ਪੜਚੋਲ ਕਰੋ

3 ਮਈ ਤੋਂ ਬਾਅਦ ਵੀ ਲੌਕਡਾਉਨ! ਸਕੂਲ, ਕਾਲਜ, ਸ਼ਾਪਿੰਗ ਮਾਲ ਸਣੇ ਜਨਤਕ ਆਵਾਜਾਈ ਰਹੇਗੀ ਬੰਦ

ਕੋਰੋਨਾਵਾਇਰਸ ਫੈਲਣ ਤੋਂ ਰੋਕਣ ਲਈ 3 ਮਈ ਤੱਕ ਲਾਗੂ ਕੀਤੇ ਜਾ ਰਹੇ ਤਾਲਾਬੰਦੀ ਤੋਂ ਬਾਅਦ ਵੀ ਵਿਦਿਅਕ ਸੰਸਥਾਵਾਂ, ਸ਼ਾਪਿੰਗ ਮਾਲ, ਧਾਰਮਿਕ ਸਥਾਨ ਤੇ ਜਨਤਕ ਆਵਾਜਾਈ ਦੇ ਬੰਦ ਰਹਿਣ ਦੀ ਉਮੀਦ ਹੈ।

ਨਵੀਂ ਦਿੱਲੀ: ਕੋਰੋਨਾਵਾਇਰਸ ਫੈਲਣ ਤੋਂ ਰੋਕਣ ਲਈ 3 ਮਈ ਤੱਕ ਲਾਗੂ ਕੀਤੇ ਜਾ ਰਹੇ ਤਾਲਾਬੰਦੀ ਤੋਂ ਬਾਅਦ ਵੀ ਵਿਦਿਅਕ ਸੰਸਥਾਵਾਂ, ਸ਼ਾਪਿੰਗ ਮਾਲ, ਧਾਰਮਿਕ ਸਥਾਨ ਤੇ ਜਨਤਕ ਆਵਾਜਾਈ ਦੇ ਬੰਦ ਰਹਿਣ ਦੀ ਉਮੀਦ ਹੈ। ਇਹ ਸੰਕੇਤ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਦੀ ਤਿੰਨ ਘੰਟੇ ਚੱਲੀ ਮੀਟਿੰਗ ਵਿੱਚ ਵੀ ਮਿਲੇ। ਇੱਕ ਅਧਿਕਾਰੀ ਨੇ ਕਿਹਾ ਕਿ ਗ੍ਰੀਨ ਜ਼ੋਨ ਜ਼ਿਲ੍ਹਿਆਂ ਵਿੱਚ ਸੀਮਤ ਗਿਣਤੀ ਵਿੱਚ ਨਿੱਜੀ ਵਾਹਨ ਚਾਲਕਾਂ ਨੂੰ ਆਗਿਆ ਦਿੱਤੀ ਜਾ ਸਕਦੀ ਹੈ, ਪਰ ਫਿਲਹਾਲ ਰੇਲ ਗੱਡੀਆਂ ਤੇ ਹਵਾਈ ਸੇਵਾਵਾਂ ਦੇ ਮੁੜ ਚਾਲੂ ਹੋਣ ਦੀ ਸੰਭਾਵਨਾ ਨਹੀਂ। ਰੇਲ ਤੇ ਹਵਾਈ ਸੇਵਾਵਾਂ 'ਤੇ ਸ਼ੱਕ ਉਨ੍ਹਾਂ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਮਈ ਦੇ ਅੱਧ ਵਿੱਚ ਕੁਝ ਥਾਵਾਂ ਲਈ ਸੀਮਤ ਅਧਾਰ ‘ਤੇ ਰੇਲ ਅਤੇ ਹਵਾਈ ਸੇਵਾਵਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ, ਪਰ ਇਹ ਕੋਵਿਡ-19 ਦੀ ਸਥਿਤੀ ‘ਤੇ ਨਿਰਭਰ ਕਰੇਗਾ। ਅਧਿਕਾਰੀ ਨੇ ਕਿਹਾ ਕਿ ਸਕੂਲਾਂ, ਕਾਲਜਾਂ, ਸ਼ਾਪਿੰਗ ਮਾਲਾਂ, ਧਾਰਮਿਕ ਸਥਾਨਾਂ ਤੇ ਜਨਤਕ ਆਵਾਜਾਈ 'ਤੇ ਪਾਬੰਦੀ ਹੋਰ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ। 