ਪੜਚੋਲ ਕਰੋ
Advertisement
ਗੁਜਰਾਤ ਵਿਧਾਨ ਸਭਾ 'ਚ ਵੜਿਆ ਤੇਂਦੂਏ, ਅਜੇ ਤਕ ਨਹੀਂ ਮਿਲਿਆ ਕੋਈ ਸੁਰਾਗ
ਨਵੀਂ ਦਿੱਲੀ: ਗਾਂਧੀਨਗਰ ਸਥਿਤ ਗੁਜਰਾਤ ਵਿਧਾਨ ਸਭਾ ਵਿੱਚ ਤੇਂਦੂਆ ਦਾਖ਼ਲ ਹੋਣ ਦੀ ਖ਼ਬਰ ਹੈ। ਇਸ ਤੇਂਦੂਏ ਨੂੰ ਫੜਨ ਲਈ ਵਿਧਾਨ ਸਭਾ ਵਿੱਚ ਕਾਫੀ ਵੱਡਾ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। 100 ਲੋਕਾਂ ਦੀਆਂ ਟੀਮਾਂ ਵਿਧਾਨ ਸਭਾ ਬਿਲਡਿੰਗ ਵਿੱਚ ਹਨ ਤੇ ਤੇਂਦੂਏ ਨੂੰ ਫੜਨ ਲਈ ਆਪ੍ਰੇਸ਼ਨ ਜਾਰੀ ਹੈ।
ਵਿਧਾਨ ਸਭਾ ਵਿੱਚ 130 ਸੀਸੀਟੀਵੀ ਕੈਮਰੇ ਲੱਗੇ ਹੋਏ ਹਨ, ਇਨ੍ਹਾਂ ਵਿੱਚੋਂ ਕਿਸੇ ਇੱਕ ਕੈਮਰੇ ਅੰਦਰ ਤੇਂਦੂਏ ਦੇ ਵਿਧਾਨ ਸਭਾ ਵਿੱਚ ਦਾਖ਼ਲ ਹੋਣ ਦੀ ਵੀਡੀਓ ਰਿਕਾਰਡ ਕੀਤੀ ਗਈ ਹੈ। ਇਹ ਵੀਡੀਓ ਰਾਤ 1:53 ਵਜੇ ਦਾ ਹੈ। ਅੱਠ ਘੰਟੇ ਬਾਅਦ ਵੀ ਤੇਂਦੂਏ ਦਾ ਕੋਈ ਸੁਰਾਗ ਨਹੀਂ ਮਿਲਾ।
ਅੱਜ ਸੋਮਵਾਰ ਹੈ ਯਾਨੀ ਕੰਮਕਾਜ ਦਾ ਦਿਨ ਹੈ, ਪਰ ਤੇਂਦੂਏ ਕਾਰਨ ਵਿਧਾਨ ਸਭਾ ਦਾ ਕੰਮਕਾਜ ਰੋਕ ਦਿੱਤਾ ਗਿਆ ਹੈ। ਤੇਂਦੂਏ ਨੂੰ ਫੜਨ ਲਈ ਪਿੰਜਰੇ ਮੰਗਵਾਏ ਗਏ ਹਨ। ਤੇਂਦੂਆ ਜਿਸ ਥਾਂ ਦਾਖ਼ਲ ਹੋਇਆ ਹੈ, ਉਸ ਨੂੰ ਗਾਂਧੀਨਗਰ ਦਾ ਸਭ ਤੋਂ ਸੁਰੱਖਿਅਤ ਇਲਾਕਾ ਮੰਨਿਆ ਜਾਂਦਾ ਹੈ। ਗੁਜਰਾਤ ਦੇ ਜੰਗਲਾਤ ਮੰਤਰੀ ਗਣਪਤ ਵਾਜਵਾ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਰਾਤ ਪੁਲਿਸ ਨੇ ਤੇਂਦੂਏ ਨੂੰ ਦੇਖਿਆ, ਇਸ ਤੋਂ ਬਾਅਦ ਜੰਗਲਾਤ ਵਿਭਾਗ ਨੂੰ ਦੱਸਿਆ ਗਿਆ। ਜਦ ਤਕ ਤੇਂਦੂਆ ਫੜਿਆ ਨਹੀਂ ਜਾਂਦਾ, ਉਦੋਂ ਤਕ ਕਿਸੇ ਨੂੰ ਵੀ ਵਿਧਾਨ ਸਭਾ ਵਿੱਚ ਜਾਣ ਨਹੀਂ ਦਿੱਤਾ ਜਾਵੇਗਾ। ਤੇਂਦੂਏ ਨੇ ਹਾਲੇ ਤਕ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਹੈ।WATCH: Leopard entered Secretariat premises in Gujarat's Gandhinagar, early morning today. Forest department officials are currently conducting a search operation to locate the feline (Source: CCTV footage) pic.twitter.com/eQYwATbk2b
— ANI (@ANI) November 5, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement