MP high court decisions: ਮੱਧ ਪ੍ਰਦੇਸ਼ ਹਾਈ ਕੋਰਟ ਨੇ ਇੱਕ ਅਹਿਮ ਫੈਸਲਾ ਲਿਆ ਹੈ। ਕੋਰਟ ਨੇ ਫੈਸਲਾ ਸੁਣਾਉਂਦਿਆਂ ਹੋਇਆਂ ਕਿਹਾ ਕਿ ਜੇਕਰ ਪਤਨੀ ਦੇ ਕਿਸੇ ਨਾਲ ਨਜਾਇਜ਼ ਸਬੰਧ ਹਨ, ਤਾਂ ਵੀ ਉਸ ਨੂੰ ਗੁਜ਼ਾਰਾ ਭੱਤਾ ਦੇਣਾ ਜ਼ਰੂਰੀ ਹੋਵੇਗਾ। ਹਾਲਾਂਕਿ ਜਦੋਂ ਉਹ ਪਟੀਸ਼ਨ ਦਾਇਰ ਕਰ ਰਹੀ ਹੈ, ਉਸ ਵੇਲੇ ਉਸ ਦੇ ਨਾਜਾਇਜ਼ ਸਬੰਧ ਨਾ ਹੋਣ। ਇਹ ਫੈਸਲਾ ਇੱਕ ਅਜਿਹੇ ਮਾਮਲੇ ਵਿੱਚ ਆਇਆ ਹੈ ਜਦੋਂ ਪਤੀ ਨੇ ਆਪਣੀ ਪਤਨੀ ‘ਤੇ ਗੈਰ ਮਰਦ ਦੇ ਨਾਲ ਨਾਜਾਇਜ਼ ਸਬੰਧ ਹੋਣ ਦਾ ਦੋਸ਼ ਲਾਇਆ ਸੀ ਅਤੇ ਫੈਮਿਲੀ ਕੋਰਟ ਵਲੋਂ ਗੁਜ਼ਾਰਾ ਭੱਤਾ ਦੇਣ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਸੀ।
ਅਦਾਲਤ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਝਗੜਿਆਂ ਕਰਕੇ ਸਾਲ 2016 ਵਿੱਚ ਪਤੀ-ਪਤਨੀ ਦਾ ਤਲਾਕ ਹੋ ਗਿਆ ਸੀ ਅਤੇ ਇਸ ਦੇ ਬਾਵਜੂਦ ਪਤਨੀ ਗੁਜ਼ਾਰੇ ਦੀ ਹੱਕਦਾਰ ਨਹੀਂ ਹੈ। ਜਸਟਿਸ ਗੁਪਤਾ ਨੇ ਇਹ ਵੀ ਸਪੱਸ਼ਟ ਕੀਤਾ ਕਿ 'ਪਤਨੀ' ਦੀ ਪਰਿਭਾਸ਼ਾ ਵਿਚ ਉਹ ਔਰਤ ਵੀ ਸ਼ਾਮਲ ਹੈ ਜਿਸ ਨੂੰ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਹੈ ਅਤੇ ਉਸ ਨੂੰ ਦੁਬਾਰਾ ਵਿਆਹ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ: Amritsar news: SGPC ਦਾ 12 ਅਰਬ 60 ਕਰੋੜ 97 ਲੱਖ 38 ਹਜ਼ਾਰ ਰੁਪਏ ਦਾ ਬਜਟ ਜੈਕਾਰਿਆਂ ਦੀ ਗੂੰਜ ’ਚ ਹੋਇਆ ਪਾਸ
ਪਤੀ ਵੱਲੋਂ ਦਰਜ ਰਿਵੀਜ਼ਨ ਪਟੀਸ਼ਨ 'ਚ ਦੋਸ਼ ਲਾਇਆ ਗਿਆ ਸੀ ਕਿ ਪਤਨੀ ਰਾਤ ਨੂੰ ਦੂਜੇ ਮਰਦਾਂ ਨਾਲ ਫ਼ੋਨ 'ਤੇ ਗੱਲ ਕਰਦੀ ਹੈ ਅਤੇ ਨਾਜਾਇਜ਼ ਸਬੰਧ ਹਨ। ਪਤੀ ਨੇ ਭੋਪਾਲ ਵਿੱਚ ਪਤਨੀ ਅਤੇ ਗੈਰ ਮਰਦ ਦੇ ਨਾਲ ਰਹਿਣ ਦੇ ਸਬੂਤ ਵੀ ਪੇਸ਼ ਕੀਤੇ, ਪਰ ਇੰਡੀਅਨ ਐਵੀਡੈਂਸ ਐਕਟ ਤਹਿਤ ਇਹ ਸਾਬਤ ਨਹੀਂ ਹੋ ਸਕੇ।
ਹਾਈਕੋਰਟ ਨੇ ਫੈਸਲਾ ਸੁਣਾਉਂਦਿਆਂ ਹੋਇਆਂ ਕਿਹਾ ਕਿ ਪਤੀ ਆਪਣੇ ਸਬੂਤਾਂ ਨੂੰ ਸਾਬਤ ਕਰਨ ਵਿੱਚ ਅਸਫਲ ਰਿਹਾ ਹੈ, ਜਿਸ ਕਰਕੇ ਫੈਮਿਲੀ ਕੋਰਟ ਵਲੋਂ ਗੁਜ਼ਾਰਾ ਭੱਤੇ ਦੇ ਆਦੇਸ਼ ਨੂੰ ਬਰਕਰਾਰ ਰੱਖਿਆ ਜਾਵੇਗਾ। ਇਸ ਫੈਸਲੇ ਨਾਲ ਇਹ ਸਪੱਸ਼ਟ ਹੁੰਦਾ ਹੈ ਕਾਨੂੰਨੀ ਤੌਰ ‘ਤੇ ਪਤਨੀ ਨੂੰ ਗੁਜ਼ਾਰਾ ਭੱਤਾ ਲੈਣ ਦਾ ਅਧਿਕਾਰ ਸੁਰੱਖਿਅਤ ਹੈ, ਭਾਵੇਂ ਉਹ ਵਿਵਾਦਾਂ ਵਿੱਚ ਹੋਵੇ।
ਇਹ ਵੀ ਪੜ੍ਹੋ: Navdeep jalbera: ਹਰਿਆਣਾ ਪੁਲਿਸ ਨੇ ਨਵਦੀਪ ਜਲਵੇੜਾ ਨੂੰ ਮੋਹਾਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ, 4 ਦਿਨਾਂ ਦਾ ਰਿਮਾਂਡ ਕੀਤਾ ਹਾਸਲ