3 ਮਈ ਤੋਂ ਬਾਅਦ ਵੀ, ਜਨਤਕ ਤੇ ਸਮਾਜਿਕ ਸਮਾਗਮ 'ਚ ਲੋਕਾਂ ਦੇ ਇਕੱਠ 'ਤੇ ਰੋਕ ਲੱਗੀ ਰਹੇਗੀ। ਕਈ ਰਾਜਾਂ 'ਚ ਲੌਕਡਾਊਨ ਵਧਾਉਣ ਦਾ ਸਮਰਥਨ ਕੀਤਾ ਕੋਰੋਨਾਵਾਇਰਸ ਮਹਾਮਾਰੀ ਵਿਰੁੱਧ ਰਣਨੀਤੀ ਬਣਾਉਣ ਲਈ ਸੋਮਵਾਰ ਨੂੰ ਹੋਈ ਇੱਕ ਬੈਠਕ ਤੋਂ ਬਾਅਦ, ਅਧਿਕਾਰੀ ਨੇ ਕਿਹਾ ਕਿ ਤਾਲਾਬੰਦੀ ਬਾਰੇ ਅੰਤਮ ਫੈਸਲਾ ਇਸ ਹਫ਼ਤੇ ਲਿਆ ਜਾਵੇਗਾ। ਇਹ ਵਰਣਨਯੋਗ ਹੈ ਕਿ ਪ੍ਰਧਾਨ ਮੰਤਰੀ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੁੱਖ ਮੰਤਰੀਆਂ ਦੀ ਬੈਠਕ ਵਿੱਚ ਭਾਸ਼ਣ ਦੇਣ ਵਾਲੇ 9 ਮੁੱਖ ਮੰਤਰੀਆਂ ਵਿਚੋਂ ਪੰਜ ਨੇ 3 ਮਈ ਤੋਂ ਬਾਅਦ ਵੀ ਤਾਲਾਬੰਦੀ ਵਧਾਉਣ ਦੀ ਪੁਰਜ਼ੋਰ ਹਮਾਇਤ ਕੀਤੀ, ਜਦੋਂ ਕਿ ਕੁਝ ਕੋਵਿਡ-19 ਮੁਕਤ ਜ਼ਿਲ੍ਹਿਆਂ ਵਿੱਚ ਸਾਵਧਾਨੀ ਨਾਲ ਢਿੱਲ ਦੀ ਵਕਾਲਤ ਕੀਤੀ।

ਟਾਪ ਹੈਡਲਾਈਨ

PM Modi : ‘ਸਰਜੀਕਲ ਸਟ੍ਰਾਈਕ ਦੇ 10 ਸਾਲ’, PM ਮੋਦੀ ਨੇ ‘ਮਨ ਕੀ ਬਾਤ’ ’ਚ ਪਾਕਿਸਤਾਨ ਨੂੰ ਲੈ ਕੇ ਕੀ ਕਿਹਾ?
PM Modi : ‘ਸਰਜੀਕਲ ਸਟ੍ਰਾਈਕ ਦੇ 10 ਸਾਲ’, PM ਮੋਦੀ ਨੇ ‘ਮਨ ਕੀ ਬਾਤ’ ’ਚ ਪਾਕਿਸਤਾਨ ਨੂੰ ਲੈ ਕੇ ਕੀ ਕਿਹਾ?
Assembly Election 2027: 'ਭਾਜਪਾ' ਨੇ ਵਿਧਾਨ ਸਭਾ ਚੋਣਾਂ ਦੀ ਖਿੱਚੀ ਤਿਆਰੀ, ਵੱਡੇ ਆਗੂਆਂ ਨੂੰ ਚੋਣ ਮੈਦਾਨ 'ਚ ਉਤਾਰੇਗੀ ਪਾਰਟੀ, ਇਨ੍ਹਾਂ ਨਾਵਾਂ 'ਤੇ  ਚਰਚਾ ਹੋਈ ਤੇਜ਼...
'ਭਾਜਪਾ' ਨੇ ਵਿਧਾਨ ਸਭਾ ਚੋਣਾਂ ਦੀ ਖਿੱਚੀ ਤਿਆਰੀ, ਵੱਡੇ ਆਗੂਆਂ ਨੂੰ ਚੋਣ ਮੈਦਾਨ 'ਚ ਉਤਾਰੇਗੀ ਪਾਰਟੀ, ਇਨ੍ਹਾਂ ਨਾਵਾਂ 'ਤੇ  ਚਰਚਾ ਹੋਈ ਤੇਜ਼...
