Electoral Expenses In Loksabha Election: 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਬਿਆਨਬਾਜ਼ੀ ਸ਼ੁਰੂ ਹੋਗਈ ਹੈ। ਵਿਰੋਧੀ ਧਿਰ ਦੇ ਨੇਤਾਵਾਂ ਤੇ ਕਈ ਮੁੱਖ ਮੰਤਰੀਆਂ ਦਾ ਇੱਥੋਂ ਤੱਕ ਕਹਿਣਾ ਹੈ ਕਿ ਸੱਤਾਧਾਰੀ ਧਿਰ ਮੌਜੂਦਾ ਸਮੇਂ ਤੋਂ ਪਹਿਲਾਂ ਵੋਟਾਂ ਕਰਵਾ ਸਕਦੀ ਹੈ। ਉੱਥੇ ਹੀ ਮੋਦੀ ਸਰਕਾਰ ਨੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਫ਼ੈਸਲਾ ਲਿਆ ਹੈ ਜਿਸ ਤੋਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਸਦਨ ਵਿੱਚ ਇੱਕ ਦੇਸ਼, ਇੱਕ ਚੋਣ ਬਿੱਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਬਿੱਲ ਦਾ ਮਕਸਦ ਹਰ ਸਾਲ ਹੋਣ ਵਾਲੀਆਂ ਵੋਟਾਂ ਤੇ ਇਸ ਦੇ ਖ਼ਰਚੇ ਨੂੰ ਘੱਟ ਕਰਨਾ ਹੈ। ਅਜਿਹੇ ਵਿੱਚ ਜਦੋਂ ਵੋਟਾਂ ਉੱਤੇ ਹੋਣ ਵਾਲੇ ਖ਼ਰਚੇ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਆਓ ਜਾਣਗੇ ਹਾਂ ਕਿ 1951-52 ਵਿੱਚ ਹੋਈਆਂ ਪਹਿਲੀਆਂ ਚੋਣਾਂ ਤੋਂ ਲੈ ਕੇ ਹੁਣ ਤੱਕ ਕਿੰਨਾ ਖ਼ਰਚਾ ਹੁੰਦਾ ਆਇਆ ਹੈ। ਪੀਆਈਬੀ ਦੇ ਰਿਪੋਰਟ ਦੇ ਮੁਤਾਬਕ, 1951-52 ਵਿੱਚ ਹੋਈਆਂ ਪਹਿਲੀਆਂ ਚੋਣਾਂ ਤੋਂ ਬਾਅਦ ਇਹ ਖ਼ਰਚਾ 20 ਗੁਣਾ ਤੱਕ ਵਧ ਗਿਆ ਹੈ।


20 ਗੁਣਾ ਤੱਕ ਪਹੁੰਚ ਗਿਆ ਹੈ ਖ਼ਰਚ


ਦੇਸ਼ ਵਿੱਚ ਹੋਈਆਂ ਪਹਿਲੀਆਂ ਲੋਕ ਸਭਾ ਚੋਣਾਂ ਵਿੱਚ 10.45 ਕਰੋੜ ਰੁਪਏ ਖ਼ਰਚ ਕੀਤੇ ਗਏ ਸੀ ਜਦੋਂ ਕਿ 15ਵੀਂ ਲੋਕ ਸਭਾ ਚੋਣਾਂ ਵਿੱਚ 846.67 ਕਰੋੜ ਖ਼ਰਚਾ ਆਇਆ ਸੀ। ਇਸ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਪਹਿਲੀਆਂ ਚੋਣਾਂ ਦੇ ਮੁਕਾਬਲੇ 2009 ਦੀਆਂ ਚੋਣਾਂ ਵਿੱਚ ਇਹ ਖ਼ਰਚਾ ਵਧ ਕੇ 20 ਗੁਣਾ ਤੱਕ ਪਹੁੰਚ ਗਿਆ ਹੈ।
ਸਾਲ 1952 ਦੀਆਂ ਲੋਕ ਸਭਾ ਚੋਣਾਂ ਵਿੱਚ ਸਰਕਾਰ ਨੂੰ ਪ੍ਰਤੀ ਵੋਟਰ ਉੱਤੇ 0.60 ਰੁਪਏ ਖ਼ਰਚ ਕਰਨੇ ਪਏ ਸੀ ਜਿਸ ਵਿੱਚ ਕੁੱਲ 17 ਕਰੋੜ ਤੋਂ ਵੱਧ ਵੋਟਰਾਂ ਨੇ ਹਿੱਸਾ ਲਿਆ ਸੀ, ਜਦੋਂ ਕਿ 2009 ਦੀਆਂ ਚੋਣਾਂ ਵਿੱਚ ਹਰ ਵੋਟਰ ਉੱਤੇ 12 ਰੁਪਏ ਖ਼ਰਚ ਕੀਤੇ ਗਏ ਹਨ। ਇਨ੍ਹਾਂ ਚੋਣਾਂ ਵਿੱਚ ਕੁੱਲ ਵੋਟਰਾਂ ਦੀ ਗਿਣਤੀ 72 ਕਰੋੜ ਦੇ ਨੇੜੇ ਸੀ।


