ਪੜਚੋਲ ਕਰੋ

Lucknow Coaching Center Fire : 15 ਲੋਕਾਂ ਨੂੰ ਨਿਗਲ ਗਈ ਅੱਗ, ਕਿਸੇ ਦਾ ਹੋਣਾ ਸੀ ਵਿਆਹ, ਕੋਈ ਸੀ ਘਰ ਦਾ ਇਕੱਲਾ ਸਹਾਰਾ

Lucknow Coaching Center Fire : ਲਖਨਊ ਦੇ ਅਲੀਗੰਜ ਸਥਿਤ ਪੁਰਨਿਆ ਇਲਾਕੇ ਵਿੱਚ ਸੋਮਵਾਰ (22 ਜੂਨ) ਨੂੰ ਇੱਕ ਨਿੱਜੀ ਕੋਚਿੰਗ ਸੈਂਟਰ ਵਿੱਚ ਭਿਆਨਕ ਅੱਗ ਲੱਗ ਗਈ ਸੀ। ਇਸ ਦਰਦਨਾਕ ਹਾਦਸੇ ਵਿੱਚ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ

Lucknow Coaching Center Fire : ਲਖਨਊ ਦੇ ਅਲੀਗੰਜ ਸਥਿਤ ਪੁਰਨਿਆ ਇਲਾਕੇ ਵਿੱਚ ਸੋਮਵਾਰ (22 ਜੂਨ) ਨੂੰ ਇੱਕ ਨਿੱਜੀ ਕੋਚਿੰਗ ਸੈਂਟਰ ਵਿੱਚ ਭਿਆਨਕ ਅੱਗ ਲੱਗ ਗਈ ਸੀ। ਇਸ ਦਰਦਨਾਕ ਹਾਦਸੇ ਵਿੱਚ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ।

ਜ਼ਖ਼ਮੀਆਂ ਵਿੱਚ ਜਯੰਤ, ਲਵਪ੍ਰੀਤ, ਮੁਹੰਮਦ ਆਸਿਫ, ਭੁਵਨ ਸ਼੍ਰੀਵਾਸਤਵ, ਪੰਕਜ, ਸ਼ੈਲੇਂਦਰ, ਅਭਿਸ਼ੇਕ, ਪੰਕਜ ਜੋਸ਼ੀ ਅਤੇ ਗੌਰਵ ਕੁਮਾਰ ਸ਼ਾਮਲ ਹਨ। ਇਸ ਭਿਆਨਕ ਅੱਗ ਨੇ 15 ਜ਼ਿੰਦਗੀਆਂ ਖੋਹ ਲਈਆਂ। ਮਰਨ ਵਾਲਿਆਂ ਵਿੱਚ ਕਿਸੇ ਦੀ ਇਸੇ ਸਾਲ ਸ਼ਾਦੀ ਹੋਣ ਵਾਲੀ ਸੀ ਤੇ ਕੋਈ ਆਪਣੇ ਪਰਿਵਾਰ ਦਾ ਇਕੱਲਾ ਕਮਾਉਣ ਵਾਲਾ ਸੀ।

ਦਸੰਬਰ ਵਿੱਚ ਹੋਣੀ ਸੀ ਨੀਲੇਸ਼ ਅਤੇ ਅਨਾਮਿਕਾ ਦੀ ਸ਼ਾਦੀ

ਹਾਦਸੇ ਵਿੱਚ ਜਾਨ ਗੁਆਉਣ ਵਾਲੇ ਨੀਲੇਸ਼ ਅਤੇ ਅਨਾਮਿਕਾ ਦੀ ਇਸੇ ਸਾਲ ਦਸੰਬਰ ਵਿੱਚ ਸ਼ਾਦੀ ਹੋਣੀ ਸੀ। ਦੋਵੇਂ ਇਕੱਠੇ ਕੰਮ ਕਰਦੇ ਸਨ ਅਤੇ ਆਪਣੇ ਭਵਿੱਖ ਦੇ ਸੁਪਨੇ ਸਜਾ ਰਹੇ ਸਨ ਪਰ ਸ਼ਾਦੀ ਤੋਂ ਪਹਿਲਾਂ ਹੀ ਦੋਵਾਂ ਦੀ ਮੌਤ ਦੀ ਦੁਖਦਾਈ ਖ਼ਬਰ ਆ ਗਈ। ਇਸ ਹਾਦਸੇ ਨੇ ਕਈ ਪਰਿਵਾਰਾਂ ਦੀ ਦੁਨੀਆ ਉਜਾੜ ਦਿੱਤੀ।

