Lojk sabha election: ਚੋਣ ਕਮਿਸ਼ਨ ਸ਼ਾਮ 3 ਵਜੇ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ 7 ਪੜਾਵਾਂ ਵਿੱਚ ਚੋਣਾਂ ਹੋ ਸਕਦੀਆਂ ਹਨ। ਚੋਣ ਕਮਿਸ਼ਨ ਨੇ 2019 ਵਿੱਚ 10 ਮਾਰਚ ਨੂੰ ਲੋਕ ਸਭਾ ਚੋਣਾਂ ਦਾ ਐਲਾਨ ਕੀਤਾ ਸੀ ਅਤੇ 11 ਅਪ੍ਰੈਲ ਤੋਂ ਲੈਕੇ 19 ਮਈ ਤੱਕ ਵੋਟਾਂ ਪਈਆਂ ਸਨ। ਇਸ ਦੇ ਨਾਲ ਹੀ ਨਤੀਜੇ 23 ਮਈ ਨੂੰ ਸਾਹਮਣੇ ਆਏ ਸੀ। ਦੱਸ ਦਈਏ ਕਿ ਦੇਸ਼ ਵਿੱਚ ਜਿਵੇਂ ਹੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਵੇਗਾ, ਉਵੇਂ ਹੀ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਇਸ ਤੋਂ ਬਾਅਦ ਸਰਕਾਰ ਦੇ ਕੰਮਕਾਜ ਵਿੱਚ ਕਈ ਤਰ੍ਹਾਂ ਦਾ ਬਦਲਾਅ ਆ ਜਾਵੇਗਾ।


ਕਿੰਨੇ ਪੜਾਵਾਂ ਵਿੱਚ ਹੋ ਸਕਦੀਆਂ ਚੋਣਾਂ?


ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ 7-8 ਪੜਾਵਾਂ 'ਚ ਹੋ ਸਕਦੀਆਂ ਹਨ। 2019 ਵਿੱਚ ਚੋਣ ਕਮਿਸ਼ਨ ਨੇ 7 ਪੜਾਵਾਂ ਵਿੱਚ ਚੋਣਾਂ ਕਰਵਾਈਆਂ ਸਨ, ਜਦ ਕਿ 2014 ਵਿੱਚ 7 ​​ਅਪ੍ਰੈਲ 2014 ਤੋਂ 12 ਮਈ 2014 ਦਰਮਿਆਨ 9 ਪੜਾਵਾਂ ਵਿੱਚ ਚੋਣਾਂ ਹੋਈਆਂ ਸਨ। ਉੱਥੇ ਹੀ ਨਤੀਜੇ 16 ਮਈ ਨੂੰ ਆਏ ਸਨ।


ਕੀ ਹੁੰਦਾ ਚੋਣ ਜ਼ਾਬਤਾ?


ਚੋਣ ਕਮਿਸ਼ਨ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਦੇ ਸੰਵਿਧਾਨਕ ਅਧਿਕਾਰ ਤਹਿਤ ਆਦਰਸ਼ ਚੋਣ ਜ਼ਾਬਤਾ ਲਾਗੂ ਕਰਦਾ ਹੈ। ਇਸ ਤਹਿਤ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਲਈ ਕੁਝ ਮਾਪਦੰਡ ਤੈਅ ਕੀਤੇ ਗਏ ਹਨ। ਚੋਣ ਜ਼ਾਬਤੇ ਦਾ ਮਕਸਦ ਸਾਰਿਆਂ ਲਈ ਬਰਾਬਰ ਮੌਕੇ ਪੈਦਾ ਕਰਨਾ ਹੈ।


ਇਹ ਵੀ ਪੜ੍ਹੋ: Punjab News: ਵਿਧਾਇਕ ਰਾਜ ਕੁਮਾਰ ਚੱਬੇਵਾਲ ਦੇ 'ਆਪ' 'ਚ ਸ਼ਾਮਲ 'ਤੇ ਭੜਕੇ ਪ੍ਰਤਾਪ ਸਿੰਘ ਬਾਜਵਾ, ਬੋਲੇ- 'ਅਜਿਹੇ ਦਲਬਦਲੂਆਂ ਨੂੰ...'


ਚੋਣ ਜ਼ਾਬਤਾ ਲਾਗੂ ਹੋਣ ਨਾਲ ਹੁੰਦੇ ਆਹ ਬਦਲਾਅ?


ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਸਰਕਾਰੀ ਯੋਜਨਾਵਾਂ ਦੇ ਐਲਾਨ ਜਾਂ ਨੀਂਹ ਪੱਥਰ ਰੱਖਣ 'ਤੇ ਪਾਬੰਦੀ ਰਹੇਗੀ।


ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਕੋਈ ਵੀ ਨੀਂਹ ਪੱਥਰ ਜਾਂ ਕਿਸੇ ਵੀ ਤਰ੍ਹਾਂ ਦੇ ਪ੍ਰੋਜੈਕਟ ਜਾਂ ਸਕੀਮਾਂ ਦੀ ਸ਼ੁਰੂਆਤ ਨਹੀਂ ਕਰ ਸਕੇਗਾ।


ਚੋਣ ਜ਼ਾਬਤੇ ਦੌਰਾਨ ਚੋਣ ਪ੍ਰਕਿਰਿਆ ਨਾਲ ਸਿੱਧੇ ਜਾਂ ਅਸਿੱਧੇ ਤੌਰ 'ਤੇ ਜੁੜੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ 'ਤੇ ਪਾਬੰਦੀ ਰਹੇਗੀ। ਅਧਿਕਾਰੀਆਂ ਦੇ ਤਬਾਦਲੇ ਚੋਣ ਕਮਿਸ਼ਨ ਦੀ ਇਜਾਜ਼ਤ ਨਾਲ ਹੀ ਹੋ ਸਕਦੇ ਹਨ।


ਉੱਥੇ ਹੀ ਹੁਣ ਥੋੜੀ ਹੀ ਦੇਰ ਵਿੱਚ ਪਤਾ ਲੱਗ ਜਾਵੇਗਾ ਕਿ ਲੋਕ ਸਭਾ ਚੋਣਾਂ ਕਿਸ ਦਿਨ ਹੋਣਗੀਆਂ ਅਤੇ ਕਿੰਨੇ ਪੜਾਵਾਂ ਵਿੱਚ ਹੋਣਗੀਆਂ। 


ਇਹ ਵੀ ਪੜ੍ਹੋ: Punjab News: ਸਿੱਧੂ ਬੋਲੇ- ਮੈਂ ਲੋਕ ਸਭਾ ਨਹੀਂ ਜਾਣਾ ਚਾਹੁੰਦਾ, ਜੇ ਜਾਣਾ ਹੁੰਦਾ ਤਾਂ ਕੁਰੂਕਸ਼ੇਤਰ ਤੋਂ ਲੜਦਾ... ਅੱਜ ਮੰਤਰੀ ਹੁੰਦਾ