2004 ਦੀਆਂ ਲੋਕ ਸਭਾ ਚੋਣਾਂ


ਇਸ ਰਿਪੋਰਟ ਦੇ ਅੰਕੜੇ ਇਹ ਦੱਸਦੇ ਹਨ ਕਿ 2004 ਦੀਆਂ ਲੋਕ ਸਭਾ ਚੋਣਾਂ ਕਾਫ਼ੀ ਮਹਿੰਗੀਆਂ ਸੀ। ਇਨ੍ਹਾਂ ਵੋਟਾਂ ਵਿੱਚ ਸਰਕਾਰੀ ਖ਼ਜ਼ਾਨੇ ਉੱਤੇ ਕਾਫ਼ੀ ਬੋਝ ਪਿਆ ਸੀ। ਇਨ੍ਹਾਂ ਚੋਣਾਂ ਵਿੱਚ ਕੁੱਲ 1113.88 ਕਰੋੜ ਦਾ ਖ਼ਰਚਾ ਕੀਤਾ ਗਿਆ ਸੀ। ਇਸ ਹਿਸਾਬ ਨਾਲ ਕੁੱਲ 17 ਰੁਪਏ ਦਾ ਖ਼ਰਚਾ ਇੱਕ ਵੋਟਰ ਉੱਤੇ ਕੀਤਾ ਗਿਆ ਸੀ ਜਦੋਂ ਕਿ ਇਨ੍ਹਾਂ ਚੋਣਾਂ ਵਿੱਚ 67 ਕਰੋੜ ਦੇ ਕਰੀਬ ਵੋਟਰ ਸੀ।


ਹੈਰਾਨ ਕਰਨ ਵਾਲੇ ਨੇ ਖ਼ਰਚੇ


ਇਨ੍ਹਾਂ ਆਂਕੜਿਆਂ ਵਿੱਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਾਲ1952 ਤੋਂ 1989 ਤੱਕ ਦੀਆਂ ਲੋਕ ਸਭਾ ਚੋਣਾਂ ਵਿੱਚ ਜਿੰਨ੍ਹਾਂ ਖ਼ਰਚਾ ਹੋਇਆ, ਉਨ੍ਹਾਂ ਤਾਂ ਕੁੱਲ 1991-92 ਦੀਆਂ ਆਮ ਚੋਣਾਂ ਵਿੱਚ ਹੋਇਆ ਸੀ। ਦੇਸ਼ ਵਿੱਚ ਹੋਈਆਂ ਪਹਿਲਾਂ ਲੋਕ ਸਭਾ ਚੋਣਾਂ ਤੋਂ ਲੈ ਕੇ 1989 ਦੀਆਂ ਚੋਣਾਂ ਤੱਕ ਕੁੱਲ 359.62 ਕਰੋੜ ਦਾ ਖ਼ਰਚਾ ਆਇਆ ਸੀ ਜਦੋਂ ਕਿ ਸਾਲ 1991-92 ਦੀਆਂ ਚੋਣਾਂ ਵਿੱਚ 359.1 ਕਰੋੜ ਦਾ ਖ਼ਰਚਾ ਆਇਆ ਸੀ।
2014 ਅਤੇ 2019 ਦੀਆਂ ਚੋਣਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ
2009 ਦੀਆਂ ਆਮ ਚੋਣਾਂ ਵਿੱਚ 900 ਕਰੋੜ ਰੁਪਏ ਦੇ ਖਰਚੇ ਦੀ ਤੁਲਨਾ ਵਿੱਚ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਖਰਚ 3870 ਕਰੋੜ ਰੁਪਏ ਦੇ ਕਰੀਬ ਸੀ। ਇਸ ਦੇ ਨਾਲ ਹੀ ਇਸ ਚੋਣ ਵਿੱਚ ਪ੍ਰਤੀ ਵੋਟਰ ਖਰਚ ਵੀ ਲਗਭਗ ਤਿੰਨ ਗੁਣਾ ਵੱਧ ਗਿਆ ਹੈ। ਪੀਐਮ ਮੋਦੀ ਦੇ ਪਹਿਲੇ ਕਾਰਜਕਾਲ ਦੀਆਂ ਚੋਣਾਂ ਵਿੱਚ, ਪ੍ਰਤੀ ਵੋਟਰ 46 ਰੁਪਏ ਸਰਕਾਰੀ ਖਜ਼ਾਨੇ ਤੋਂ ਖਰਚੇ ਗਏ ਸਨ।