ਘਰ ਦੇ ਇਕੱਲੇ ਕਮਾਉਣ ਵਾਲੇ ਦੀ ਵੀ ਮੌਤ

ਮਰਨ ਵਾਲਿਆਂ ਵਿੱਚ ਅਬਦੁਲ ਰਹਮਾਨ ਵੀ ਸ਼ਾਮਲ ਸਨ, ਜੋ ਆਪਣੇ ਪਰਿਵਾਰ ਦੇ ਇਕੱਲੇ ਕਮਾਉਣ ਵਾਲੇ ਮੈਂਬਰ ਸਨ। ਉਨ੍ਹਾਂ ਦੀ ਮੌਤ ਨਾਲ ਪਰਿਵਾਰ ਗੰਭੀਰ ਸੰਕਟ ਵਿੱਚ ਆ ਗਿਆ ਹੈ।

ਇਕੱਲੇ ਪੁੱਤਰ ਦੀ ਮੌਤ, ਮਾਪੇ ਮੋਰਚਰੀ ਤੱਕ ਨਾ ਪਹੁੰਚ ਸਕੇ

ਅਬਦੁਲ ਰਹਮਾਨ ਆਪਣੇ ਮਾਪਿਆਂ ਨਾਲ ਰਹਿੰਦੇ ਸਨ ਅਤੇ ਆਈਟੀ ਟੈਕਨੀਸ਼ੀਅਨ ਵਜੋਂ ਕੰਮ ਕਰਦੇ ਸਨ। ਲੰਬੇ ਸਮੇਂ ਤੱਕ ਨੌਕਰੀ ਦੀ ਭਾਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਹ ਕੰਮ ਮਿਲਿਆ ਸੀ। ਉਨ੍ਹਾਂ ਦੀ ਮੌਤ ਵੇਲੇ ਮਾਪਿਆਂ ਦੀ ਤਬੀਅਤ ਖਰਾਬ ਹੋਣ ਕਾਰਨ ਉਹ ਮੋਰਚਰੀ ਤੱਕ ਵੀ ਨਹੀਂ ਪਹੁੰਚ ਸਕੇ।

ਕਿਵੇਂ ਲੱਗੀ ਕੋਚਿੰਗ ਸੈਂਟਰ ਵਿੱਚ ਅੱਗ?

ਪੁਰਨਿਆ ਇਲਾਕੇ ਦੀ ਇੱਕ ਬਹੁਮੰਜ਼ਿਲਾ ਇਮਾਰਤ ਵਿੱਚ ਦੁਪਹਿਰ ਬਾਅਦ ਅਚਾਨਕ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਇਮਾਰਤ ਧੂੰਏਂ ਨਾਲ ਭਰ ਗਈ, ਜਿਸ ਕਾਰਨ ਅੰਦਰ ਮੌਜੂਦ ਵਿਦਿਆਰਥੀਆਂ ਅਤੇ ਕਰਮਚਾਰੀਆਂ ਵਿੱਚ ਹੜਕੰਪ ਮਚ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ, ਪੁਲਿਸ, ਐਸਡੀਆਰਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤਾ।

ਮਰਨ ਵਾਲਿਆਂ ਦੇ ਨਾਮ

ਇਸ ਦੁਖਦਾਈ ਹਾਦਸੇ ਵਿੱਚ ਸਾਗਰ, ਨੀਲੇਸ਼, ਅਨਾਮਿਕਾ, ਸੰਯਮ, ਅਨੁੱਛਾ, ਸੁਖਮਨੀ, ਆਦਿਤਿਆ ਸ਼੍ਰੀਵਾਸਤਵ, ਜੋਤੀ, ਭਵਿਸ਼, ਅਬਦੁਲ ਰਹਮਾਨ, ਸੂਰਜ, ਸ਼ਹਜਾਨ, ਜਯਨੀਲ ਚਕਰਵਰਤੀ, ਮੁਹੰਮਦ ਅੰਮਾਰ ਅਤੇ ਸੁਮਲਿਆ ਦੀ ਮੌਤ ਹੋਈ ਹੈ।

ਜ਼ਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ ਜਾਰੀ

ਜ਼ਖ਼ਮੀਆਂ ਨੂੰ ਕੇਜੀਐਮਯੂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਅਤੇ ਗੰਭੀਰ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੀ ਤੁਰੰਤ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ।

