20 ਸੂਬਿਆਂ ਦੀਆਂ 91 ਸੀਟਾਂ 'ਤੇ ਕੱਲ੍ਹ ਪੈਣਗੀਆਂ ਵੋਟਾਂ, ਜਾਣੋ ਪਹਿਲੇ ਗੇੜ ਬਾਰੇ ਅਹਿਮ ਗੱਲਾਂ
ਏਬੀਪੀ ਸਾਂਝਾ | 10 Apr 2019 05:28 PM (IST)
ਪਹਿਲੇ ਗੇੜ ਵਿੱਚ 20 ਸੂਬਿਆਂ ਦੀਆਂ 91 ਸੀਟਾਂ 'ਤੇ ਵੋਟਾਂ ਪੈਣਗੀਆਂ। ਇਨ੍ਹਾਂ ਸੀਟਾਂ 'ਤੇ ਕੁੱਲ 1,279 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਚੰਡੀਗੜ੍ਹ: 11 ਅਪਰੈਲ ਯਾਨੀ ਕੱਲ੍ਹ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੀ ਵੋਟਿੰਗ ਸ਼ੁਰੂ ਹੋਏਗੀ। ਪਹਿਲੇ ਗੇੜ ਵਿੱਚ 20 ਸੂਬਿਆਂ ਦੀਆਂ 91 ਸੀਟਾਂ 'ਤੇ ਵੋਟਾਂ ਪੈਣਗੀਆਂ। ਇਨ੍ਹਾਂ ਸੀਟਾਂ 'ਤੇ ਕੁੱਲ 1,279 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਨ੍ਹਾਂ 91 ਸੀਟਾਂ ਵਿੱਚੋਂ ਆਰਐਲਡੀ ਸੁਪਰੀਮੋ ਅਜੀਤ ਸਿੰਘ ਤੇ ਏਐਮਆਈਐਮ ਚੀਫ ਅਸੁੱਦੀਨ ਓਵੈਸੀ ਵਰਗੇ ਦਿੱਗਜ ਲੀਡਰਾਂ ਦੀਆਂ ਸੀਟਾਂ ਵੀ ਸ਼ਾਮਲ ਹਨ। ਇਸ ਵਾਰ ਲੋਕ ਸਭਾ ਚੋਣਾਂ ਲਈ ਸੱਤ ਗੇੜਾਂ ਵਿੱਚ ਵੋਟਿੰਗ ਹੋਏਗੀ। ਆਖਰੀ ਗੇੜ ਦੇ ਤਹਿਤ 19 ਮਈ ਨੂੰ ਵੋਟਾਂ ਪੈਣਗੀਆਂ। ਨਤੀਜੇ 23 ਮਈ ਨੂੰ ਐਲਾਨੇ ਜਾਣਗੇ। ਜਾਣੋ ਪਹਿਲੇ ਗੇੜ ਦੀਆਂ ਮਹੱਤਵਪੂਰਨ ਗੱਲਾਂ। ਪਹਿਲੇ ਗੇੜ ਵਿੱਚ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਸਮੇਤ 20 ਸੂਬਿਆਂ ਵਿੱਚ ਚੋਣਾਂ ਪੈਣਗੀਆਂ। ਪਹਿਲੇ ਗੇੜ ਦੀਆਂ 91 ਸੀਟਾਂ ਤੋਂ ਕੁੱਲ 1,279 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਨ੍ਹਾਂ 1,279 ਉਮੀਦਵਾਰਾਂ ਵਿੱਚੋਂ ਮਹਿਲਾਵਾਂ ਦੀ ਗਿਣਤੀ ਸਿਰਫ 89 ਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਹਿਲੇ ਗੇੜ ਵਿੱਚ 72.12 ਫੀਸਦੀ ਵੋਟਿੰਗ ਹੋਈ ਸੀ। 8 ਅਪਰੈਲ, 2019 ਤਕ ਇਨ੍ਹਾਂ 91 ਸੀਟਾਂ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 21 ਰੈਲੀਆਂ ਕੀਤੀਆਂ ਜਦਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 20 ਰੈਲੀਆਂ ਕੀਤੀਆਂ ਹਨ।