ਬਿਨਾਂ ਸਬਸਿਡੀ ਵਾਲੇ ਘਰੇਲੂ ਸਿਲੰਡਰ ਦੇ ਬਾਜ਼ਾਰ ਮੁੱਲ 'ਚ ਕਮੀ ਆਉਣ ਦੇ ਨਾਲ ਹੀ ਸਬਸਿਡੀ ਵਾਲੇ ਘਰੇਲੂ ਸਿਲੰਡਰ ਲਈ ਵੀ ਰਿਫਿਲ ਲੈਂਦੇ ਸਮੇਂ 100.50 ਰੁਪਏ ਘੱਟ ਦੇਣੇ ਪੈਣਗੇ। ਸਬਸਿਡੀ ਵਾਲੇ ਸਿਲੰਡਰ ਦੇ ਘਰੇਲੂ ਖਪਤਕਾਰਾਂ ਨੂੰ ਪਹਿਲੀ ਜੁਲਾਈ ਤੋਂ ਰਿਫਿਲ ਮਿਲਣ 'ਤੇ 737.50 ਰੁਪਏ ਦੀ ਬਜਾਏ 637 ਰੁਪਏ ਦਾ ਭੁਗਤਾਣ ਕਰਨਾ ਪਵੇਗਾ।
ਇਸ ਤਰ੍ਹਾਂ ਖਪਤਕਾਰ ਨੂੰ ਸਬਸਿਡੀ ਤੋਂ ਬਾਅਦ 494.35 ਰੁਪਏ ਦੇ ਕੇ ਸਿਲੰਡਰ ਲੈਣਾ ਪਵੇਗਾ। ਬਾਕੀ ਰਾਸ਼ੀ ਕੇਂਦਰ ਸਰਕਾਰ ਵੱਲੋਂ ਸਬਸਿਡੀ (142.65 ਪ੍ਰਤੀ ਸਿਲੰਡਰ) ਦੇ ਰੂਪ 'ਚ ਦਿੱਤੀ ਜਾਵੇਗੀ।