ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ ਰਾਮ ਮਨੋਹਰ ਲੋਹੀਆ ਨੈਸ਼ਨਲ ਲਾਅ ਯੂਨੀਵਰਸੀਟੀ ਕੋਲ ਬੈਗ ‘ਚ ਬੰਦ ਇੱਕ ਮਹਿਲਾ ਦੀ ਲਾਸ਼ ਮਿਲੀ ਹੈ, ਜਿਸ ਨਾਲ ਇਲਾਕੇ ‘ਚ ਸਨਸਨੀ ਫੈਲ ਗਈ। ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮ੍ਰਿਤਕਾ ਦੀ ਉਮਰ 40 ਸਾਲ ਹੈ ਅਤੇ ਉਹ ਮਜ਼ਦੂਰੀ ਦਾ ਕੰਮ ਕਰਦੀ ਹੈ। ਅਜੇ ਤਕ ਮ੍ਰਿਤਕਾ ਦੀ ਪੂਰੀ ਪਛਾਣ ਹੋਣੀ ਬਾਕੀ ਹੈ ਕਿਉਂਕਿ ਉਸਦੇ ਸ਼ਰੀਰ ਦਾ ਕੁਝ ਹਿੱਸਾ ਮਿਲਨਾ ਬਾਕੀ ਹੈ।
ਇਲਾਕੇ ਦੇ ਸਥਾਨਿਕ ਲੋਕਾਂ ਨੇ ਦੱਸਿਆ ਕਿ ਸ਼ਨਿਵਾਰ ਨੂੰ ਉਨ੍ਹਾਂ ਯੂਨੀਵਰਸੀਟੀ ਦੇ ਕੋਲ ਇੱਕ ਬੈਗ ਪਿਆ ਮਿਲੀਆ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਜਦੋਂ ਪੁਲਿਸ ਨੇ ਬੈਗ ਖੋਲ੍ਹ ਕੇ ਦੇਖੀਆ ਤਾਂ ਸਭ ਹੈਰਾਨ ਹੋ ਗਏ। ਬੈਗ ‘ਚ ਔਰਤ ਦੇ ਸ਼ਰੀਰ ਦੇ ਕੱਟੇ ਹੋਏ ਅੰਗ ਪਏ ਸੀ।
ਇਸ ਤੋਂ ਬਾਅਦ ਪੁਲਿਸ ਨੇ ਸਨਾਈਪਰ ਡੌਗ ਨੂੰ ਬੁਲਾਇਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਮਹਿਲਾ ਦੇ ਬਾਕੀ ਹਿੱਸੀਆਂ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਗੁਨਾਹਗਾਰਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।