ਸਿਰਫ਼ ਇਨ੍ਹਾਂ ਥਾਵਾਂ 'ਤੇ ਹੋਵੇਗਾ ਲੌਕਡਾਊਨ-4, ਮੋਦੀ ਸਰਕਾਰ ਦਾ ਨਵਾਂ ਪਲਾਨ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ਿਆਦਾਤਰ ਮੰਤਰੀਆਂ ਨੇ ਲੌਕਡਾਊਨ ਪੂਰੇ ਜ਼ਿਲ੍ਹੇ 'ਚ ਲਾਗੂ ਕਰਨ ਦੀ ਬਜਾਇ ਹੌਟਸਪੌਟ ਇਲਾਕਿਆਂ ਤਕ ਸੀਮਤ ਕਰਨ 'ਤੇ ਸਹਿਮਤੀ ਜਤਾਈ।

ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਲੌਕਡਾਊਨ ਦਾ ਚੌਥਾ ਗੇੜ ਸਿਰਫ਼ ਕੁਝ ਹੌਟਸਪੌਟ ਇਲਾਕਿਆਂ ਤਕ ਹੀ ਸੀਮਤ ਹੋ ਸਕਦਾ ਹੈ। ਤੀਜਾ ਗੇੜ 17 ਮਈ ਨੂੰ ਖਤਮ ਹੋਵੇਗਾ। ਇਸ ਤੋਂ ਅਗਲੀ ਰਣਨੀਤੀ 'ਤੇ ਬੁੱਧਵਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਡਾ. ਹਰਸ਼ਵਰਧਨ ਸਮੇਤ ਕਈ ਸੀਨੀਅਰ ਅਧਿਕਾਰੀਆਂ ਨਾਲ ਚਰਚਾ ਕੀਤੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ਿਆਦਾਤਰ ਮੰਤਰੀਆਂ ਨੇ ਲੌਕਡਾਊਨ ਪੂਰੇ ਜ਼ਿਲ੍ਹੇ 'ਚ ਲਾਗੂ ਕਰਨ ਦੀ ਬਜਾਇ ਹੌਟਸਪੌਟ ਇਲਾਕਿਆਂ ਤਕ ਸੀਮਤ ਕਰਨ 'ਤੇ ਸਹਿਮਤੀ ਜਤਾਈ। ਹਾਲਾਂਕਿ ਵਾਇਰਸ ਕਈ ਹਿੱਸਿਆਂ 'ਚ ਹੋਣ 'ਤੇ ਪੂਰੇ ਜ਼ਿਲ੍ਹੇ 'ਚ ਲੌਕਡਾਊਨ ਲਾਗੂ ਰਹੇਗਾ। ਇਸ ਤੋਂ ਇਲਾਵਾ ਆਪਣੇ ਸੂਬਿਆਂ 'ਚ ਪਰਤੇ ਮਜ਼ਦੂਰਾਂ ਨੂੰ ਤਤਕਾਲ ਰੁਜ਼ਗਾਰ ਦੇਣ ਲਈ ਮਨਰੇਗਾ ਤੇ ਸੜਕ ਪ੍ਰੋਜੈਕਟ ਆਦਿ 'ਚ ਤੇਜ਼ੀ ਲਿਆਉਣ ਦਾ ਵੀ ਫੈਸਲਾ ਕੀਤਾ ਗਿਆ।
ਬੈਠਕ ਦੌਰਾਨ ਵੱਡੇ ਸ਼ਹਿਰਾਂ 'ਚ ਸੈਨੇਟਾਈਜ਼ੇਸ਼ਨ ਤੇ ਸੋਸ਼ਲ ਡਿਸਟੈਂਸਿੰਗ ਨਾਲ ਜਨਤਕ ਆਵਾਜਾਈ ਸ਼ੁਰੂ ਕਰਨ 'ਤੇ ਵੀ ਸਹਿਮਤੀ ਬਣੀ। ਸਰਕਾਰ ਪਹਿਲਾਂ ਹੀ ਕੁਝ ਥਾਵਾਂ 'ਤੇ ਰੇਲ ਸੇਵਾ ਸ਼ੁਰੂ ਕਰ ਚੁੱਕੀ ਹੈ ਤੇ ਹਵਾਈ ਸੇਵਾਵਾਂ ਵੀ ਸ਼ੁਰੂ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਮਹਾਨਗਰਾਂ ਦੀ ਸਥਿਤੀ ਨੂੰ ਦੇਖਦਿਆਂ ਬੱਸ ਤੇ ਟੈਕਸੀ ਸੇਵਾ ਸ਼ੁਰੂ ਕਰਨ ਦੀ ਵੀ ਇਜਾਜ਼ਤ ਦਿੱਤੀ ਜਾਣ ਬਾਰੇ ਸਲਾਹ ਮਸ਼ਵਰਾ ਕੀਤਾ ਗਿਆ।
ਜਦੋਂ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਚੌਥੇ ਲੌਕਡਾਊਨ ਦਾ ਸੰਕੇਤ ਦਿੱਤਾ ਹੈ ਉਦੋਂ ਤੋਂ ਹਰ ਇਕ ਦੇ ਜ਼ਹਿਨ 'ਚ ਇਹੀ ਸਵਾਲ ਹੈਕਿ ਆਖਿਰ ਕਦੋਂ ਤਕ ਰਹੇਗਾ ਲੌਕਡਾਊਨ ਤੇ ਪਹਿਲਾਂ ਨਾਲੋਂ ਕੀ ਬਦਲਾਅ ਹੋਵੇਗਾ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ

