IAS Officer: ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਬੈਂਕ ਘੁਟਾਲੇ 'ਚ IAS ਦਾ ਨਾਮ, ਦਿੱਲੀ ਤੋਂ ਬੁਲਾਉਂਦੇ ਸੀ ਡਾਂਸਰਾਂ; ਜਾਣੋ ਸਰਕਾਰੀ ਖਜ਼ਾਨੇ ਨਾਲ ਕਿੰਝ ਕੀਤੀ ਹੇਰਾਫੇਰੀ...?
ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਬੈਂਕ ਘੁਟਾਲੇ 'ਚ IAS ਦਾ ਨਾਮ, ਦਿੱਲੀ ਤੋਂ ਬੁਲਾਉਂਦੇ ਸੀ ਡਾਂਸਰਾਂ; ਜਾਣੋ ਸਰਕਾਰੀ ਖਜ਼ਾਨੇ ਨਾਲ ਕਿੰਝ ਕੀਤੀ ਹੇਰਾਫੇਰੀ...?
BJP MLA Road Accident: ਵੱਡੀ ਖਬਰ, ਭਾਜਪਾ ਵਿਧਾਇਕ ਦਾ ਭਿਆਨਕ ਐਕਸੀਡੈਂਟ, ਪਸਲੀ ਟੁੱਟਣ ਕਾਰਨ MLA ਦੇ ਫੇਫੜੇ 'ਚ ਖੁੱਭੀ...
ਵੱਡੀ ਖਬਰ, ਭਾਜਪਾ ਵਿਧਾਇਕ ਦਾ ਭਿਆਨਕ ਐਕਸੀਡੈਂਟ, ਪਸਲੀ ਟੁੱਟਣ ਕਾਰਨ MLA ਦੇ ਫੇਫੜੇ 'ਚ ਖੁੱਭੀ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Assembly Election 2027: 'ਭਾਜਪਾ' ਨੇ ਵਿਧਾਨ ਸਭਾ ਚੋਣਾਂ ਦੀ ਖਿੱਚੀ ਤਿਆਰੀ, ਵੱਡੇ ਆਗੂਆਂ ਨੂੰ ਚੋਣ ਮੈਦਾਨ 'ਚ ਉਤਾਰੇਗੀ ਪਾਰਟੀ, ਇਨ੍ਹਾਂ ਨਾਵਾਂ 'ਤੇ  ਚਰਚਾ ਹੋਈ ਤੇਜ਼...
'ਭਾਜਪਾ' ਨੇ ਵਿਧਾਨ ਸਭਾ ਚੋਣਾਂ ਦੀ ਖਿੱਚੀ ਤਿਆਰੀ, ਵੱਡੇ ਆਗੂਆਂ ਨੂੰ ਚੋਣ ਮੈਦਾਨ 'ਚ ਉਤਾਰੇਗੀ ਪਾਰਟੀ, ਇਨ੍ਹਾਂ ਨਾਵਾਂ 'ਤੇ  ਚਰਚਾ ਹੋਈ ਤੇਜ਼...
Punjab News: ਪੰਜਾਬ ਤੋਂ ਵੱਡੀ ਖਬਰ, ਅਮਰਜੀਤ ਚਾਵਲਾ ਦੇ ਘਰ ਪੁਲਿਸ ਨੇ ਛਾਪਾ ਮਾਰਿਆ: ਬਲਾਤਕਾਰ ਦੇ ਮਾਮਲੇ ਵਿੱਚ ਨਾਮਜ਼ਦ; ਪਤਨੀ ਤੋਂ ਪੁੱਛਗਿੱਛ ਜਾਰੀ...
ਪੰਜਾਬ ਤੋਂ ਵੱਡੀ ਖਬਰ, ਅਮਰਜੀਤ ਚਾਵਲਾ ਦੇ ਘਰ ਪੁਲਿਸ ਨੇ ਛਾਪਾ ਮਾਰਿਆ: ਬਲਾਤਕਾਰ ਦੇ ਮਾਮਲੇ ਵਿੱਚ ਨਾਮਜ਼ਦ; ਪਤਨੀ ਤੋਂ ਪੁੱਛਗਿੱਛ ਜਾਰੀ...
