Latest Breaking News Live Updates on 2 November 2024: ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਲੈ ਅਮਰੀਕਾ ਨੇ ਭਾਰਤ ਨੂੰ ਕੀਤਾ ਅਲਰਟ, ਪੰਜਾਬ 'ਚ ਤਾਪਮਾਨ 'ਚ ਆਈ ਗਿਰਾਵਟ, ਸ਼ਰਮਸਾਰ! ਦੋਹਤੇ ਨੇ ਆਪਣੀ ਬਜ਼ੁਰਗ ਨਾਨੀ ਨੂੰ ਬਣਾਇਆ ਹਵਸ਼ ਦਾ ਸ਼ਿਕਾਰ

Latest Breaking News Live Updates on 2 November: ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਲੈ ਅਮਰੀਕਾ ਨੇ ਭਾਰਤ ਨੂੰ ਕੀਤਾ ਅਲਰਟ, ਪੰਜਾਬ 'ਚ ਤਾਪਮਾਨ 'ਚ ਆਈ ਗਿਰਾਵਟ, ਸ਼ਰਮਸਾਰ! ਦੋਹਤੇ ਨੇ ਆਪਣੀ ਬਜ਼ੁਰਗ ਨਾਨੀ ਨੂੰ ਬਣਾਇਆ ਹਵਸ਼ ਦਾ ਸ਼ਿਕਾਰ

ABP Sanjha Last Updated: 02 Nov 2024 01:56 PM
ਕਿਸਾਨ ਆਗੂ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਬਾਹਰ ਵਾਰਦਾਤ ਨੂੰ ਦਿੱਤਾ ਅੰਜਾਮ

Ludhiana News: ਬੀਤੀ ਰਾਤ ਲੁਧਿਆਣਾ (Ludhiana) ਵਿੱਚ ਇੱਕ ਕਿਸਾਨ ਆਗੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮਰਨ ਵਾਲੇ ਕਿਸਾਨ ਆਗੂ ਦਾ ਨਾਂ ਅਮਨਦੀਪ ਸਿੰਘ ਉਰਫ਼ ਅਮਨਾ ਪੰਡੋਰੀ ਹੈ। ਥਾਣਾ ਰਾਏਕੋਟ ਦੀ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ (BKU) ਦੇ ਦੋਆਬਾ ਦੇ ਜ਼ਿਲ੍ਹਾ ਪ੍ਰਧਾਨ ਜੱਸੀ ਢੱਟ ਅਤੇ ਜਥੇਬੰਦੀ ਦੇ ਆਗੂ ਦਲਵੀਰ ਸਿੰਘ ਛੀਨਾ ਉਰਫ਼ ਡੀਸੀ ਨੂਰਪੁਰਾ ਸਮੇਤ ਇੱਕ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ।


ਸਥਾਨਕ ਆਗੂਆਂ ਨੇ ਮਿਲ ਕੇ ਅਮਨਾ ਪੰਡੋਰੀ ਦਾ ਕੀਤਾ ਕਤਲ


ਦੋਸ਼ ਹੈ ਕਿ ਇਨ੍ਹਾਂ ਆਗੂਆਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜਥੇਬੰਦੀ ਦੇ ਸਥਾਨਕ ਆਗੂ ਅਮਨਦੀਪ ਸਿੰਘ ਉਰਫ਼ ਅਮਨਾ ਪੰਡੋਰੀ ਦਾ ਕਤਲ ਕੀਤਾ ਹੈ। ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 11:30 ਵਜੇ ਰਾਏਕੋਟ ਦੇ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਨੇੜੇ ਸਥਿਤ ਬੀਕੇਯੂ ਦਫ਼ਤਰ ਵਿਖੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੁੱਦੇ ਨੂੰ ਲੈ ਕੇ ਚੱਲ ਰਹੀ ਤਕਰਾਰ ਦੌਰਾਨ ਡੀਸੀ ਨੂਰਪੁਰਾ ਨੇ ਆਪਣੇ ਰਿਵਾਲਵਰ ਨਾਲ ਅਮਨਾ ਪੰਡੋਰੀ ਨੂੰ ਗੋਲੀ ਮਾਰ ਦਿੱਤੀ। ਘਟਨਾ ਤੋਂ ਬਾਅਦ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।

