ਪੜਚੋਲ ਕਰੋ
Advertisement
ਨਾਕਾਮਪੰਥੀ ਕਹਿਣ 'ਤੇ ਭੜਕੇ ਕੇਜਰੀਵਾਲ, ਮੋਦੀ 'ਤੇ ਸਵਾਲਾਂ ਦੀ ਬੁਛਾੜ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਖਿਲਾਫ ਪੀਐਮ ਮੋਦੀ ਦੇ ਵਾਰ 'ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਮੋਦੀ 'ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਉਨ੍ਹਾਂ ਆਪਣੇ 5 ਸਾਲਾਂ ਵਿੱਚ ਕੀ ਕੀਤਾ? ਦਿੱਲੀ ਵਾਲਿਆਂ ਉਨ੍ਹਾਂ (ਪੀਐਮ ਮੋਦੀ) ਨੂੰ ਸਵਾਲ ਪੁੱਛੇ ਸੀ, ਜਿਨ੍ਹਾਂ ਦੇ ਮੋਦੀ ਕੋਲ ਜਵਾਬ ਨਹੀਂ ਸਨ।
ਨਵੀਂ ਦਿੱਲੀ: ਦਿੱਲੀ ਵਿੱਚ ਵੋਟਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਚਾਲੇ ਜ਼ੁਬਾਨੀ ਜੰਗ ਸ਼ੁਰੂ ਹੋ ਚੁੱਕੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਖਿਲਾਫ ਪੀਐਮ ਮੋਦੀ ਦੇ ਵਾਰ 'ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਮੋਦੀ 'ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਉਨ੍ਹਾਂ ਆਪਣੇ 5 ਸਾਲਾਂ ਵਿੱਚ ਕੀ ਕੀਤਾ? ਦਿੱਲੀ ਵਾਲਿਆਂ ਉਨ੍ਹਾਂ (ਪੀਐਮ ਮੋਦੀ) ਨੂੰ ਸਵਾਲ ਪੁੱਛੇ ਸੀ, ਜਿਨ੍ਹਾਂ ਦੇ ਮੋਦੀ ਕੋਲ ਜਵਾਬ ਨਹੀਂ ਸਨ।
ਦੱਸ ਦੇਈਏ ਬੁੱਧਵਾਰ ਦਿੱਲੀ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕੇਜਰੀਵਾਲ ਸਰਕਾਰ ਨੂੰ ਘੇਰਿਆ ਤੇ ਕਿਹਾ ਸੀ ਕਿ ਇੱਥੇ ਨਾਕਾਮਪੰਥੀ ਮਾਡਲ ਨੇ ਨਾ ਸਿਰਫ ਅਰਾਜਕਤਾ ਫੈਲਾਈ, ਬਲਕਿ ਲੋਕਾਂ ਨਾਲ ਵਿਸ਼ਵਾਸਘਾਤ ਵੀ ਕੀਤਾ। ਇਸ 'ਤੇ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਸਿੱਖਿਆ, ਸਿਹਤ, ਬਿਜਲੀ ਤੇ ਪਾਣੀ ਸਮੇਤ ਕਈ ਕੰਮ ਕੀਤੇ। ਤੁਸੀਂ ਪੰਜ ਸਾਲਾਂ ਵਿੱਚ ਕੀ ਕੀਤਾ- ਭਾਸ਼ਣ, ਵਿਦੇਸ਼ ਯਾਤਰਾਵਾਂ ਤੇ ਜੁਮਲੇਬਾਜ਼ੀ? ਹੋਰ ਕੁਝ? ਇਸੇ ਲਈ ਉਹ ਝੂਠੇ ਰਾਸ਼ਟਰਵਾਦ ਦੇ ਨਾਂ 'ਤੇ ਵੋਟ ਮੰਗ ਰਹੇ। ਪੀਐਮ ਦੇ ਭਾਸ਼ਣ 'ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੋਦੀ ਨੂੰ ਕਿਹਾ ਕਿ ਉਨ੍ਹਾਂ ਦਾ ਨਾਕਾਮਪੰਥੀ ਮਾਡਲ ਤੁਹਾਡੇ ਜੁਮਲਾ-ਪੰਥੀ ਮਾਡਲ ਤੋਂ ਕਿਤੇ ਚੰਗਾ ਹੈ। ਪੰਜ ਸਾਲਾਂ ਦੀ ਸਰਕਾਰ ਦੇ ਬਾਅਦ ਵੀ ਨਹਿਰੂ ਨੂੰ ਗਾਲ੍ਹਾਂ ਦੇ ਕੇ ਵੋਟਾਂ ਮੰਗ ਰਹੇ ਹੋ। ਆਪਣੀ ਰੈਲੀ ਦੌਰਾਨ ਪੀਐਮ ਮੋਦ ਨੇ ਕਾਂਗਰਸ 'ਤੇ ਵੀ ਹਮਲਾ ਬੋਲਿਆ ਸੀ।हमने शिक्षा, स्वास्थ्य, बिजली, पानी-अनेक काम किए
— Arvind Kejriwal (@ArvindKejriwal) May 9, 2019
आपने 5 साल में क्या किया- भाषण, विदेश भ्रमण और जुमलेबाज़ी? और कुछ?
इसीलिए आज आप फ़र्ज़ी और झूठे राष्ट्रवाद के नाम पर वोट माँग रहे हो
दिल्ली वालों ने कल आपसे तीन सवाल पूछे थे। उनके आपके पास जवाब नहीं हैं https://t.co/3mFsgnxqWi
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਵਿਸ਼ਵ
ਪੰਜਾਬ
ਦੇਸ਼
Advertisement