10 ਫਾਇਰ ਬ੍ਰਿਗੇਡ ਗੱਡੀਆਂ ਨੇ ਪਾਇਆ ਅੱਗ 'ਤੇ ਕਾਬੂ

ਰਾਹਤ ਅਤੇ ਬਚਾਅ ਕਾਰਜ ਦੌਰਾਨ ਫਾਇਰ ਬ੍ਰਿਗੇਡ ਦੀਆਂ ਕਰੀਬ 10 ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਬਚਾਅ ਟੀਮਾਂ ਨੇ ਇਮਾਰਤ ਦੀ ਪਿਛਲੀ ਕੰਧ ਤੋੜ ਕੇ ਅੰਦਰ ਫਸੇ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਇਸੇ ਰਾਹੀਂ ਕਈ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਅਧਿਕਾਰੀਆਂ ਅਨੁਸਾਰ ਹੁਣ ਇਮਾਰਤ ਦੀ ਪੂਰੀ ਤਲਾਸ਼ੀ ਹੋ ਚੁੱਕੀ ਹੈ ਅਤੇ ਕਿਸੇ ਦੇ ਫਸੇ ਹੋਣ ਦੀ ਸੰਭਾਵਨਾ ਨਹੀਂ ਹੈ।

ਹਾਦਸੇ ਤੋਂ ਬਾਅਦ ਪ੍ਰਸ਼ਾਸਨ ਦੀ ਵੱਡੀ ਕਾਰਵਾਈ

ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਸਖ਼ਤ ਰਵੱਈਆ ਅਪਣਾਇਆ ਹੈ। ਬਿਲਡਿੰਗ ਮਾਲਕ ਵੀਰੇਂਦਰ ਸ਼ੁਕਲਾ, ਪੈੱਟ ਸ਼ਾਪ ਮਾਲਕ ਰਾਮ ਕ੍ਰਿਸ਼ਨ ਉਪਾਧਿਆਏ ਅਤੇ ਐਨੀਮੇਸ਼ਨ ਕੋਚਿੰਗ ਸੰਚਾਲਕ ਤੁਸ਼ੋਕ ਕ੍ਰਿਸ਼ਨਾ ਜਾਇਸਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਹੁਕਮਾਂ 'ਤੇ ਚਾਰ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਨਾਲ ਹੀ ਦੋ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਗਿਆ ਹੈ, ਜੋ 7 ਦਿਨਾਂ ਵਿੱਚ ਆਪਣੀ ਜਾਂਚ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੇਗੀ।

 ਚਸ਼ਮਦੀਦ ਮਹਿਲਾ ਨੇ ਸੁਣਾਈ ਦਿਲ ਦਹਿਲਾ ਦੇਣ ਵਾਲੀ ਆਪਬੀਤੀ 

ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਈ ਲਵਪ੍ਰੀਤ ਨੇ ਦੱਸਿਆ ਕਿ ਅੱਗ ਭੜਕਣ ਤੋਂ ਬਾਅਦ ਪੂਰੀ ਇਮਾਰਤ ਧੂੰਏਂ ਨਾਲ ਭਰ ਗਈ ਸੀ। ਲੋਕਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਪਣੀ ਜਾਨ ਕਿਵੇਂ ਬਚਾਈ ਜਾਵੇ। ਉਨ੍ਹਾਂ ਨੇ ਛੱਤ ਵੱਲ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਰਸਤਾ ਨਾ ਮਿਲਣ ਕਾਰਨ ਤਾਰ ਫੜ ਕੇ ਹੇਠਾਂ ਉਤਰਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਹ ਹੇਠਾਂ ਡਿੱਗ ਗਈ। ਫਿਲਹਾਲ ਉਹ ਹਸਪਤਾਲ ਵਿੱਚ ਇਲਾਜ ਅਧੀਨ ਹਨ ਅਤੇ ਉਨ੍ਹਾਂ ਦੇ ਪੈਰ ਵਿੱਚ ਗੰਭੀਰ ਸੱਟ ਲੱਗੀ ਹੈ।

