਤਰ੍ਹਾਂ ਨਾਲ ਕੁਚਲਿਆ ਗਿਆ। ਇਹ ਚਿੰਤਾਜਨਕ ਹੈ। ਇਹ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਦਿਖਾਉਂਦਾ ਹੈ। ਮਾਮਲੇ 'ਚ ਉੱਚਿਤ ਕਾਰਵਾਈ ਹੋਣੀ ਚਾਹੀਦੀ ਹੈ। ਇਸ 'ਤੇ ਚੀਫ਼ ਜਸਟਿਸ ਨੇ ਕਿਹਾ, 'ਸਾਨੂੰ ਮਿਲੀ ਜਾਣਕਾਰੀ ਦੇ ਮੁਤਾਬਕ ਐਫਆਈਆਰ ਦਰਜ ਹੋ ਚੁੱਕੀ ਹੈ। ਅਸੀਂ ਸਰਕਾਰ ਤੋਂ ਜਾਣਨਾ ਚਾਹਾਂਗੇ ਕਿ ਮਾਮਲੇ 'ਚ ਹੁਣ ਤਕ ਕੀ-ਕੀ ਹੋਇਆ ਹੈ।'


ਯੂਪੀ ਸਰਕਾਰ ਦੀ ਐਡੀਸ਼ਨਲ ਐਡਵੋਕੇਟ ਜਨਰਲ ਗਰਿਮਾ ਪ੍ਰਸਾਦ ਨੇ ਜੱਜਾਂ ਨੂੰ ਦੱਸਿਆ ਕਿ ਮਾਮਲੇ 'ਚ ਵਿਸ਼ੇਸ਼ ਜਾਂਚ ਦਲ (SIT) ਦਾ ਗਠਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਕ ਨਿਆਂਇਕ ਜਾਂਚ ਕਮਿਸ਼ਨ ਵੀ ਬਣਾਇਆ ਗਿਆ ਹੈ। ਇਸ 'ਤੇ ਚੀਫ਼ ਜਸਟਿਸ ਨੇ ਪੁੱਛਿਆ ਕਿ ਇਸ ਕਮਿਸ਼ਨ ਦੇ ਮੁਖੀ ਕੌਣ ਹਨ। ਯੂਪੀ ਦੇ ਵਕੀਲ ਨੇ ਦੱਸਿਆ ਕਿ ਇਲਾਹਾਬਾਦ ਹਾਈਕੋਰਟ ਦੇ ਰਿਟਾਇਰਡ ਜੱਜ ਦੀ ਅਗਵਾਈ 'ਚ ਇਸ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ।


ਇਹ ਦੱਸਿਆ ਜਾਵੇ ਕਿ ਕਿਹੜੇ-ਕਿਹੜੇ ਲੋਕਾਂ ਦੀ ਮੌਤ ਹੋਈ- ਸੁਪਰੀਮ ਕੋਰਟ


ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਕਿਹਾ ਕਿ ਯੂਪੀ ਸਰਕਾਰ ਕੱਲ੍ਹ ਸਟੇਟਸ ਰਿਪੋਰਟ ਦੇਵੇ। ਇਸ ਰਿਪੋਰਟ 'ਚ ਇਹ ਦੱਸਿਆ ਜਾਵੇ ਕਿ ਕਿਹੜੇ-ਕਿਹੜੇ ਲੋਕਾਂ ਦੀ ਮੌਤ ਹੋਈ ਹੈ? ਹੁਣ ਤਕ ਜਾਂਚ ਵਿਚ ਕੀ ਵਿਕਾਸ ਹੋਇਆ ਹੈ? ਹਾਈਕੋਰਟ 'ਚ ਇਸ ਵਿਸ਼ੇ 'ਚ ਦਾਖਲ ਪਟੀਸ਼ਨਕਰਤਾਵਾਂ 'ਤੇ ਕੀ ਹੋਇਆ ਹੈ? ਇਸ ਨਿਰਦੇਸ਼ ਦੇ ਨਾਲ ਬੈਂਚ ਨੇ ਸੁਣਵਾਈ ਅੱਗੇ ਪਾ ਦਿੱਤੀ ਹੈ।


ਸੁਣਵਾਈ ਦੇ ਅੰਤ 'ਚ ਚੀਫ਼ ਜਸਟਿਸ ਨੇ ਇਕ ਵਕੀਲ ਵੱਲੋਂ ਰਜਿਸਟਰੀ ਨੂੰ ਭੇਜੇ ਸੰਦੇਸ਼ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਸਾਨੂੰ ਇਹ ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਲਵਪ੍ਰੀਤ ਸਿੰਘ ਦੀ ਮਾਂ ਗੰਭੀਰ ਰੂਪ ਤੋਂ ਬਿਮਾਰ ਹੈ। ਅਸੀਂ ਸੂਬਾ ਸਰਕਾਰ ਨੂੰ ਹੁਕਮ ਦਿੰਦੇ ਹਾਂ ਕਿ ਉਹ ਉਨ੍ਹਾਂ ਦੀ ਸਹੀ ਇਲਾਜ ਕਰਵਾਉਣ।