Punjab News: ਲੁਧਿਆਣਾ 'ਚ ਸ਼ਿਵ ਸੈਨਾ ਆਗੂ ਦੇ ਘਰ ‘ਤੇ ਸੁੱਟਿਆ ਪੈਟਰੋਲ ਬੰਬ, 3 ਬਦਮਾਸ਼ਾਂ ਨੇ ਕੀਤੀ ਵਾਰਦਾਤ, 15 ਦਿਨਾਂ 'ਚ ਦੂਜੀ ਵਾਰਦਾਤ

Crime News: ਲੁਧਿਆਣਾ 'ਚ ਬੀਤੀ ਰਾਤ ਕੁਝ ਅਣਪਛਾਤੇ ਬਾਈਕ ਸਵਾਰਾਂ ਨੇ ਸ਼ਿਵ ਸੈਨਾ ਹਿੰਦੂ ਸਿੱਖ ਵਿੰਗ ਦੇ ਕੌਮੀ ਪ੍ਰਧਾਨ ਹਰਕੀਰਤ ਸਿੰਘ ਖੁਰਾਣਾ ਦੇ ਘਰ 'ਤੇ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ। ਧਮਾਕੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ 'ਚ ਬਾਈਕ ਸਵਾਰ ਸਾਫ ਦਿਖਾਈ ਦੇ ਰਹੇ ਹਨ।


ਤਿੰਨ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਪਿਛਲੇ 15 ਦਿਨਾਂ ਵਿੱਚ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਸ਼ਿਵ ਸੈਨਾ ਭਾਰਤੀ ਆਗੂ ਯੋਗੇਸ਼ ਬਖਸ਼ੀ ਦੇ ਘਰ ਦੇ ਬਾਹਰ ਕੁਝ ਸ਼ਰਾਰਤੀ ਨੌਜਵਾਨਾਂ ਨੇ ਕੱਚ ਦੀ ਬੋਤਲ ਵਿੱਚ ਭਰਿਆ ਡੀਜ਼ਲ ਸੁੱਟ ਦਿੱਤਾ ਸੀ। ਇਸ ਕਾਰਨ ਵੱਡਾ ਧਮਾਕਾ ਹੋਇਆ।


ਹਰਕੀਰਤ ਖੁਰਾਣਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਣਪਛਾਤੇ ਵਿਦੇਸ਼ੀ ਨੰਬਰਾਂ ਤੋਂ ਅਕਸਰ ਧਮਕੀਆਂ ਦੀਆਂ ਕਾਲਾਂ ਆ ਰਹੀਆਂ ਹਨ। ਬੀਤੀ ਰਾਤ ਵੀ ਇਸ ਧਮਾਕੇ ਤੋਂ ਪਹਿਲਾਂ ਧਮਕੀ ਭਰੀ ਕਾਲ ਆਈ ਸੀ। ਦੋ ਦਿਨਾਂ ਤੋਂ ਲਗਾਤਾਰ ਕੁਝ ਸ਼ਰਾਰਤੀ ਲੋਕ ਮੈਨੂੰ ਫ਼ੋਨ 'ਤੇ ਧਮਕੀਆਂ ਦੇ ਰਹੇ ਸਨ। ਹਮਲੇ ਤੋਂ ਬਾਅਦ ਅੱਜ ਸਵੇਰੇ ਕਰੀਬ 9.15 ਵਜੇ ਫਿਰ ਤੋਂ ਅਣਪਛਾਤੇ ਨੰਬਰ ਤੋਂ ਸੁਨੇਹਾ ਆਇਆਅਤੇ ਹੁਣ ਇਸ ਦਾ ਪਤਾ ਲੱਗਾ ਹੈ।