Banks Open On Sunday: ਐਤਵਾਰ ਨੂੰ ਕਿਹੜੇ ਬੈਂਕ ਖੁੱਲ੍ਹੇ ਅਤੇ ਕਿਹੜੇ ਬੰਦ? ਹੜਤਾਲ ਤੋਂ ਪਹਿਲਾਂ ਜਾਣੋ ਡਿਟੇਲ...
Banks Open On Sunday: ਐਤਵਾਰ ਨੂੰ ਕਿਹੜੇ ਬੈਂਕ ਖੁੱਲ੍ਹੇ ਅਤੇ ਕਿਹੜੇ ਬੰਦ? ਹੜਤਾਲ ਤੋਂ ਪਹਿਲਾਂ ਜਾਣੋ ਡਿਟੇਲ...
BJP MLA Road Accident: ਵੱਡੀ ਖਬਰ, ਭਾਜਪਾ ਵਿਧਾਇਕ ਦਾ ਭਿਆਨਕ ਐਕਸੀਡੈਂਟ, ਪਸਲੀ ਟੁੱਟਣ ਕਾਰਨ MLA ਦੇ ਫੇਫੜੇ 'ਚ ਖੁੱਭੀ...
ਵੱਡੀ ਖਬਰ, ਭਾਜਪਾ ਵਿਧਾਇਕ ਦਾ ਭਿਆਨਕ ਐਕਸੀਡੈਂਟ, ਪਸਲੀ ਟੁੱਟਣ ਕਾਰਨ MLA ਦੇ ਫੇਫੜੇ 'ਚ ਖੁੱਭੀ...
Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਤੇਜ਼, ਹੁਣ ਭਾਜਪਾ ਨੇ ਧੂਰੀ ਤੋਂ ਐਲਾਨਿਆ ਉਮੀਦਵਾਰ, ਇਸ ਸੀਨੀਅਰ ਆਗੂ ਦੇ ਨਾਂਅ 'ਤੇ ਲੱਗੀ ਮੋਹਰ...
ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਤੇਜ਼, ਹੁਣ ਭਾਜਪਾ ਨੇ ਧੂਰੀ ਤੋਂ ਐਲਾਨਿਆ ਉਮੀਦਵਾਰ, ਇਸ ਸੀਨੀਅਰ ਆਗੂ ਦੇ ਨਾਂਅ 'ਤੇ ਲੱਗੀ ਮੋਹਰ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਾਂ-ਧੀ ਦਾ ਸ਼ਰੇਆਮ ਕਤਲ, ਭਰਾ ਬੋਲਿਆ- ਭੈਣ ਅਤੇ ਭਾਣਜੀ ਨੂੰ ਜੀਜੇ ਨੇ ਮਾਰਿਆ, ਚਾਕੂ ਨਾਲ ਕੀਤਾ ਲਹੂ-ਲੁਹਾਣ...
ਪੰਜਾਬ 'ਚ ਵੱਡੀ ਵਾਰਦਾਤ, ਮਾਂ-ਧੀ ਦਾ ਸ਼ਰੇਆਮ ਕਤਲ, ਭਰਾ ਬੋਲਿਆ- ਭੈਣ ਅਤੇ ਭਾਣਜੀ ਨੂੰ ਜੀਜੇ ਨੇ ਮਾਰਿਆ, ਚਾਕੂ ਨਾਲ ਕੀਤਾ ਲਹੂ-ਲੁਹਾਣ...
28, 29 ਅਤੇ 30 ਸਤੰਬਰ ਨੂੰ ਖੁੱਲ੍ਹੇ ਰਹਿਣਗੇ ਦੇਸ਼ ਭਰ ਦੇ ਸਹਿਕਾਰੀ ਬੈਂਕ, ਨਹੀਂ ਕਰਨਗੇ ਹੜਤਾਲ
28, 29 ਅਤੇ 30 ਸਤੰਬਰ ਨੂੰ ਖੁੱਲ੍ਹੇ ਰਹਿਣਗੇ ਦੇਸ਼ ਭਰ ਦੇ ਸਹਿਕਾਰੀ ਬੈਂਕ, ਨਹੀਂ ਕਰਨਗੇ ਹੜਤਾਲ
ਲੁਧਿਆਣਾ 'ਚ ਥਾਣਾ ਡੇਹਲੋਂ ਦਾ SHO ਲਾਈਨ ਹਾਜ਼ਰ, ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼
ਲੁਧਿਆਣਾ 'ਚ ਥਾਣਾ ਡੇਹਲੋਂ ਦਾ SHO ਲਾਈਨ ਹਾਜ਼ਰ, ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼
Embed widget