ਨਵੀਂ ਦਿੱਲੀ: ਲੋਕ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮ ਖ਼ਤਮ ਹੋ ਗਈ ਹੈ। ਕੱਲ੍ਹ ਚੋਣਾਂ ਦੇ ਅਖੀਰਲੇ ਗੇੜ ਲਈ ਵੋਟਾਂ ਪੈਣੀਆਂ ਹਨ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਇਨ੍ਹਾਂ ਚੋਣਾਂ ਵਿੱਚ ਉਹ ਪੂਰੇ ਦੇਸ਼ ਵਿੱਚੋਂ ਕੁੱਲ 3,439 ਕਰੋੜ ਰੁਪਏ ਜ਼ਬਤ ਕਰ ਚੁੱਕਾ ਹੈ। ਇਹ ਹੁਣ ਤਕ ਦੀਆਂ ਹੋਈਆਂ ਲੋਕ ਸਭਾ ਚੋਣਾਂ ਵਿੱਚ ਸਭ ਤੋਂ ਜ਼ਿਆਦਾ ਰਕਮ ਹੈ। ਪਿਛਲੀਆਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਨੇ 1,200 ਕਰੋੜ ਰੁਪਏ ਜ਼ਬਤ ਕੀਤੇ ਸਨ।
ਸਭ ਤੋਂ ਜ਼ਿਆਦਾ ਰਕਮ ਤਾਮਿਲਨਾਡੂ ਵਿੱਚ ਜ਼ਬਤ ਹੋਈ। ਇੱਥੇ ਚੋਣ ਕਮਿਸ਼ਨ ਨੇ 950 ਕਰੋੜ ਰੁਪਏ ਰਕਮ ਫੜੀ। ਇਸ ਤੋਂ ਬਾਅਦ ਗੁਜਰਾਤ ਦੂਜੇ ਨੰਬਰ 'ਤੇ ਜਿੱਥੋਂ 552 ਕਰੋੜ ਰੁਪਏ ਫੜੇ ਗਏ। ਤੀਜੇ ਨੰਬਰ 'ਤੇ ਦਿੱਲੀ ਵਿੱਚੋਂ 426 ਕਰੋੜ ਰੁਪਏ ਫੜੇ ਗਏ।
ਇਸ ਦੇ ਨਾਲ ਹੀ ਚੋਣ ਕਮਿਸ਼ਨ ਨੂੰ ਸਿਆਸੀ ਪਾਰਟੀਆਂ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਲਗਪਗ 500 ਸ਼ਿਕਾਇਤਾਂ ਮਿਲੀਆਂ। ਇਨ੍ਹਾਂ ਵਿੱਚੋਂ ਅੱਧੀ ਦਰਜਨ ਸ਼ਿਕਾਇਤਾਂ ਪੀਐਮ ਮੋਦੀ ਖਿਲਾਫ ਦਰਜ ਹੋਈਆਂ। ਹਾਲਾਂਕਿ ਪੀਐਮ ਮੋਦੀ ਨੂੰ ਸਾਰੀਆਂ ਸ਼ਿਕਾਇਤਾਂ ਵਿੱਚੋਂ ਕਲੀਨ ਚਿੱਟ ਦੇ ਦਿੱਤੀ ਗਈ।
ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਪੀਐਮ ਦੀ ਬੈਨ ਕੀਤੀ ਬਾਇਓਪਿਕ ਫ਼ਿਲਮ ਦਾ ਵੀ ਜ਼ਿਕਰ ਕੀਤਾ। 10 ਮਾਰਚ ਤੋਂ ਲੈ ਕੇ ਹੁਣ ਤਕ ਚੋਣ ਕਮਿਸ਼ਨ ਵੱਲੋਂ ਕੀਤੀ ਹਰ ਕਾਰਵਾਈ ਬਾਰੇ ਦੱਸਿਆ ਗਿਆ। ਇਹ ਵੀ ਦੱਸਿਆ ਗਿਆ ਕਿ ਕਿਸ ਤਰ੍ਹਾਂ ਪਹਿਲੀ ਵਾਰ ਚੋਣ ਕਮਿਸ਼ਨ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਬਸਪਾ ਸੁਪਰੀਮੋ ਮਾਇਆਵਤੀ, SP ਲੀਡਰ ਆਜ਼ਮ ਖ਼ਾਨ ਤੇ ਕਾਂਗਰਸ ਲੀਡਰ ਨਵਜੋਤ ਸਿੰਘ ਸਿੱਧੂ ਦੇ ਚੋਣ ਪ੍ਰਚਾਰ 'ਤੇ ਰੋਕ ਲਾਈ।
ਇਸ ਤੋਂ ਇਲਾਵਾ ਪਹਿਲੀ ਵਾਰ ਚੋਣ ਕਮਿਸ਼ਨ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਪੋਸਟਾਂ ਹਟਾਈਆਂ ਗਈਆਂ। ਇਸ ਚੋਣ ਸੀਜ਼ਨ ਵਿੱਚ 10 ਮਾਰਚ ਨੂੰ ਚੋਣ ਜ਼ਾਬਤੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ 645 ਫੇਸਬੁੱਕ ਪੋਸਟਾਂ, 160 ਟਵੀਟਜ਼, 31 ਸ਼ੇਅਰਚੈਟ ਪੋਸਟਾਂ, ਪੰਜ ਗੂਗਲ ਪੋਸਟਾਂ ਤੇ ਤਿੰਨ WhatsApp ਮੈਸੇਜਿਸ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਹਟਾ ਦਿੱਤਾ ਗਿਆ।
ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਨੇ ਜ਼ਬਤ ਕੀਤੇ ਹਜ਼ਾਰਾਂ ਕਰੋੜ, ਹੁਣ ਤਕ ਦੇ ਸਾਰੇ ਰਿਕਾਰਟ ਟੁੱਟੇ
ਏਬੀਪੀ ਸਾਂਝਾ
Updated at:
18 May 2019 03:28 PM (IST)
ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਇਨ੍ਹਾਂ ਚੋਣਾਂ ਵਿੱਚ ਉਹ ਪੂਰੇ ਦੇਸ਼ ਵਿੱਚੋਂ ਕੁੱਲ 3,439 ਕਰੋੜ ਰੁਪਏ ਜ਼ਬਤ ਕਰ ਚੁੱਕਾ ਹੈ। ਇਹ ਹੁਣ ਤਕ ਦੀਆਂ ਹੋਈਆਂ ਲੋਕ ਸਭਾ ਚੋਣਾਂ ਵਿੱਚ ਸਭ ਤੋਂ ਜ਼ਿਆਦਾ ਰਕਮ ਹੈ। ਪਿਛਲੀਆਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਨੇ 1,200 ਕਰੋੜ ਰੁਪਏ ਜ਼ਬਤ ਕੀਤੇ ਸਨ।
ਫਾਈਲ ਫੋਟੋ
- - - - - - - - - Advertisement - - - - - - - - -