ਸ੍ਰੀਨਗਰ 'ਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਹੋਇਆ ਮੁਕਾਬਲਾ, ਖਾਲੀ ਕਰਵਾਏ ਕਈ ਘਰ, ਸਰਚ ਆਪਰੇਸ਼ਨ ਜਾਰੀ

Jammu Kashmir News: ਸ਼੍ਰੀਨਗਰ ਦੇ ਖਾਨਯਾਰ ਇਲਾਕੇ 'ਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਤੋਂ ਬਾਅਦ ਸੁਰੱਖਿਆ ਬਲਾਂ ਨੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਅੱਤਵਾਦ ਵਿਰੋਧੀ ਕਾਰਵਾਈਆਂ ਦੇ ਤਹਿਤ CASO ਨੇ ਅੱਧੀ ਰਾਤ ਤੋਂ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਤਹਿਤ ਖੇਤਰ ਦੇ ਇੱਕ ਦਰਜਨ ਤੋਂ ਵੱਧ ਘਰਾਂ ਨੂੰ ਨਾਗਰਿਕਾਂ ਤੋਂ ਖਾਲੀ ਕਰਵਾ ਲਿਆ ਗਿਆ ਹੈ। ਸੂਤਰਾਂ ਮੁਤਾਬਕ ਇਸ ਇਲਾਕੇ 'ਚ 2-3 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਹੈ।


ਅੱਤਵਾਦੀਆਂ ਨੇ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ 'ਚ 14 ਰਾਸ਼ਟਰੀ ਰਾਈਫਲਜ਼ ਦੇ ਕੈਂਪ 'ਤੇ ਹਮਲਾ ਕੀਤਾ ਸੀ। ਫੌਜ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ, ਜਿਸ ਤੋਂ ਬਾਅਦ ਅੱਤਵਾਦੀ ਉਥੋਂ ਭੱਜ ਗਏ। ਅੱਤਵਾਦੀਆਂ ਨੇ ਬਡਗਾਮ 'ਚ ਦੋ ਪ੍ਰਵਾਸੀ ਮਜ਼ਦੂਰਾਂ 'ਤੇ ਗੋਲੀਬਾਰੀ ਕੀਤੀ ਸੀ, ਜਿਸ ਤੋਂ ਬਾਅਦ ਫੌਜ ਨੇ ਅੱਤਵਾਦੀਆਂ ਨੂੰ ਫੜਨ ਲਈ ਘੇਰਾਬੰਦੀ ਸ਼ੁਰੂ ਕਰ ਦਿੱਤੀ ਸੀ। ਅੱਤਵਾਦੀਆਂ ਨੇ ਜਿਨ੍ਹਾਂ ਮਜ਼ਦੂਰਾਂ 'ਤੇ ਗੋਲੀ ਚਲਾਈ, ਉਨ੍ਹਾਂ ਦੀ ਪਛਾਣ ਸੂਫੀਆਨ ਅਤੇ ਉਸਮਾਨ ਵਜੋਂ ਹੋਈ ਹੈ। ਦੋਵੇਂ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਹਮਲੇ ਤੋਂ ਬਾਅਦ ਦੋਹਾਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ।

ਸ਼ੰਭੂ ਬਾਰਡਰ 'ਤੇ ਡਟੇ ਇੱਕ ਹੋਰ ਕਿਸਾਨ ਦੀ ਹਾਰਟ ਅਟੈਕ ਨਾਲ ਹੋਈ ਮੌਤ, ਪਿਛਲੇ ਦਿਨੀਂ ਵਿਗੜੀ ਸੀ ਸਿਹਤ

