ਬੀਡ: ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ‘ਚ ਤਿੰਨ ਸਾਲ ‘ਚ 4,605 ਔਰਤਾਂ ਦੀਆਂ ਬੱਚੇਦਾਨੀਆਂ ਕੱਢ ਲਈਆਂ ਗਈਆਂ। ਸਿਹਤ ਮੰਤਰੀ ਏਕਨਾਥ ਸ਼ਿੰਦੇ ਨੇ ਮੰਗਲਵਾਰ ਨੂੰ ਵਿਧਾਨ ਸਭਾ ‘ਚ ਇਸ ਦੀ ਜਾਣਕਾਰੀ ਦਿੱਤੀ। ਸ਼ਿੰਦੇ ਨੇ ਕਿਹਾ ਕਿ ਸਿਹਤ ਮੰਤਰਾਲੇ ਦੇ ਮੁੱਖ ਸਕੱਤਰ ਦੀ ਪ੍ਰਧਾਨਗੀ ‘ਚ ਬਣੀ ਕਮੇਟੀ ਇਸ ਮਾਮਲੇ ਦੀ ਜਾਂਚ ਕਰੇਗੀ।


ਸ਼ਿਵ ਸੈਨਾ ਵਿਧਾਇਕ ਨੀਮਲ ਗੋਰਹੇ ਨੇ ਵਿਧਾਨ ਪ੍ਰੀਸ਼ਦ ‘ਚ ਇਹ ਮੁੱਦਾ ਚੁੱਕਦੇ ਹੋਏ ਕਿਹਾ ਕਿ ਬੀਡ ਜ਼ਿਲ੍ਹੇ ‘ਚ ਗੰਨੇ ਦੇ ਖੇਤਾਂ ‘ਚ ਕੰਮ ਕਰਨ ਵਾਲੀਆਂ ਔਰਤਾਂ ਦੀਆਂ ਬੱਚੇਦਾਨੀਆਂ ਕੱਢ ਲਈਆਂ ਗਈਆਂ ਤਾਂ ਜੋ ਉਨ੍ਹਾਂ ਨੂੰ ਮਾਹਵਾਰੀ ਨਾ ਆਵੇ ਤੇ ਉਨ੍ਹਾਂ ਦੇ ਕੰਮ ‘ਚ ਕੋਈ ਰੁਕਾਵਟ ਨਾ ਆਵੇ।

ਬੀਡ ਜ਼ਿਲ੍ਹੇ ਦੇ ਸਿਵਲ ਸਰਜਨ ਦੀ ਪ੍ਰਧਾਨਗੀ ‘ਚ ਕਮੇਟੀ ਨੇ ਦੱਸਿਆ ਕਿ ਅਜਿਹੇ ਆਪ੍ਰੇਸ਼ਨ 2016-17 ਤੇ 2018-19 ‘99 ਪ੍ਰਾਈਵੇਟ ਹਸਪਤਾਲਾਂ ‘ਚ ਕੀਤੇ ਗਏ। ਉਨ੍ਹਾਂ ਕਿਹਾ ਕਿ ਜਿਨ੍ਹਾਂ ਔਰਤਾਂ ਦੀਆਂ ਬੱਚੇਦਾਨੀਆਂ ਕੱਢੀਆਂ ਗਈਆਂ, ਉਨ੍ਹਾਂ ‘ਚ ਕਈ ਗੰਨੇ ਦੇ ਖੇਤਾਂ ‘ਚ ਕੰਮ ਕਰਦੀਆਂ ਹਨ।

ਮੁੱਖ ਸਕੱਤਰ ਦੀ ਨੁਮਾਇੰਦਗੀ ਵਾਲੀ ਕਮੇਟੀ ‘ਚ 3 ਗਾਈਨੋਕੋਲੋਜਿਸਟ ਤੇ ਕੁਝ ਮਹਿਲਾ ਵਿਧਾਇਕ ਹੋਣਗੀਆਂ ਜੋ ਦੋ ਮਹੀਨੇ ‘ਚ ਆਪਣੀ ਰਿਪੋਰਟ ਪੇਸ਼ ਕਰੇਗੀ। ਰਾਸ਼ਟਰੀ ਮਹਿਲਾ ਵਿਭਾਗ ਨੇ ਅਪਰੈਲ ‘ਚ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸੂਬੇ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕੀਤਾ ਸੀ।