ਟਾਪ ਹੈਡਲਾਈਨ

ਜੇਵਰ ਹਵਾਈ ਅੱਡੇ ਦਾ ਨਾਮ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ 'ਤੇ, CM ਯੋਗੀ ਦਾ ਵੱਡਾ ਐਲਾਨ
ਜੇਵਰ ਹਵਾਈ ਅੱਡੇ ਦਾ ਨਾਮ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ 'ਤੇ, CM ਯੋਗੀ ਦਾ ਵੱਡਾ ਐਲਾਨ
Jewar Airport ਦਾ ਨਾਂ ਹੁਣ PM ਨਰਿੰਦਰ ਮੋਦੀ ਦੇ ਨਾਂ ’ਤੇ ਰੱਖਣ ਦਾ ਐਲਾਨ, CM ਯੋਗੀ ਨੇ ਦਿੱਤੀ ਜਾਣਕਾਰੀ
Jewar Airport ਦਾ ਨਾਂ ਹੁਣ PM ਨਰਿੰਦਰ ਮੋਦੀ ਦੇ ਨਾਂ ’ਤੇ ਰੱਖਣ ਦਾ ਐਲਾਨ, CM ਯੋਗੀ ਨੇ ਦਿੱਤੀ ਜਾਣਕਾਰੀ
CJP ਦੇ ਅੰਦੋਲਨ ਤੋਂ ਪਹਿਲਾਂ ਰੇਲਵੇ ਦਾ ਵੱਡਾ ਫੈਸਲਾ, ਦਿੱਲੀ ਆਉਣ ਵਾਲੀਆਂ ਸਾਰੀਆਂ ਮੇਲ-ਐਕਸਪ੍ਰੈਸ ਰੇਲਾਂ ਰੱਦ
CJP ਦੇ ਅੰਦੋਲਨ ਤੋਂ ਪਹਿਲਾਂ ਰੇਲਵੇ ਦਾ ਵੱਡਾ ਫੈਸਲਾ, ਦਿੱਲੀ ਆਉਣ ਵਾਲੀਆਂ ਸਾਰੀਆਂ ਮੇਲ-ਐਕਸਪ੍ਰੈਸ ਰੇਲਾਂ ਰੱਦ
CJP ਦੇ ਪ੍ਰਦਰਸ਼ਨ ਨੂੰ ਇਜਾਜ਼ਤ ਨਹੀਂ, ਧਾਰਾ 163 ਲਾਗੂ; ਪੁਲਿਸ ਨੇ ਦਿੱਤੀ ਚੇਤਾਵਨੀ ,ਮੈਟਰੋ ਸਟੇਸ਼ਨ ਹੋ ਸਕਦੇ ਬੰਦ
CJP ਦੇ ਪ੍ਰਦਰਸ਼ਨ ਨੂੰ ਇਜਾਜ਼ਤ ਨਹੀਂ, ਧਾਰਾ 163 ਲਾਗੂ; ਪੁਲਿਸ ਨੇ ਦਿੱਤੀ ਚੇਤਾਵਨੀ ,ਮੈਟਰੋ ਸਟੇਸ਼ਨ ਹੋ ਸਕਦੇ ਬੰਦ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਝੱਖੜ, ਤੂਫਾਨ ਅਤੇ ਤੇਜ਼ ਹਵਾਵਾਂ ਦਾ ਅਲਰਟ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਝੱਖੜ, ਤੂਫਾਨ ਅਤੇ ਤੇਜ਼ ਹਵਾਵਾਂ ਦਾ ਅਲਰਟ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ-CBI ਰੇਡ ਦੇ ਖਿਲਾਫ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਮਾਨ ਸਰਕਾਰ ਦੀ ਹਾਈਕੋਰਟ ਦੇ ਹੁਕਮ ਨੂੰ ਚੁਣੌਤੀ
ਪੰਜਾਬ-CBI ਰੇਡ ਦੇ ਖਿਲਾਫ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਮਾਨ ਸਰਕਾਰ ਦੀ ਹਾਈਕੋਰਟ ਦੇ ਹੁਕਮ ਨੂੰ ਚੁਣੌਤੀ
ਸਰਕਾਰ ਦਾ ਪ੍ਰਸ਼ਾਸਨਿਕ ਫੇਰਬਦਲ, 33 ਸੀਨੀਅਰ ਅਧਿਕਾਰੀਆਂ ਦੇ ਕੀਤੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸਰਕਾਰ ਦਾ ਪ੍ਰਸ਼ਾਸਨਿਕ ਫੇਰਬਦਲ, 33 ਸੀਨੀਅਰ ਅਧਿਕਾਰੀਆਂ ਦੇ ਕੀਤੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਅਕਤੂਬਰ 2026
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
SIR ਦੇ ਹੱਕ 'ਚ ਉਤਰੇ 42 ਸੇਵਾਮੁਕਤ ਜੱਜ, ਖੁੱਲ੍ਹਾ ਪੱਤਰ ਜਾਰੀ ਕਰਕੇ ਕੀਤਾ ਆਗਾਹ
SIR ਦੇ ਹੱਕ 'ਚ ਉਤਰੇ 42 ਸੇਵਾਮੁਕਤ ਜੱਜ, ਖੁੱਲ੍ਹਾ ਪੱਤਰ ਜਾਰੀ ਕਰਕੇ ਕੀਤਾ ਆਗਾਹ
Embed widget