Punjab News: ਪੰਜਾਬ-ਹਰਿਆਣਾ ਦੀ ਸ਼ੰਭੂ ਸਰਹੱਦ 'ਤੇ ਚੱਲ ਰਹੇ ਕਿਸਾਨ ਮੋਰਚੇ 'ਤੇ ਇਕ ਹੋਰ ਕਿਸਾਨ ਦੀ ਸ਼ੁੱਕਰਵਾਰ ਰਾਤ ਨੂੰ ਮੌਤ ਹੋ ਗਈ। ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਕਿਸਾਨ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਆਗੂ ਦੀ ਪਛਾਣ ਬਲਵਿੰਦਰ ਸਿੰਘ (72) ਵਜੋਂ ਹੋਈ ਹੈ। ਉਹ ਮੋਗਾ ਦੇ ਰਹਿਣ ਵਾਲੇ ਸੀ। ਬਲਵਿੰਦਰ ਸਿੰਘ ਤਿੰਨ ਏਕੜ ਜ਼ਮੀਨ ਦਾ ਮਾਲਕ ਸੀ। ਹਾਲ ਹੀ ਵਿੱਚ ਸਰਕਾਰ ਦੀ ਬੇਰੁਖੀ ਅਤੇ ਅਣਗਹਿਲੀ ਕਰਕੇ ਉਹ ਸ਼ੰਭੂ ਸਰਹੱਦ ’ਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਹਿੱਸਾ ਬਣ ਗਏ ਸਨ।

ਸਪੇਨ 'ਚ ਹੜ੍ਹ ਨੇ ਮਚਾਈ ਤਬਾਹੀ, ਹੁਣ ਤੱਕ 200 ਤੋਂ ਵੱਧ ਲੋਕਾਂ ਦੀ ਮੌਤ, ਸਰਕਾਰ ਨੇ ਐਲਾਨੀ ਐਮਰਜੈਂਸੀ

Flood in Spain: ਸਪੇਨ ਇਸ ਸਮੇਂ ਹੜ੍ਹ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਇਸ ਕੁਦਰਤੀ ਆਫ਼ਤ ਵਿੱਚ ਹੁਣ ਤੱਕ 200 ਤੋਂ ਵੱਧ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਦੱਸ ਦਈਏ ਕਿ ਹੜ੍ਹ ਦਾ ਸਭ ਤੋਂ ਵੱਧ ਅਸਰ ਵੈਲੇਂਸੀਆ ਸ਼ਹਿਰ ਵਿੱਚ ਦੇਖਣ ਨੂੰ ਮਿਲਿਆ ਹੈ। ਸੀਐਨਏ ਦੀ ਰਿਪੋਰਟ ਮੁਤਾਬਕ ਇਸ ਤੂਫ਼ਾਨ ਵਿੱਚ ਘੱਟੋ-ਘੱਟ 205 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਭ ਤੋਂ ਵੱਧ ਮੌਤਾਂ ਵੈਲੇਂਸੀਆ ਸ਼ਹਿਰ ਵਿੱਚ ਹੋਈਆਂ ਹਨ। ਖ਼ਤਰੇ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਕੁਝ ਇਲਾਕਿਆਂ 'ਚ ਸੜਕਾਂ ਟੁੱਟ ਗਈਆਂ ਹਨ, ਜਿਸ ਕਾਰਨ ਐਮਰਜੈਂਸੀ ਸੇਵਾਵਾਂ ਨਹੀਂ ਪਹੁੰਚ ਪਾ ਰਹੀਆਂ ਹਨ। ਸਪੇਨ ਦੇ ਮੌਸਮ ਵਿਭਾਗ ਨੇ ਦੇਸ਼ ਦੇ ਦੱਖਣ-ਪੱਛਮੀ ਹਿੱਸੇ 'ਚ ਸਥਿਤ ਤੱਟੀ ਖੇਤਰਾਂ 'ਚ ਭਾਰੀ ਬਾਰਿਸ਼ ਨੂੰ ਲੈ ਕੇ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਹੁਲੇਵਾ 'ਚ ਲਗਾਤਾਰ 12 ਘੰਟਿਆਂ ਤੱਕ 140 ਮਿਲੀਮੀਟਰ ਬਾਰਿਸ਼ ਹੋ ਸਕਦੀ ਹੈ। ਉੱਥੇ ਹੀ ਹੋਰ ਇਲਾਕਿਆਂ 'ਚ ਬਾਰਿਸ਼ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਰਾਸੇਨਾ, ਆਂਦੇਵਾਲੋ ਅਤੇ ਕੋਂਡਾਡੋ ਖੇਤਰਾਂ ਵਿੱਚ ਬਾਰਿਸ਼ ਦੇ ਲਈ ਅਤੇ ਆਰੇਂਜ ਅਤੇ ਤੂਫਾਨ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਪਿਛੋਕੜ

Latest Breaking News Live Updates on 2 November 2024: ਲਾਰੈਂਸ ਬਿਸ਼ਨੋਈ ਗੈਂਗ 'ਤੇ ਨਕੇਲ ਕੱਸਣ ਦੀਆਂ ਕੋਸ਼ਿਸ਼ਾਂ ਨੂੰ ਹੁਲਾਰਾ ਦੇਣ ਲਈ, ਯੂਐਸ ਅਧਿਕਾਰੀਆਂ ਨੇ ਮੁੰਬਈ ਪੁਲਿਸ ਨੂੰ ਲਾਰੈਂਸ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ (25) ਦੀ ਉਨ੍ਹਾਂ ਦੇ ਦੇਸ਼ ਵਿੱਚ ਮੌਜੂਦਗੀ ਬਾਰੇ ਸੂਚਿਤ ਕੀਤਾ ਹੈ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਅਪਰਾਧ ਸ਼ਾਖਾ ਨੇ ਇਸ ਸਬੰਧ 'ਚ ਪਿਛਲੇ ਮਹੀਨੇ ਇਥੇ ਇਕ ਵਿਸ਼ੇਸ਼ ਅਦਾਲਤ ਵਿਚ ਵੀ ਪਹੁੰਚ ਕੀਤੀ ਸੀ।


Lawrence Bishnoi: ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਲੈ ਅਮਰੀਕਾ ਨੇ ਭਾਰਤ ਨੂੰ ਕੀਤਾ ਅਲਰਟ! ਵੱਡੇ ਐਕਸ਼ਨ ਦੀ ਤਿਆਰੀ 'ਚ ਮੁੰਬਈ ਪੁਲਿਸ


 


Punjab Weather Update: ਅੰਮ੍ਰਿਤਸਰ ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਪਹੁੰਚ ਗਿਆ ਹੈ। ਸ਼ਨੀਵਾਰ ਸਵੇਰੇ ਹੋਈ ਆਤਿਸ਼ਬਾਜ਼ੀ ਤੋਂ ਬਾਅਦ ਅੰਮ੍ਰਿਤਸਰ ਦਾ AQI ਗ੍ਰਾਫ-3 ਕੈਟਾਗਰੀ ਵਿੱਚ ਆ ਗਿਆ ਹੈ। ਇਹ ਦਿੱਲੀ ਦੇ ਪ੍ਰਦੂਸ਼ਣ ਪੱਧਰ ਦੇ ਬਰਾਬਰ ਹੈ। ਚੰਡੀਗੜ੍ਹ ਵੀ ਗ੍ਰਾਫ-3 ਸ਼੍ਰੇਣੀ ਤੋਂ ਸਿਰਫ਼ 3 AQI ਦੂਰ ਹੈ। ਸਵੇਰੇ ਚੰਡੀਗੜ੍ਹ ਦਾ ਔਸਤ AQI 297 ਦਰਜ ਕੀਤਾ ਗਿਆ, ਜਦੋਂ ਕਿ ਅੰਮ੍ਰਿਤਸਰ ਦਾ AQI 339 ਸੀ। ਇਹ ਲਗਾਤਾਰ ਦੂਜਾ ਦਿਨ ਹੈ ਇਸ ਦੇ ਨਾਲ ਹੀ ਅੰਮ੍ਰਿਤਸਰ ਦਾ AQI ਖਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਪਿਛਲੇ ਦਿਨੀਂ ਸ਼ਾਮ 4 ਵਜੇ ਵੀ ਔਸਤ AQI 350 ਦਰਜ ਕੀਤਾ ਗਿਆ ਸੀ। ਜੇਕਰ ਇਹ ਜਲਦੀ ਨਾ ਘਟਿਆ ਤਾਂ ਸਰਕਾਰ ਨੂੰ ਅੰਮ੍ਰਿਤਸਰ ਵਿੱਚ ਗ੍ਰਾਫ਼-3 ਪਾਬੰਦੀਆਂ ਲਾਉਣ ਬਾਰੇ ਵਿਚਾਰ ਕਰਨਾ ਪਵੇਗਾ। ਇਸ ਦੇ ਨਾਲ ਹੀ ਚੰਡੀਗੜ੍ਹ 'ਚ ਬੀਤੀ ਸ਼ਾਮ ਪ੍ਰਦੂਸ਼ਣ ਦਾ ਪੱਧਰ 302 AQI ਸੀ ਪਰ ਜਿਵੇਂ-ਜਿਵੇਂ ਦਿਨ ਚੜ੍ਹ ਰਿਹਾ ਹੈ, ਉਵੇਂ-ਉਵੇਂ ਕੁਝ ਰਾਹਤ ਮਿਲ ਰਹੀ ਹੈ, ਪਰ ਇਹ ਅਸਥਾਈ ਹੈ।


Weather Update: ਪੰਜਾਬ 'ਚ ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਵਿਗੜੇ ਹਾਲਾਤ, ਅੰਮ੍ਰਿਤਸਰ ਦਾ AQI ਸਭ ਤੋਂ ਵੱਧ


Crime News: ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੇ ਖੁਟਾਰ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ 25 ਸਾਲਾ ਵਿਅਕਤੀ ਨੇ ਆਪਣੀ ਨਾਨੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਧੀਕ ਪੁਲਿਸ ਸੁਪਰਡੈਂਟ (ਦਿਹਾਤੀ) ਮਨੋਜ ਕੁਮਾਰ ਅਵਸਥੀ ਨੇ ਕਿਹਾ, 'ਵੀਰਵਾਰ ਰਾਤ ਬਜ਼ੁਰਗ ਔਰਤ ਘਰ 'ਚ ਸੌਂ ਰਹੀ ਸੀ ਜਦੋਂ ਉਸ ਦਾ ਦੋਹਤਾ ਅਖਿਲੇਸ਼ ਕੁਮਾਰ ਕਥਿਤ ਤੌਰ 'ਤੇ ਉਸ ਨੂੰ ਆਪਣੇ ਕਮਰੇ 'ਚ ਲੈ ਗਿਆ ਅਤੇ ਉਸ ਨਾਲ ਜ਼ਬਰਦਸਤੀ ਕੀਤੀ।' ਅਧਿਕਾਰੀ ਨੇ ਦੱਸਿਆ ਕਿ ਦੋਹਤੇ ਨੇ ਆਪਣੀ ਨਾਨੀ ਨੂੰ ਘਟਨਾ ਬਾਰੇ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। 


ਸ਼ਰਮਸਾਰ! ਦੋਹਤੇ ਨੇ ਆਪਣੀ ਬਜ਼ੁਰਗ ਨਾਨੀ ਨੂੰ ਬਣਾਇਆ ਹਵਸ਼ ਦਾ ਸ਼ਿਕਾਰ, ਮੂੰਹ ਖੋਲ੍ਹਣ 'ਤੇ ਦਿੱਤੀ ਜਾਨੋਂ ਮਾਰਨ ਦੀ ਧਮਕੀ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.